Friday, April 24, 2026

ਸੂਬਿਆਂ ਦੀਆਂ ਸਰਹੱਦਾਂ ਦੇ ਨਾਕਿਆਂ ‘ਤੇ ਤਾਇਨਾਤ ਪੁਲਿਸ, ਸਿਹਤ ਕਰਮੀਆਂ ਤੇ ਅਧਿਆਪਕਾਂ ਦਾ ਸਨਮਾਨ

ਫੁੱਲਾਂ ਦੀ ਕੀਤੀ ਵਰਖਾ, ਸੈਨੀਟਾਈਜ਼ਰ, ਮਾਸਕ ਤੇ ਦਸਤਾਨੇ ਵੰਡੇ

ਪਠਾਨਕੋਟ, 5 ਮਈ (ਪੰਜਾਬ ਪੋਸਟ ਬਿਊਰੋ) – ਕੋਰੋਨਾ ਵਾਇਰਸ (ਕੋਵਿਡ-19) ਦੇ ਲਗਾਤਾਰ ਵਧਦੇ ਫੈਲਾਓ ਨੂੰ ਵੇਖਦੇ ਹੋਏ ਪੰਜਾਬ ਦੀਆਂ ਨਾਲ ਲੱਗਦੇ ਸੂਬਿਆਂ PPNJ0505202007ਦੀਆਂ ਸਾਰੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਗਈਆਂ ਹਨ।ਇਸੇ ਪ੍ਰਕਾਰ ਹਿਮਾਚਲ ਦੇ ਮਨਾਲੀ-ਪਠਾਨਕੋਟ ਰਾਸ਼ਟਰੀ ਮਾਰਗ ‘ਤੇ ਚੱਕੀ ਪੁੱਲ ‘ਤੇ ਜਬਰਦਸਤ ਨਾਕਾਬੰਦੀ ਕਰਕੇ ਦੋਵਾਂ ਸੂਬਿਆਂ ‘ਚ ਪ੍ਰਵੇਸ਼ ਕਰਨ ਵਾਲਿਆਂ ਦੀ ਬਾਰੀਕੀ ਨਾਲ ਜਾਂਚ ਤੇ ਸਾਰੇ ਦਸਤਾਵੇਜ਼ ਦੇਖਣ ਤੋਂ ਇਲਾਵਾ ਇਥੇ ਲਗਾਏ ਗਏ ਵਿਸ਼ੇਸ਼ ਕੈਂਪ ਵਿੱਚ ਮੈਡੀਕਲ ਚੈਕਅੱਪ ਕਰਕੇ ਹੀ ਅੱਗੇ ਲੰਘਣ ਦੀ ਆਗਿਆ ਦਿੱਤੀ ਜਾ ਰਹੀ ਹੈ।ਇਸ ਵਿਸ਼ੇਸ਼ ਨਾਕੇ ‘ਤੇ ਤਾਇਨਾਤ ਪੁਲਿਸ ਕਰਮੀਆਂ ਤੋਂ ਇਲਾਵਾ ਅਧਿਅਪਕ ਤੇ ਸਿਹਤ ਕਰਮੀਆਂ ਵਲੋਂ ਦਿਨ ਰਾਤ ਨਿਭਾਈ ਜਾ ਰਹੀ ਸੇਵਾ ਨੂੰ ਵੇਖਦੇ ਅੱਜ ਉਪ-ਜਿਲ੍ਹਾ ਸਿੱਖਿਆ ਅਫਸਰ ਅਤੇ ਪ੍ਰਿੰਸੀਪਲ ਐਮ.ਸੀ.ਐਸ ਦੀ ਸਾਂਝੀ ਅਗਵਾਈ ਹੇਠ ਇਹਨਾਂ ਕੋਰੋਨਾ ਯੋਧਿਆਂ ਨੁੰ ਫੁੱਲਾਂ ਦੀ ਵਰਖਾ ਕਰਕੇ ਸਨਮਾਨਿਤ ਕੀਤਾ ਅਤੇ ਸੈਨੀਟਾਈਜ਼ਰ, ਮਾਸਕ ਤੇ ਦਸਤਾਨੇ ਵੰਡੇ ਗਏ।
              ਪ੍ਰਿੰਸੀਪਲ ਸ਼੍ਰੀਮਤੀ ਰਸ਼ਮੀ ਆਹਲੂਵਾਲੀਆ ਨੇ ਕਿਹਾ ਕਿ ਅੱਜ ਕੋਰੋਨਾ ਦੇ ਵੱਧਦੇ ਪ੍ਰਕੋਪ ਵਿੱਚ ਜਿੱਥੇ ਲੋਕ ਆਪਣੇ ਘਰਾਂ ‘ਚੋਂ ਬਾਹਰ ਨਿਕਲਣ ਤੋਂ ਡਰਦੇ ਨੇ ਉਥੇ ਹੀ ਪੁਲਿਸ ਕਰਮੀਆਂ ਦੇ ਨਾਲ-ਨਾਲ ਸੇਹਤ ਮੁਲਾਜ਼ਮ ਤੇ ਅਧਿਆਪਕ ਵੀ ਘਰਾਂ ਤੋਂ ਵਾਹਰ ਨਿਕਲ ਕੇ ਸਰਹੱਦੀ ਨਾਕਿਆਂ ‘ਤੇ ਸੇਵਾ ਨਿਭਾਅ ਰਹੇ ਹਨ।
                  ਉਪ-ਜਿਲਾ ਸਿੱਖਿਆ ਅਫਸਰ ਰਾਜੇਸ਼ਵਰ ਸਿੰਘ ਸਲਾਰੀਆ ਨੇ ਕਿਹਾ ਕਿ ਸੇਹਤ ਕਰਮੀਆਂ ਤੇ ਪੰਜਾਬ ਪੁਲਿਸ ਦੇ ਨਾਲ ਹੁਣ ਪੰਜਾਬ ਦਾ ਅਧਿਆਪਕ ਵਰਗ ਵੀ ਸਰਹੱਦੀ ਨਾਕਿਆਂ ‘ਤੇ ਸੇਵਾ ਨਿਭਾਅ ਰਹੇ ਹਨ।ਇਹਨਾਂ ਦਾ ਸਨਮਾਨ ਕਰਨਾ ਤੇ ਸਹਿਯੋਗ ਦੇਣਾ ਹਰੇਕ ਨਾਗਰਿਕ ਦੀ ਜਿੰਮੇਵਾਰੀ ਬਣਦੀ ਹੈ।
               ਇਸ ਮੌਕੇ ਚਤਰ ਸਿੰਘ, ਰਿਤੇਸ਼ ਕੁਮਾਰ, ਕੁਲਦੀਪ ਸਿੰਘ, ਏ.ਈ.ਓ ਨਰਿੰਦਰ ਕੁਮਾਰ, ਕੌਸ਼ਲ ਸ਼ਰਮਾ ਆਦਿ ਮੌਜੂਦ ਸਨ।

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …