ਲੌਂਗੋਵਾਲ, 7 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੰਗਤਪੁਰਾ ਲਹਿਰਾਗਾਗਾ ਵਲੋਂ ਕਰਫਿਊ ਦੌਰਾਨ
ਵਿਦਿਆਰਥੀਆਂ `ਚ ਵੱਖ-ਵੱਖ ਰੁਚੀਆਂ ਪੈਦਾ ਕਰਨ ਲਈ ਹਫਤਾਵਾਰੀ ਆਨਲਾਈਨ ਸਮਰ ਕੈਂਪ ਲਾਇਆ ਗਿਆ ਹੈ।ਜਿਸ ਦੌਰਾਨ ਸਕੂਲ ਪ੍ਰਿੰਸੀਪਲ ਜਗਦੀਸ਼ ਸਿੰਘ ਦੀ ਅਗਵਾਈ ‘ਚ ਅਧਿਆਪਕਾਂ ਵਲੋਂ ਆਨਲਾਈਨ-ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ।ਕੈਂਪ ਦੇ ਪਹਿਲੇ ਦਿਨ ਵਿਦਿਆਰਥੀਆਂ ਨੂੰ ਯੋਗ-ਅਭਿਆਸ ਦੇ ਆਸਣਾਂ, ਦੂਸਰੇ ਦਿਨ ਚਿੱਤਰਕਾਰੀ ਅਤੇ ਤੀਸਰੇ ਦਿਨ ਹੈਂਡ-ਕਰਾਫ਼ਟ ਵੰਨਗੀ ਨਾਲ ਜੋੜਿਆ ਗਿਆ।ਵਿਦਿਆਰਥੀਆਂ ਨੇ ਚਰਖਾ-ਕੱਤਣ, ਖਾਣਾ ਬਣਾਉਣ, ਬਗੀਚੀ ਦੀ ਸਾਂਭ-ਸੰਭਾਲ ਕਰਨ ਸਬੰਧੀ ਸੁੰਦਰ ਤਸਵੀਰਾਂ ਰਾਹੀਂ ਆਪਣੇ ਉਤਸ਼ਾਹ ਦਾ ਪ੍ਰਗਟਾਵਾ ਕੀਤਾ।ਚੌਥੇ ਦਿਨ ਵਿਦਿਆਰਥੀਆਂ ਵਲੋਂ ਮੌਲਿਕ-ਰਚਨਾਵਾਂ ਲਿਖ ਕੇ ਆਪਣੇ ਵਿਚਾਰਾਂ ਦੀ ਪੇਸ਼ਕਾਰੀ ਕੀਤੀ ਗਈ।ਵਿਦਿਆਰਥੀ ਵਿਹਲੇ ਸਮੇਂ ਦੀ ਸੁਯੋਗ ਵਰਤੋਂ ਕਰਦਿਆਂ 8 ਮਈ ਤੱਕ ਚੱਲਣ ਵਾਲੇ ਇਸ ਕੈਂਪ ਨੂੰ ਸਫ਼ਲ ਬਣਾ ਰਹੇ ਹਨ।
Check Also
ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …
Punjab Post Daily Online Newspaper & Print Media