ਅੰਮ੍ਰਿਤਸਰ, 3 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) -ਨਸ਼ਿਆਂ ਦੇ ਖਾਤਮੇ ਲਈ ਕੰਮ ਕਰ ਰਹੀ ਐਸ.ਟੀ.ਐਫ ਦੇ ਮੁੱਖੀ ਹਰਪ੍ਰੀਤ ਸਿੰਘ ਵੱਲੋਂ ਚਲਾਈ ਜਾ ਰਹੀ
ਮੁਹਿੰਮ ਤਹਿਤ ਆਈ.ਜੀ.ਬਾਰਡਰ ਰੇਂਜ (ਐਸ.ਟੀ.ਐਫ) ਕੌਸ਼ਤੁਭ ਸ਼ਰਮਾ ਦੀ ਯੋਜਨਾਬੰਦੀ ਅਤੇ ਸਹਾਇਕ ਇੰਸਪੈਕਟਰ ਜਨਰਲ ਰਛਪਾਲ ਸਿੰਘ ਦੀ ਅਗਵਾਈ ਹੇਠ ਡੀ.ਐਸ.ਪੀ ਵਰਿੰਦਰ ਮਹਾਜਨ ਨੇ ਦੋ ਵੱਖ-ਵੱਖ ਉਪਰੇਸ਼ਨਾਂ ਵਿਚ ਤਿੰਨ ਮੁਲਜ਼ਮਾਂ ਕੋਲੋਂ 8 ਕਿਲੋ 690 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।
ਰਛਪਾਲ ਸਿੰਘ ਏ.ਆਈ.ਜੀ ਨੇ ਦੱਸਿਆ ਕਿ 30 ਅਪ੍ਰੈਲ ਨੂੰ ਐਸ.ਟੀ.ਐਫ ਬਾਰਡਰ ਰੇਂਜ ਅੰਮ੍ਰਿਤਸਰ ਵੱਲੋਂ ਐਨ.ਡੀ.ਪੀ.ਐਸ ਐਕਟ ਅਧੀਨ ਥਾਣਾ ਐਸ.ਟੀ.ਐਫ ਐਸ.ਏ.ਐਸ ਨਗਰ ਵਿਖੇ ਮੁਖਬਰੀ ਦੇ ਅਧਾਰ ‘ਤੇ ਦਰਜ ਕੇਸ ਦੀ ਤਫਤੀਸ਼ ਕਰਦਿਆਂ ਡੀ.ਐਸ.ਪੀ ਵਰਿੰਦਰ ਮਹਾਜਨ ਨੇ ਕਰਮ ਸਿੰਘ ਉਰਫ ਗਾਲੂ ਪੁੱਤਰ ਕੁਲਵੰਤ ਸਿੰਘ ਉਰਫ ਭਗਤ ਸਿੰਘ ਵਾਸੀ ਕਮੀਰਪੁਰ ਚੱਕ ਬਾਲਾ ਥਾਣਾ ਰਮਦਾਸ ਨੂੰ ਕੱਲ੍ਹ ਗ੍ਰਿਫਤਾਰ ਕੀਤਾ।ਉਸ ਦੀ ਨਿਸ਼ਾਨਦੇਹੀ ‘ਤੇ ਬੀ.ਐਸ.ਐਫ ਦੀ ਮਦਦ ਨਾਲ ਖੇਤਾਂ ਵਿਚੋਂ 6 ਕਿਲੋ 690 ਗ੍ਰਾਮ ਹੈਰੋਇਨ ਬਰਾਮਦ ਕਰ ਲਈ ਗਈ।
ਇਸੇ ਵਕਤ ਸੂਹ ਮਿਲਣ ‘ਤੇ ਗੁਰਵਿੰਦਰ ਸਿੰਘ ਉਰਫ ਮਾਨ ਸਿੰਘ ਵਾਸੀ ਜੱਜੇਆਣੀ ਥਾਣਾ ਮਜੀਠਾ ਅਤੇ ਸੰਦੀਪ ਸਿੰਘ ਉਰਫ ਸੋਨੂੰ ਪਿੰਡ ਕੋਟ ਧਰਮ ਚੰਦ ਖੁਰਦ ਥਾਣਾ ਝਬਾਲ ਸਕਾਰਪਿਉ ਗੱਡੀ ਵਿੱਚ ਹੈਰੋਇਨ ਸਪਲਾਈ ਕਰਨ ਲਈ ਰਮਦਾਸ ਤੋਂ ਅਨਜਾਲਾ ਨੂੰ ਆ ਰਹੇ ਹਨ।ਇਸ ਇਤਲਾਹ ‘ਤੇ ਏ.ਐਸ.ਆਈ ਕੁਲਵਿੰਦਰ ਸਿੰਘ, ਏ.ਐਸ.ਆਈ ਸੁਰਜੀਤ ਸਿੰਘ, ਏ.ਐਸ.ਆਈ ਕਸ਼ਮੀਰ ਸਿੰਘ, ਏ.ਐਸ.ਆਈ ਦਿਲਬਾਗ ਸਿੰਘ ਅਤੇ ਏ.ਐਸ.ਆਈ ਗੁਰਸੇਵਕ ਸਿੰਘ ਵੱਲੋਂ ਗੁੱਜਰਪੁਰਾ ਨੇੜੇ ਨਾਕਾਬੰਦੀ ਕਰ ਲਈ ਗਈ।ਡੀ.ਐਸ.ਪੀ ਵਰਿੰਦਰ ਮਹਾਜਨ ਵੀ ਮੌਕੇ ‘ਤੇ ਪੁੱਜ ਗਏ।
ਐਸ.ਟੀ.ਐਫ ਟੀਮ ਨੇ ਗੱਡੀ ਆਉਂਦੀ ਵੇਖ ਰੁੱਕਣ ਦਾ ਇਸ਼ਾਰਾ ਕੀਤਾ, ਪਰ ਕਥਿਤ ਦੋਸ਼ੀਆਂ ਨੇ ਗੱਡੀ ਰੋਕਣ ਦੀ ਥਾਂ ਟੀਮ ਮੈਂਬਰਾਂ ਉਤੇ ਚੜਾਉਣ ਦਾ ਯਤਨ ਕੀਤਾ।ਏ.ਐਸ.ਆਈ ਦਿਲਬਾਗ ਸਿੰਘ ਨੇ ਸਕਾਰਪਿਉ ਦਾ ਪਿੱਛਾ ਕਰਦੇ ਆਪਣੀ ਗੱਡੀ ਅੱਗੇ ਲਗਾ ਲਈ।ਡੀ.ਐਸ.ਪੀ ਵਰਿੰਦਰ ਮਹਾਜਨ ਅਤੇ ਟੀਮ ਨੇ ਸਵੈ ਰੱਖਿਆ ਲਈ ਕਥਿਤ ਦੋਸ਼ੀਆਂ ਦੀ ਗੱਡੀ ਦੇ ਟਾਇਰਾਂ ਵੱਲ ਗੋਲੀਆਂ ਵੀ ਮਾਰੀਆਂ।ਇਸ ਤਰਾਂ ਕਰੀਬ 20-25 ਮਿੰਟ ਦੇ ਪਿੱਛੇ ਮਗਰੋਂ ਚੱਕ ਮਿਸ਼ਰੀ ਖਾਂ ਨੇੜੇ ਇਨਾਂ ਨੂੰ ਕਾਬੂ ਕਰ ਲਿਆ ਅਤੇ ਗੱਡੀ ਵਿਚੋਂ 2 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ।ਸਕਾਰਪਿਉ ਚਾਲਕ ਸੰਦੀਪ ਸਿੰਘ ਉਰਫ ਸੋਨੂੰ ਦੀ ਖੱਬੀ ਲੱਤ ਵਿਚ ਗੋਲੀ ਲੱਗਣ ਕਾਰਨ ਉਸ ਨੂੰ ਗੁਰੂ ਨਾਨਕ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਦਕਿ ਉਸ ਦਾ ਸਾਥੀ ਗੁਰਵਿੰਦਰ ਸਿੰਘ ਪੁਲਿਸ ਦੀ ਗ੍ਰਿਫਤ ਵਿੱਚ ਹੈ।ਦੋਸ਼ੀਆਂ ਉਤੇ ਮੁਕੱਦਮਾ ਦਰਜ ਕਰਕੇ ਤਫਤੀਸ਼ ਜਾਰੀ ਹੈ ਅਤੇ ਹੋਰ ਖੁਲਾਸੇ ਹੋਣ ਦੀ ਵੀ ਆਸ ਹੈ।
Check Also
ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ
ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …
Punjab Post Daily Online Newspaper & Print Media