17 ਦਾ ਸਿਵਲ ਹਸਪਤਾਲ ਪਠਾਨਕੋਟ ਤੇ 1 ਮਰੀਜ਼ ਦਾ ਅੰਮ੍ਰਿਤਸਰ ‘ਚ ਕੀਤਾ ਜਾ ਰਿਹਾ ਇਲਾਜ਼
ਪਠਾਨਕੋਟ, 8 ਮਈ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਪਠਾਨਕੋਟ ਵਿਖੇ ਪਿਛਲੇ ਦਿਨਾਂ ਦੋਰਾਨ ਸ੍ਰੀ ਹਜ਼ੂਰ ਸਾਹਿਬ ਤੋਂ ਲਿਆਂਦੇ ਗਏ 21 ਸ਼ਰਧਾਲੂਆਂ ਦੀ ਮੈਡੀਕਲ
ਰਿਪੋਰਟ ਆ ਗਈ ਹੈ।ਜਿਸ ਵਿਚੋਂ 2 ਕਰੋਨਾ ਪਾਜ਼ਟਵ ਅਤੇ 19 ਕਰੋਨਾ ਨੈਗੇਟਿਵ ਆਏ ਹਨ।
ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਇਸ ਤੋਂ ਪਹਿਲਾ ਇੱਕ ਮਹਿਲਾ ਸੁਜਾਨਪੁਰ ਨਿਵਾਸੀ ਦੀ ਕਰੋਨਾ ਪਾਜੀਟਿਵ ਹੋਣ ਤੋਂ ਬਾਅਦ ਇਲਾਜ ਦੋਰਾਨ ਮੋਤ ਹੋ ਗਈ ਸੀ ਇਸ ਤੋਂ ਬਾਅਦ ਕੁੱਲ 24 ਲੋਕ ਜਿਲੇ ਅੰਦਰ ਕਰੋਨਾ ਪਾਜੀਟਿਵ ਸਨ।ਜਿਨਾਂ ਵਿੱਚੋਂ 10 ਲੋਕ ਕਰੋਨਾ ਮੁਕਤ ਹੋ ਚੁੱਕੇ ਹਨ ਅਤੇ ਆਪਣੇ ਘਰਾਂ ਨੂੰ ਜਾ ਚੁੱਕੇ ਹਨ। ਇਸ ਤੋਂ ਇਲਾਵਾ 14 ਬਾਕੀ ਬਚੇ ਕਰੋਨਾ ਪਾਜੀਟਿਵ ਲੋਕਾਂ ਵਿਚੋਂ ਪਿਛਲੇ ਦਿਨਾਂ ਦੋਰਾਨ ਦੋ ਲੋਕ ਹੋਰ ਕਰੋਨਾ ਪਾਜ਼ਟਿਵ ਸ਼ਾਮਲ ਹੋ ਗਏ ਸਨ।ਇਸ ਤਰਾਂ ਜਿਲਾ ਪਠਾਨਕੋਟ ਵਿੱਚ ਕਰੋਨਾ ਪਾਜ਼ਟਿਵ ਮਰੀਜਾਂ ਦੀ ਸੰਖਿਆ 16 ਹੋ ਗਈ ਸੀ।ਹੁਣ ਦੋ ਸ੍ਰੀ ਹਜ਼ੂਰ ਸਾਹਿਬ ਯਾਤਰੀਆਂ ਦੀ ਕਰੋਨਾ ਰਿਪੋਰਟ ਪਾਜ਼ਟਿਵ ਆਉਣ ਨਾਲ ਇਨਾਂ ਦੀ ਸੰਖਿਆ 18 ਹੋ ਗਈ ਹੈ।ਜਿਨਾਂ ਵਿਚੋ 17 ਲੋਕਾਂ ਦਾ ਇਲਾਜ ਸਿਵਲ ਹਸਪਤਾਲ ਪਠਾਨਕੋਟ ਵਿਖੇ ਬਣਾਏ ਗਏ ਆਈਸੋਲੇਸ਼ਨ ਸੈਂਟਰ ਵਿੱਚ ਕੀਤਾ ਜਾ ਰਿਹਾ ਹੈ ਅਤੇ ਇਕ ਕਰੋਨਾ ਪਾਜੀਟਿਵ ਮਰੀਜ਼ ਦਾ ਇਲਾਜ ਅੰਮ੍ਰਿਤਸਰ ਵਿਖੇ ਚੱਲ ਰਿਹਾ ਹੈ।ਉਨਾਂ ਦੱਸਿਆ ਕਿ ਜਿਨਾਂ ਲੋਕਾਂ ਦਾ ਇਲਾਜ ਸਿਵਲ ਹਸਪਤਾਲ ਵਿੱਚ ਚੱਲ ਰਿਹਾ ਹੈ।
Punjab Post Daily Online Newspaper & Print Media