Sunday, July 26, 2026

ਜਿਲ੍ਹਾ ਮੈਜਿਸਟ੍ਰੇਟ ਵੱਲੋਂ ਹੋਮ ਡਿਲੀਵਰੀ ਸਬੰਧੀ ਵੱਖ-ਵੱਖ ਹਦਾਇਤਾਂ ਜਾਰੀ

ਕਪੂਰਥਲਾ, 9 ਮਈ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਢਾਬਾ/ਰੈਸਟੋਰੈਂਟ ਆਦਿ ਭਾਵ ਫੂਡ ਐਂਡ ਬੈਵਰਜ Deepti Uppal DCਆਊਟਲੈਟਸ  (ਐਫ.ਬੀ.ਓਜ਼) ਦੇ ਮਾਲਕ/ਸੰਚਾਲਕ/ਮੈਨੇਜਰ ਇਹ ਯਕੀਨੀ ਬਣਾਉਣਗੇ ਕਿ ਹੋਮ ਡਿਲੀਵਰੀ ਕਰਨ ਵਾਲੇ ਵਿਅਕਤੀਆਂ (ਡਿਲੀਵਰੀ ਬੁਆਏਜ਼) ਆਦਿ ਦਾ ਰੈਗੂਲਰ ਤੌਰ ’ਤੇ ਮੈਡੀਕਲ ਚੈਕਅੱਪ ਕਰਵਾਇਆ ਜਾਵੇ ਅਤੇ ਰੋਜ਼ਾਨਾ ਥਰਮਲ ਸਕਰੀਨਿੰਗ ਕੀਤੀ ਜਾਵੇ ਅਤੇ ਇਸ ਦਾ ਰਿਕਾਰਡ ਰੱਖਿਆ ਜਾਵੇ।ਇਹ ਢਾਬੇ/ਰੈਸਟੋਰੈਂਟ ਆਦਿ, ਭਾਵ ਫੂਡ ਐਂਡ ਬੈਵਰਜ ਆਊਟਲੈਟਸ (ਐਫ.ਬੀ.ਓਜ਼) ਆਦਿ ਦੇ ਮਾਲਕ ਦੀ ਨਿੱਜੀ ਜਿੰਮੇਵਾਰੀ ਹੋਵੇਗੀ।
                 ਹੁਕਮਾਂ ਵਿਚ ਕਿਹਾ ਗਿਆ ਹੈ ਕਿ ਸਵਿੱਗੀ/ਜ਼ੋਮੈਟੋ ਆਦਿ ਦੀਆਂ ਸੇਵਾਵਾਂ ਹੋਮ ਡਲਿਵਰੀ ਕਰਨ ਲਈ ਲਈਆਂ ਜਾ ਸਕਦੀਆਂ ਹਨ। ਇਸ ਸਬੰਧੀ ਵੱਖਰੇ ਤੌਰ ’ਤੇ ਕਰਫਿੳੂ ਪਾਸ ਦੀ ਜ਼ਰੂਰਤ ਨਹੀਂ ਹੋਵੇਗੀ, ਡਿਲੀਵਰੀ ਬੁਆਏਜ਼ ਦਾ ਪਹਿਚਾਣ ਪੱਤਰ ਹੀ ਪਾਸ ਸਮਝਿਆ ਜਾਵੇਗਾ।ਸਵਿੱਗੀ/ਜ਼ੋਮੈਟੋ ਦੇ ਮਾਲਕ ਇਹ ਯਕੀਨੀ ਬਣਾਉਣਗੇ ਕਿ ਹੋਮ ਡਿਲੀਵਰੀ ਕਰਨ ਵਾਲੇ ਵਾਹਨਾਂ ਨੂੰ ਰੈਗੂਲਰ ਤੌਰ ’ਤੇ ਸੈਨੀਟਾਈਜ਼ ਅਤੇ ਹੋਮ ਡਿਲੀਵਰੀ ਕਰਨ ਵਾਲੇ ਵਿਅਕਤੀਆਂ (ਡਲਿਵਰੀ ਬੁਆਏਜ਼) ਦਾ ਰੈਗੂਲਰ ਤੌਰ ’ਤੇ ਬਕਾਇਦਾ ਮੈਡੀਕਲ ਚੈਕਅੱਪ ਕਰਵਾਇਆ ਜਾਵੇ, ਜਿਸ ਦੀ ਜਿੰਮੇਵਾਰੀ ਸਬੰਧਤ ਮਾਲਕ ਦੀ ਹੋਵੇਗੀ।ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਜ਼ਿਲ੍ਹੇ ਅੰਦਰ ਹੋਮ ਡਿਲੀਵਰੀ ਵਾਲੇ ਹਰੇਕ ਵਿਅਕਤੀ ਦੇ ਮੂੰਹ ’ਤੇ ਮਾਸਕ (ਸੂਤੀ ਕੱਪੜੇ ਦਾ ਮਾਸਕ ਜਾਂ ਟ੍ਰਿਪਲ ਲੇਅਰ ਮਾਸਕ ਜਾਂ ਰੁਮਾਲ, ਦੁਪੱਟਾ, ਪਰਨਾ ਆਦਿ) ਅਤੇ ਗਲੱਵਜ਼ ਪਹਿਨਣਾ ਲਾਜ਼ਮੀ ਹੋਵੇਗਾ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …