Sunday, June 21, 2026

ਕੋਰੋਨਾ ਟੈਸਟ ਨੈਗੇਟਿਵ ਆਉਣ ‘ਤੇ ਏਕਾਂਤਵਾਸ ਤੋਂ ਘਰਾਂ ਨੂੰ ਭੇਜੇ ਮਰੀਜ਼

ਧੂਰੀ, 9 ਮਈ (ਪੰਜਾਬ ਪੋਸਟ – ਪ੍ਰਵੀਨ ਗਰਗ/ ਦੀਪਕ ਗਰਗ) – 30 ਅਪ੍ਰੈਲ ਤੋਂ ਨਿਰੰਕਾਰੀ ਭਵਨ ਧੂਰੀ ਦੇ ਇਕਾਂਤਵਾਸ ਵਿੱਚ ਰੱਖੇ 12 ਵਿਅਕਤੀਆਂ ਨੂੰ ਦੂਜੀ PPNJ0905202009

ਵਾਰ ਕੋਰੋਨਾ ਟੈਸਟ ਨੈਗਟਿਵ ਆਉਣ ‘ਤੇ ਤਹਿਸੀਲਦਾਰ ਧੂਰੀ ਹਰਜੀਤ ਸਿੰਘ ਅਤੇ ਥਾਣਾ ਸਿਟੀ ਧੂਰੀ ਦੇ ਸਬ ਇੰਸਪੈਕਟਰ ਦਰਸ਼ਨ ਸਿੰਘ ਦੀ ਹਾਜ਼ਰੀ ਵਿੱਚ ਉਹਨਾਂ ਦਾ ਸਨਮਾਨ ਕਰਨ ਉਪਰੰਤ ਘਰ ਭੇਜ ਦਿੱਤਾ ਗਿਆ ਹੈ।ਸ਼੍ਰੀ ਹਜ਼ੂਰ ਸਾਹਿਬ ਤੋਂ ਪਰਤੇ ਵਿਅਕਤੀ ਉਦੈ ਸਿੰਘ ਦੇ 5 ਪਰਿਵਾਰਕ ਮੈਂਬਰ ਅਤੇ ਆਸ ਪਾਸ ਦੇ 7 ਵਿਅਕਤੀ ਉਸ ਦੇ ਸੰਪਰਕ ਵਿੱਚ ਆਉਣ ‘ਤੇ ਏਕਾਂਤਵਾਸ ਕੇਂਦਰ ਵਿੱਚ ਰਹਿ ਰਹੇ ਸਨ।ਮਿਸ਼ਨ ਦੇ ਸੰਯੋਜਕ ਬਾਬੂ ਵਿਨੋਦ ਕੁਮਾਰ ਨੇ ਦੱਸਿਆ ਕਿ ਇਕਾਂਤਵਾਸ ਕੇਂਦਰ ਵਿੱਚ ਜੋ 12 ਵਿਅਕਤੀ ਰਹਿ ਰਹੇ ਸਨ, ਉਹ ਪੂਰੀ ਤਰਾਂ ਤੰਦਰੁਸਤ ਹੋ ਕੇ ਆਪਣੇ ਘਰ ਜਾ ਰਹੇ ਹਨ।

Check Also

ਸੀ.ਐਮ ਦੀ ਯੋਗਸ਼ਾਲਾ ਅਧੀਨ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ – ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਪੰਜਾਬ ਸਰਕਾਰ ਦੀ ਸਿਹਤ ਯੋਜਨਾ “ਸੀ.ਐਮ ਦੀ ਯੋਗਸ਼ਾਲਾ” ਤਹਿਤ …