Wednesday, April 15, 2026

ਕਣਕ ਦੀ ਬਿਜ਼ਾਈ ਵਾਲੀਆਂ ਮਸ਼ੀਨਾਂ ‘ਚ ਹਲਕੀ ਸੋਧ ਤੋਂ ਬਾਅਦ ਝੋਨੇ ਦੀ ਸਿੱਧੀ ਬਿਜ਼ਾਈ ਸੰਭਵ – ਪੰਨੂੰ

ਸੰਗਰੂਰ, 5 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਇਸ ਸਾਉਣੀ ਦੌਰਾਨ ਲੇਬਰ ਦੀ ਘਾਟ ਅਤੇ ਪੀ.ਏ.ਯੂ ਲੁਧਿਆਣਾ ਵਲੋਂ ਦਰਮਿਆਨੀ ਅਤੇ ਭਾਰੀ ਮਿੱਟੀ PPNJ0505202005

ਵਿੱਚ ਝੋਨੇ ਦੀ ਸਿੱਧੀ ਬਿਜ਼ਾਈ ਦੀ ਸਿਫਾਰਸ਼ ਤੋਂ ਬਾਅਦ, ਪੰਜਾਬ ਦੇ ਕਿਸਾਨ ਝੋਨੇ ਦੀ ਸਿੱਧੀ ਬਿਜ਼ਾਈ ਦੀ ਨਵੀਂ ਤਕਨੀਕ ਨੂੰ ਵੱਡੇ ਪੱਧਰ ‘ਤੇ ਅਪਣਾ ਰਹੇ ਹਨ, ਪਰ 75 ਹਜ਼ਾਰ ਕੀਮਤ ਵਾਲੀਆਂ ਝੋਨੇ ਦੀ ਸਿੱਧੀ ਬਿਜ਼ਾਈ (ਡੀ.ਐਸ.ਆਰ) ਵਾਲੀਆਂ ਮਸ਼ੀਨਾਂ ਦੀ ਘਾਟ, ਨਵੀਂ ਤਕਨੀਕ ਨੂੰ ਅਪਣਾਉਣ ਲਈ ਵੱਡੀ ਚੁਣੌਤੀ ਖੜ੍ਹੀ ਕਰ ਰਹੀ ਹੈ
            ਮਸ਼ੀਨਾਂ ਦੀ ਘਾਟ ਦੀ ਸਮੱਸਿਆ `ਤੇ ਕਾਬੂ ਪਾਉਣ ਲਈ ਰਾਜ ਸਰਕਾਰ ਨੇ ਕਣਕ ਦੀ ਮੌਜੂਦਾ ਬਿਜ਼ਾਈ ਵਾਲੀਆਂ ਮਸ਼ੀਨਾਂ ਨੂੰ ਇਸ ਤਰੀਕੇ ਨਾਲ ਸੋਧਣ ਦਾ ਪ੍ਰਸਤਾਵ ਦਿੱਤਾ ਹੈ ਕਿ ਇਨ੍ਹਾਂ ਨੂੰ ਆਸਾਨੀ ਨਾਲ ਝੋਨਾ ਬੀਜਣ ਵਾਲੀਆਂ ਮਸ਼ੀਨਾਂ ਵਿੱਚ ਬਦਲਿਆ ਜਾ ਸਕੇ।
             ਇਸੇ ਸਬੰਧ ਵਿਚ ਕੇ.ਐਸ ਪੰਨੂੰ ਸਕੱੱਤਰ ਖੇਤੀਬਾੜੀ ਪੰਜਾਬ ਵਲੋਂ ਲੈਂਡਫੋਰਸ ਦਸਮੇਸ਼ ਮਕੈਨੀਕਲ ਵਰਕਸ, ਅਮਰਗੜ੍ਹ ਜ਼ਿਲ੍ਹਾ ਸੰਗਰੂਰ ਦਾ ਦੌਰਾ ਕੀਤਾ ਕਰਕੇ।ਇਸੇ ਤਰ੍ਹਾਂ ਦੀ ਇੱਕ ਸੋਧੀ ਹੋਈ ਮਸ਼ੀਨ ਦੇ ਪ੍ਰਯੋਗ ਨੂੰ ਪ੍ਰਦਰਸ਼ਿਤ ਕਰਨ ਲਈ ਇਕ ਖੇਤ ਵਿੱਚ ਅਮਲੀ ਰੂਪ ਵਿੱਚ ਇਸਤੇਮਾਲ ਕੀਤਾ ਗਿਆ।
ਪੰਨੂੰ ਵਲੋਂ ਕਣਕ ਦੀ ਮੌਜ਼ੂਦਾ ਬਿਜ਼ਾਈ ਮਸ਼ੀਨ ਵਿਚ ਕੀਤੀ ਗਈ ਨਵੀਂ ਸੋਧ `ਤੇ ਪੂਰਨ ਸੰਤੁਸ਼ਟੀ ਜ਼ਾਹਿਰ ਕੀਤੀ, ਜੋ ਕਿ ਨਾ ਸਿਰਫ ਖੇਤੀਬਾੜੀ ਪੱਖੋਂ ਸਫਲ ਹੋਈ ਬਲਕਿ ਇਹ ਵਿੱਤੀ ਤੌਰ `ਤੇ ਬੋਝ ਨਹੀਂ ਪਾਉਂਦੀ, ਕਿਉਂਕਿ ਇਸ `ਤੇ ਸਿਰਫ 1000 ਰੁਪਏ ਖਰਚ ਆਉਂਦਾ ਹੈ।
           ਪੰਜਾਬ ਦੇ ਕਿਸਾਨ ਕੋਲ ਵੱਡੀ ਗਿਣਤੀ ‘ਚ ਕਣਕ ਦੀ ਬਿਜ਼ਾਈ ਕਰਨ ਵਾਲੀਆਂ ਮਸ਼ੀਨਾਂ ਹਨ ਜਿਨ੍ਹਾਂ ਨੂੰ ਹੈਪੀ ਸੀਡਰ, ਸੁਪਰ ਸੀਡਰ ਅਤੇ ਜ਼ੀਰੋ ਟਿੱਲ ਡ੍ਰਿਲ ਮਸ਼ੀਨਾਂ ਕਿਹਾ ਜਾਂਦਾ ਹੈ।ਮੌਜੂਦਾ ਕਣਕ ਦੀ ਬਿਜ਼ਾਈ ਕਰਨ ਵਾਲੀਆਂ ਮਸ਼ੀਨਾਂ ਦੇ ਸੋਧ ਦਾ ਸਭ ਤੋਂ ਵੱਡਾ ਮੁੱਦਾ ਕਣਕ ਦੇ ਮਾਮਲੇ ਵਿਚ ਮਸ਼ੀਨਾਂ ਦੁਆਰਾ ਦਿੱਤੀ ਗਈ ਬੀਜ਼ ਦਰ 40 ਕਿਲੋ ਪ੍ਰਤੀ ਏਕੜ ਤੋਂ ਘਟਾਉਣਾ ਸੀ।ਜਦੋਂ ਕਿ ਝੋਨੇ ਲਈ ਇਹ 8 ਕਿਲੋ ਪ੍ਰਤੀ ਏਕੜ ਚਾਹੀਦੀ ਹੁੰਦੀ ਹੈ।ਇਸ ਤੋਂ ਇਲਾਵਾ, ਝੋਨੇ ਦੇ ਬੀਜ ਦੇ ਟੁੱਟਣਾ ਵੀ ਇਕ ਚੁਣੌਤੀ ਸੀ।
          ਵੱਖ-ਵੱਖ ਇੰਜੀਨੀਅਰਾਂ ਨੇ ਸਮੱਸਿਆ `ਤੇ ਕੰਮ ਕੀਤਾ ਅਤੇ ਝੋਨੇ ਦੀ ਬਿਜ਼ਾਈ ਦੇ ਮਾਮਲੇ ਵਿੱਚ ਬੀਜ਼ ਦੀ ਦਰ ਨੂੰ ਘਟਾਉਣ ਲਈ ਕਣਕ ਦੀ ਬਿਜਾਈ ਵਾਲੀਆਂ 3 ਸਪਾਰਕਟਾਂ ਨੂੰ ਬਦਲ ਕੇ ਇਕਸਾਰ ਹੱਲ ਲੱਭਿਆ।ਹੈਬੀਜ ਟੁੱਟਣ ਦੀ ਸਮੱਸਿਆ ਦਾ ਹੱਲ ਬੀਜ਼ ਬਾਕਸ ਨਾਲ ਜੁੜੇ ਸਾਕਟ ਦੇ ਉਪਰ ਫਲੈਟ ਪੱਟੀ ਦਾ ਇੱਕ ਚੌਥਾਈ ਹਿੱਸਾ ਕੱਟਣ ਨਾਲ ਕੀਤਾ ਗਿਆ ਹੈ।
            ਪੰਨੂੰ ਨੇ ਕਿਹਾ ਕਿ ਇਹ ਨਵੀਂ ਤਕਨੀਕ ਨਾ ਸਿਰਫ ਪੰਜਾਬ ਦੇ ਕੀਮਤੀ ਜਲ ਸਰੋਤ ਦੀ ਬਚਤ ਕਰੇਗੀ, ਬਲਕਿ ਲੇਬਰ ਅਤੇ ਕਿਸਾਨਾਂ ਦੀ ਕਾਸ਼ਤ ਦੀ ਲਾਗਤ ਦੀ ਵੀ ਬਚਤ ਹੋਵੇਗੀ।ਇਹ ਮੀਂਹ ਦੇ ਪਾਣੀ ਦੇ ਰੀਚਾਰਜਿੰਗ ਵਿੱਚ ਵੀ ਸਹਾਇਤਾ ਕਰੇਗਾ, ਕਿਉਂਕਿ ਝੋਨੇ ਦੇ ਖੇਤਾਂ ਵਿੱਚ ਕੱਦੂ ਕਰਨ ਦੀ ਜ਼ਰੂਰਤ ਨਹੀਂ ਪਵੇਗੀ।ਉਨ੍ਹਾਂ ਕਿਹਾ ਕਿ ਵਿਭਾਗ ਦੇ ਖੇਤੀਬਾੜੀ ਇੰਜੀਨੀਅਰਾਂ ਨੂੰ ਪੀਏਯੂ ਲੁਧਿਆਣਾ ਵਲੋਂ ਮਨਜ਼ੂਰ ਕੀਤੇ ਗਏ ਨਵੇਂ ਡਿਜ਼ਾਈਨ ਅਨੁਸਾਰ ਮਸ਼ੀਨਾਂ ਵਿੱਚ ਸੋਧ ਕਰਨ ਲਈ ਸਿਖਲਾਈ ਦਿੱਤੀ ਜਾਏਗੀ ਤਾਂ ਜੋ ਕਿਸਾਨ ਆਪਣੀ ਮੌਜੂਦਾ ਮਸ਼ੀਨ ਵਿੱਚ ਆਸਾਨੀ ਨਾਲ ਸੋਧ ਕਰਵਾ ਸਕਣ, ਇਸ ਤਰ੍ਹਾਂ ਕਿਸਾਨਾਂ ਤੇ ਨਵੀਆਂ ਮਸ਼ੀਨਾਂ ਖਰੀਦਣ ਦਾ ਵਾਧੂ ਵਿੱਤੀ ਬੋਝ ਵੀ ਨਹੀਂ ਪਏਗਾ ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ

ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …