Monday, July 14, 2025
Breaking News

ਐਸ.ਐਸ ਚੱਠਾ ਤੇ ਚੇਅਰਮੈਨ ਘੀਚਾ ਨੇ ਪੱਲੇਦਾਰਾਂ ਨੂੰ ਵੰਡੇ ਮਾਸਕ ਤੇ ਹੋਮਿਓਪੈਥਿਕ ਦਵਾਈ

ਧੂਰੀ/ਸੰਗਰੂਰ, 4 ਮਈ (ਪੰਜਾਬ ਪੋਸਟ – ਪ੍ਰਵੀਨ ਗਰਗ/ ਦਪਿਕ ਗਰਗ) – ਆਲ ਇੰਡੀਆ ਐਫ.ਸੀ.ਆਈ ਐਗਜ਼ੀਕਿਊਟਿਵ ਸਟਾਫ ਯੂਨੀਅਨ ਦੇ ਕੌਮੀ ਪ੍ਰਧਾਨ PPNJ0405202018ਐਸ.ਐਸ ਚੱਠਾ ਅਤੇ ਮਾਰਕਿਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਨਿਲ ਘੀਚਾ ਵੱਲੋਂ ਸੰਗਰੂਰ ਵਿਖੇ ਜਿੱਥੇ ਐਫ.ਸੀ.ਆਈ ਦੀ ਸਪੈਸ਼ਲ ਭਰ ਰਹੇ ਸੈਂਕੜੇ ਪੱਲੇਦਾਰਾਂ ਅਤੇ ਟਰੱਕ ਅਪਰੇਟਰਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਹੋਮਿਓਪੈਥੀ ਦਵਾਈ ਦੀਆਂ ਗੋਲੀਆਂ ਖੁਆਈਆਂ ਗਈਆਂ, ਉਥੇ ਹੀ ਇਹਨਾਂ ਆਗੂਆਂ ਵੱਲੋਂ ਪੱਲੇਦਾਰਾਂ ਨੂੰ ਮਾਸਕ ਵੰਡੇ ਗਏ।ਚੱਠਾ ਵੱਲੋਂ ਕੋਰੋਨਾ ਦੇ ਪ੍ਰਕੋਪ ਤੋਂ ਬਚਣ ਲਈ ਪੱਲੇਦਾਰਾਂ ਨੰੁ ਸਮਾਜਿਕ ਦੂਰੀ ਬਣਾ ਕੇ ਰੱਖਣ ਦੀ ਅਪੀਲ ਵੀ ਕੀਤੀ ਗਈ।
             ਹੋਮਿਓਪੈਥੀ ਦਵਾਈ ਲੈ ਕੇ ਪਹੁੰਚੇ ਸਮਾਜਸੇਵੀ ਅਤੇ ਹੋਮਿਓਪੈਥੀ ਦੇ ਪ੍ਰਸਿੱਧ ਡਾ. ਏ.ਐਸ ਮਾਨ ਨੇ ਦੱਸਿਆ ਕਿ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਵਧਾਉਣ ਲਈ ਅਤੇ ਕੋਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਹੋਮਿਓਪੈਥੀ ਦਵਾਈ ਆਰਸੈਨਿਕ ਐਲਬਮ 30 ਕਾਰਗਰ ਸਾਬਤ ਹੋ ਰਹੀ ਹੈ।ਇਸ ਦੇ ਨਾਲ ਹੀ ਇਸ ਦਵਾਈ ਦੇ ਖਾਣ ਨਾਲ ਲੋਕਾਂ ਵਿੱਚ ਬੇਚੈਨੀ, ਬੇਲੋੜਾ ਡਰ ਅਤੇ ਨੀਂਦ ਨਾ ਆਉਣ ਵਰਗੀਆਂ ਅਲਾਮਤਾਂ ਵੀ ਖਤਮ ਹੁੰਦੀਆਂ ਹਨ।ਜਿਲਾ ਭਰ ਵਿੱਚ ਕੋਰੋਨਾ ਮਹਾਂਮਾਰੀ ਦੇ ਖਿਲਾਫ ਫਰੰਟ ‘ਤੇ ਲੜ ਰਹੇ ਪੁਲਿਸ ਮੁਲਾਜ਼ਮਾਂ, ਸਿਹਤ ਅਧਿਕਾਰੀਆਂ, ਸਫਾਈ ਸੇਵਕਾਂ ਅਤੇ ਮਜ਼ਦੂਰਾਂ ਆਦਿ ਸਮੇਤ ਹੋਰ ਆਮ ਲੋਕਾਂ ਨੂੰ ਘਰ-ਘਰ ਜਾ ਕੇ ਇਹ ਦਵਾਈ ਮੁਫਤ ਵੰਡੀ ਜਾ ਰਹੀ ਹੈ।
           ਇਸ ਮੌਕੇ ਐਫ.ਸੀ.ਆਈ ਇੰਸ. ਰਵੀ ਕੁਮਾਰ, ਮਦਨ ਲਾਲ, ਜਸਵੀਰ ਸਿੰਘ ਜੱਸੀ ਮੈਨੇਜਰ ਡੀਪੂ ਆਦਿ ਵੀ ਹਾਜ਼ਰ ਸਨ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …