ਪਠਾਨਕੋਟ, 5 ਮਈ (ਪੰਜਾਬ ਪੋਸਟ ਬਿਊਰੋ) -ਜਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ ਸਿੱਖਿਆ) ਇੰਜੀ ਸੰਜੀਵ ਗੌਤਮ ਨੇ ਪੜ੍ਹੋ ਪੰਜਾਬ ਕੋਆਰਡੀਨੇਟਰ,
ਬੀ.ਪੀ.ਈ.ਓ ਅਤੇ ਸੈਂਟਰ ਮੁੱਖੀਆਂ ਨਾਲ ਜੂਮ ਐਪ ਰਾਹੀਂ ਆਨਲਾਈਨ ਮੀਟਿੰਗ ਕੀਤੀ।ਜਿਸ ਦੌਰਾਨ ਉਨ੍ਹਾਂ ਦੱਸਿਆ ਕਿ ਜਿਥੇ ਸੋਸਲ ਮੀਡੀਆ ਦੇ ਸਹਿਯੋਗ ਨਾਲ ਸਰਕਾਰੀ ਅਧਿਆਪਕਾਂ ਵਲੋਂ ਵੱਟਸਐਪ, ਯੂ-ਟਊਬ , ਟੀ.ਵੀ ਚੈਨਲ ਤੇ ਰੇਡੀਓ ਦੇ ਮਾਧਿਅਮ ਨਾਲ ਬੱਚਿਆਂ ਤੱਕ ਆਪਣਾ ਸੁਨੇਹਾ ਅਤੇ ਕੰਮ ਪਹੁੰਚਾਇਆ ਜਾ ਰਿਹਾ ਹੈ ਉਥੇ ਹੀ ਅਧਿਆਪਕ ਸੋਸ਼ਲ ਮੀਡੀਆ ਜ਼ਰੀਏ ਨਵਾਂ ਦਾਖਲਾ ਵੀ ਕਰ ਰਹੇ ਹਨ । ਆਨਲਾਈਨ ਦਾਖਲਾ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਉਮੀਦ ਹੈ ਕਿ ਬੱਚਿਆਂ ਦੀ ਗਿਣਤੀ ਪਹਿਲਾਂ ਨਾਲੋਂ ਵਧੇਗੀ।ਇਸ ਦੇ ਨਾਲ ਹੀ ਪਿਛਲੇ ਸਾਲ ਨਾਲੋਂ ਵੱਧ ਦਾਖਲਾ ਕਰਨ ਵਾਲੇ ਅਧਿਆਪਕਾਂ ਦਾ ਵਿਭਾਗ ਵੱਲੋਂ ਸਨਮਾਨ ਵੀ ਕੀਤਾ ਜਾਵੇਗਾ।
ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਕੋਆਰਡੀਨੇਟਰ ਵਨੀਤ ਮਹਾਜਨ ਨੇ ਦੱਸਿਆ ਕਿ ਡੀ.ਈ.ਓ ਐਲੀਮੈਂਟਰੀ ਸੰਜੀਵ ਗੌਤਮ ਦੀ ਅਗਵਾਈ ਵਿੱਚ ਜਿਲ੍ਹਾ ਪਠਾਨਕੋਟ ਦੇ ਵੱਖ ਵੱਖ ਬਲਾਕਾਂ ਵਿੱਚ ਬਲਾਕ ਅਫਸਰਾਂ ਅਤੇ ਸਕੂਲ ਮੁੱਖੀਆਂ ਦੀ ਪ੍ਰੇਰਨਾ ਨਾਲ ਅਧਿਆਪਕਾਂ ਨੇ ਕੋਸ਼ਿਸ਼ਾਂ ਕਰਕੇ ਬੱਚਿਆਂ ਲਈ ਸਿਲੇਬਸ ਨਾਲ ਸੰਬੰਧਤ ਤਿਆਰ ਕੀਤੀਆਂ ਜਾ ਰਹੀਆਂ ਵੀਡੀਓ ਬਹੁਤ ਲਾਭਕਾਰੀ ਸਿੱਧ ਹੋ ਰਹੀਆਂ ਹਨ। ਇਸ ਦੇ ਇਲਾਵਾ ਅਧਿਆਪਕਾਂ ਵਲੋਂ ਵੀਡੀਓ ਕਾਨਫਰੰਸ ਜਰੀਏ ਬੱਚਿਆਂ ਨਾਲ ਗੱਲ-ਬਾਤ ਕੀਤੀ ਜਾ ਰਹੀ ਹੈ। ਅਧਿਆਪਕਾਂ ਵੱਲੋਂ ਘਰ ਬੈਠੇ ਵਿਦਿਆਰਥੀਆਂ ਨੂੰ ਆਨਲਾਈਨ ਸਿੱਖਿਆ ਦੇਣਾ ਸਿੱਖਿਆ ਵਿਭਾਗ ਵੱਲੋ ਕੀਤਾ ਨਿਵੇਕਲਾ ਉਪਰਾਲਾ ਹੈ ।ਇਸ ਦੇ ਨਾਲ ਨਾਲ ਮਾਹਿਰ ਅਧਿਆਪਕਾਂ ਵਲੋਂ ਤਿਆਰ ਕੀਤੇ ਪਾਠ ਦੋਆਬਾ ਰੇਡੀਓ ਅਤੇ ਆਕਾਸ਼ਵਾਣੀ ਰੇਡੀਓ ‘ਤੇ ਪ੍ਰਸਾਰਿਤ ਹੋ ਰਹੇ ਹਨ, ਜੋ ਕਿ ਘਰ ਬੈਠੇ ਵਿਦਿਆਰਥੀ ਲਈ ਜੜ੍ਹੀ ਬੂਟੀ ਦਾ ਕੰਮ ਕਰ ਰਹੇ ਹਨ।ਮੀਟਿੰਗ ਵਿੱਚ ਜਿਲ੍ਹਾ ਮੀਡੀਆ ਕੋਆਰਡੀਨੇਟਰ ਬਲਕਾਰ ਅੱਤਰੀ, ਸਮੂਹ ਬੀ.ਪੀ.ਈ.ਓ ਅਤੇ ਸਮੂਹ ਸੈਂਟਰ ਮੁੱਖੀ ਹਾਜਰ ਸਨ।
Check Also
ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ
ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …
Punjab Post Daily Online Newspaper & Print Media