Sunday, July 26, 2026

ਜ਼ਿਲ੍ਹੇ ’ਚ ਬਾਹਰਲੇ ਜ਼ਿਲ੍ਹੇ ਦੇ ਕੇਸ ਸਮੇਤ 18 ਕੇਸ ਨਵੇਂ ਆਏ

ਐਕਟਿਵ ਕੇਸਾਂ ਦੀ ਗਿਣਤੀ 84 ਹੋਈ

ਨਵਾਂ ਸ਼ਹਿਰ, 8 ਮਈ (ਪੰਜਾਬ ਪੋਸਟ ਬਿਊਰੋ) – ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਦੇਰ ਰਾਤ ਆਏ ਕੋਵਿਡ-19 ਦੇ ਸੈਂਪਲਾਂ ਦੇ ਨਤੀਜਿਆਂ ’ਚੋਂ 18 ਹੋਰ ਕੇਸ Corona 1ਪਾਜ਼ਿਟਿਵ ਆਏ ਹਨ, ਜਿਨ੍ਹਾਂ ’ਚੋਂ ਇੱਕ ਕੇਸ ਦਾ ਸਬੰਧ ਲੁਧਿਆਣਾ ਜ਼ਿਲ੍ਹੇ ਦੇ ਵਿਅਕਤੀ ਨਾਲ ਹੈ।
             ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ ਅਨੁਸਾਰ ਇਨ੍ਹਾਂ 18 ’ਚੋਂ 10 ਕੇਸ ਜ਼ਿਲ੍ਹੇ ’ਚ ਸਥਾਪਿਤ ਦੋ ਇਕਾਂਤਵਾਸ ਕੇਂਦਰਾਂ ਨਾਲ ਸਬੰਧਤ ਹਨ ਜਦਕਿ ਬਾਕੀ ਦੇ 8 ’ਚੋਂ ਇੱਕ-ਇੱਕ ਗਰਚਾ, ਭੌਰਾ, ਕਮਾਮ, ਗੁਣਾਚੌਰ, ਸ਼ਕਤੀ ਨਗਰ ਬੰਗਾ, ਮਾਹੀਪੁਰ, ਮੰਗੂਪੁਰ ਤੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਮਾਛੀਵਾੜਾ ਖ਼ਾਮ ਨਾਲ ਸਬੰਧਤ ਹਨ।ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਕੇਸ ਲੁਧਿਆਣਾ ਜ਼ਿਲ੍ਹੇ ’ਚ ਹੀ ਹੋਣ ਕਾਰਨ ਸਿਵਲ ਹਸਪਤਾਲ ਲੁਧਿਆਣਾ ਵਲੋਂ ਸੰਭਾਲਿਆ ਗਿਆ ਹੈ।
              ਇਹ ਕੇਸ ਨਵਾ ਸ਼ਹਿਰ ’ਚ ਇੱਕ ਡਾਕਟਰ ਕੋਲ ਨੱਕ ਦੀ ਸਰਜਰੀ ਲਈ ਆਇਆ ਸੀ।ਪਰੰਤੂ ਡਾਕਟਰ ਵਲੋਂ ਇਹਤਿਆਤ ਦੇ ਤੌਰ ’ਤੇ ਉਸ ਨੂੰ ਸਿਵਲ ਹਸਪਤਾਲ ਨਵਾਸ਼ਹਿਰ ’ਚੋਂ ਟੈਸਟ ਕਰਵਾਉਣ ਲਈ ਰੈਫ਼ਰ ਕਰ ਦਿੱਤਾ ਗਿਆ ਸੀ।ਉਨ੍ਹਾਂ ਦੱਸਿਆ ਕਿ ਨਾਂਦੇੜ ਤੋਂ ਆਏ ਵਿਅਤੀਆਂ ’ਚੋਂ 8 ਇਕਾਂਤਵਾਸ ਕੇਂਦਰ ਰੈਲ ਮਾਜਰਾ ਅਤੇ 2 ਇਕਾਂਤਵਾਸ ਕੇਂਦਰ ਬਹਿਰਾਮ ਨਾਲ ਸਬੰਧਤ ਹਨ।
                     ਡਾ. ਭਾਟੀਆ ਅਨੁਸਾਰ ਇਨ੍ਹਾਂ ਨਵੇਂ ਕੇਸਾਂ ਦੇ ਆਉਣ ਨਾਲ ਜ਼ਿਲ੍ਹੇ ’ਚ ਇਲਾਜ ਅਧੀਨ ਕੇਸਾਂ ਦੀ ਗਿਣਤੀ 84 ਹੋ ਗਈ ਹੈ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …