ਲੌਂਗੋਵਾਲ, 4 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਦੇ ਮਕਸਦ ਨਾਲ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਿਲ੍ਹਾ
ਪੁਲਿਸ ਸੰਗਰੂਰ ਵਲੋਂ ਜਿਲ੍ਹਾ ਮਾਨਸਾ ਦੀ ਹੱਦ ‘ਤੇ ਲਾਏ ਨਾਕੇ ਦੌਰਾਨ ਮੱਧ ਪ੍ਰਦੇਸ਼ ਤੋਂ ਪੈਦਲ ਚੱਲ ਕੇ ਇਥੇ ਪਹੰੁਚੇ 8 ਮਜ਼ਦੂਰਾਂ ਨੂੰ ਉਨਾਂ ਦੇ ਸਥਾਨਾਂ ’ਤੇ ‘ਤੇ ਪਹੁੰਚਾਉਣ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਚੀਮਾ ਦੇ ਐਸ.ਐਚ.ਓ ਇੰਸਪੈਕਟਰ ਜਸਵੀਰ ਸਿੰਘ ਤੂਰ ਨੇ ਦੱਸਿਆ ਕਿ ਇਹ 8 ਮਜ਼ਦੂਰ ਜੋਕਿ ਫਰੀਦਕੋਟ ਤੇ ਫਿਰੋਜ਼ਪੁਰ ਦੇ ਹਨ ਮਜ਼ਦੂਰੀ ਕਰਕੇ ਪੈਦਲ ਹੀ ਮੱਧ ਪ੍ਰਦੇਸ਼ ਤੋਂ ਚੱਲ ਕੇ ਜਾ ਰਹੇ ਸਨ।ਜਿਨ੍ਹਾਂ ਨੂੰ ਜਿਲ੍ਹੇ ਦੀ ਹੱਦ ‘ਤੇ ਲਾਏ ਨਾਕੇ ਦੌਰਾਨ ਪੁਲਿਸ ਪਾਰਟੀ ਨੇ ਰੋਕਿਆ ਤੇ ਪੁਛਗਿੱਛ ਕੀਤੀ ਤੇ ਉਨ੍ਹਾਂ ਤੁਰੰਤ ਮਹਿਕਮੇ ਦੇ ਉਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਤੇ ਤੁਰੰਤ ਉਨ੍ਹਾਂ ਨੂੰ ਭੇਜਣ ਲਈ ਬੱਸ ਦਾ ਪ੍ਰਬੰਧ ਕਰਕੇ ਉਨ੍ਹਾਂ ਦੇ ਜਿਲ੍ਹਿਆਂ ਵਿੱਚ ਭੇਜ ਕੇ ਉਥੇ ਦੇ ਪ੍ਰਸਾਸ਼ਨ ਦੇ ਧਿਆਨ ਵਿੱਚ ਲਿਆ ਦਿੱਤਾ ਹੈ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media