Monday, December 23, 2024

ਪੰਜਾਬ ਸਰਕਾਰ ਕਿਸਾਨਾਂ ਨੂੰ 1 ਜੂਨ ਤੋਂ ਝੋਨਾ ਲਾਉਣ ਦੀ ਦੇਵੇ ਇਜਾਜ਼ਤ -ਚੱਠਾ

ਕਿਸਾਨਾਂ ਨੂੰ ਕਣਕ ਦੀ ਅਦਾਇਗੀ ਤੁਰੰਤ ਕੀਤੀ ਜਾਵੇ

ਸੰਗਰੂਰ, 4 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ ) – ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਨੇ ਕਿਹਾ ਕਿ PPNJ0405202013ਪੰਜਾਬ ਦੇ ਸਮੂਹ ਕਿਸਾਨ ਸਰਕਾਰ ਤੋਂ ਮੰਗ ਕਰਦੇ ਹਨ ਕਿ ਝੋਨੇ ਦੀ ਪੂਸਾ-44 ਕਿਸਮ ਨੂੰ ਬੰਦ ਨਾ ਕੀਤਾ ਜਾਵੇ।ਕਿਉਂਕਿ ਇਸ ਦਾ ਝਾੜ ਦੂਜੀਆਂ ਕਿਸਮਾਂ ਨਾਲੋਂ 7 ਤੋਂ 8 ਕੁਇੰਟਲ ਜਿਆਦਾ ਨਿਕਲਦਾ ਹੈ।ਉਨ੍ਹਾਂ ਕਿਹਾ ਕਿ ਇਸ ਨੂੰ ਬੰਦ ਕਰਨ ਨਾਲ ਕਿਸਾਨਾਂ ਨੂੰ 14-15 ਹਜਾਰ ਰੁਪਏ ਪ੍ਰਤੀ ਏਕੜ ਘਾਟਾ ਪਵੇਗਾ।ਚੱਠਾ ਨੇ ਕਿਹਾ ਕਿ ਕੇਂਦਰ ਸਰਕਾਰ ਧਰਤੀ ਹੇਠਲਾ ਪਾਣੀ ਬਚਾਉਣ ਲਈ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਝੋਨੇ ਦੀਆਂ ਕਿਸਮਾਂ ਦਾ ਸਰਕਾਰੀ ਰੇਟ ਤੈਅ ਕਰੇ।ਦੂਸਰਾ ਕੋਰੋਨਾ ਮਹਾਮਾਰੀ ਕਾਰਨ ਪੰਜਾਬ ’ਚ ਲੇਬਰ ਦੀ ਬਹੁਤ ਘਾਟ ਹੈ, ਇਸ ਕਰਕੇ ਸਿੱਧੀ ਬਿਜ਼ਾਈ ਕਰਨ ਲਈ ਮਸ਼ੀਨਾਂ 90 ਫੀਸਦੀ ਸਬਸਿਡੀ ’ਤੇ ਕਿਸਾਨਾਂ ਨੂੰ ਉਪਲੱਬਧ ਕਰਵਾਈਆਂ ਜਾਣ। ਚੱਠਾ ਨੇ ਕਿਹਾ ਕਿ ਅੱਜ ਤੋਂ ਸਿੱਧੀ ਬਿਜ਼ਾਈ ਕਰਨ ਲਈ ਟਿਊਬਵੈਲਾਂ ਦੀ ਬਿਜਲੀ ਸਪਲਾਈ 10 ਘੰਟੇ ਯਕੀਨੀ ਬਣਾਈ ਜਾਵੇ ਅਤੇ ਬਾਕੀ ਝੋਨੇ ਦੀ ਲਵਾਈ 1 ਜੂਨ ਤੋਂ ਸ਼ੁਰੂ ਕਰਵਾਈ ਜਾਵੇ।ਉਨ੍ਹਾਂ ਕਿਹਾ ਕਿ ਲੇਬਰ ਘੱਟ ਹੋਣ ਕਰਕੇ ਝੋਨਾ ਲਾਉਣ ਲਈ ਘੱਟੋ-ਘੱਟ ਡੇਢ ਮਹੀਨੇ ਤੋਂ ਵੱਧ ਦਾ ਸਮਾਂ ਲੱਗ ਸਕਦਾ ਹੈ।ਚੱਠਾ ਨੇ ਮੰਗ ਕੀਤੀ ਕਿ ਨਰਮੇ, ਮੱਕੀ ਦੀ ਬਿਜ਼ਾਈ ਲਈ ਫੌਰੀ ਤੌਰ ’ਤੇ ਨਹਿਰਾਂ ਵਿੱਚ ਪਾਣੀ ਛੱਡਿਆ ਜਾਵੇ, ਤਾਂ ਕਿ ਬਿਜ਼ਾਈ ਸਮੇਂ ਸਿਰ ਹੋ ਸਕੇ।ਉਨ੍ਹਾਂ ਕਿਹਾ ਕਿ ਕਿਸਾਨੀ ਨਾਲ ਸਬੰਧਤ ਦੁਕਾਨਾਂ ਨੂੰ ਖੁੱਲਣ ਦੀ ਛੋਟ ਦਿੱਤੀ ਜਾਵੇ।ਚੱਠਾ ਨੇ ਕਿਹਾ ਕਿ ਸਰਕਾਰ ਦਾਅਵਾ ਕਰਦੀ ਸੀ ਕਿ ਫਸਲ ਦੀ ਅਦਾਇਗੀ 72 ਘੰਟਿਆਂ ਵਿੱਚ ਕੀਤੀ ਜਾਵੇਗੀ।ਪਰ ਕਈ ਕਿਸਾਨਾਂ ਵਲੋਂ ਫਸਲ ਵੇਚੀ ਨੂੰ 10-12 ਦਿਨਾਂ ਤੋਂ ਵੱਧ ਸਮਾਂ ਹੋ ਗਿਆ ਹੈ ਅਜੇ ਤੱਕ ਉਨ੍ਹਾਂ ਨੂੰ ਅਦਾਇਗੀ ਨਹੀਂ ਹੋਈ, ਇਸ ਲਈ ਕਿਸਾਨਾਂ ਨੂੰ ਤੁਰੰਤ ਕਣਕ ਦੀ ਪੈਮੇਂਟ ਦਾ ਭੁਗਤਾਨ ਕੀਤਾ ਜਾਵੇ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …