Sunday, July 26, 2026

ਪੀੜਤਾਂ ਨੂੰ ਵੀ ਇਨਸਾਫ ਦਿਵਾਉਣ ਲਈ ਵੀ ਅੱਗੇ ਆਵੇ ਬਾਦਲ ਦਲ – ਕਲਕੱਤਾ

PPN12301
ਅੰਮ੍ਰਿਤਸਰ, 12 ਮਾਰਚ (ਨਰਿੰਦਰਪਾਲ ਸਿੰਘ) – ਸ਼੍ਰੋਮਣੀ ਕਮੇਟੀ ਮੈਂਬਰ ਅਤੇ ਪੰਜਾਬ ਦੇ ਸਾਬਕਾ ਮੰਤਰੀ ਸ੍ਰ. ਮਨਜੀਤ ਸਿੰਘ ਕਲਕੱਤਾ ਨੇ ਮੰਗ ਕੀਤੀ ਹੈ ਕਿ ਹਰ ਸੁਬਾਈ ਅਤੇ ਲੋਕ ਸਭਾ ਚੋਣ ਮੌਕੇ ਨਵੰਬਰ 84 ਦੇ ਸਿੱਖ ਕਤਲੇਆਮ ਪੀੜਤਾਂ ਨੂੰ ਇਨਸਾਫ ਦਿਵਾਉਣ ਦੇ ਦਮਗਜੇ ਮਾਰਨ ਵਾਲਾ ਬਾਦਲ ਦਲ,  ਜੂਨ 1984 ਦੇ ਫੌਜੀ ਹਮਲੇ ਅਤੇ ਸਾਲ 1984 ਤੋਂ 1995 ਤੀਕ ਦੇ ਪੰਜਾਬ ਅੰਦਰਲੇ ਡੇਢ ਦਹਾਕੇ ਦੌਰਾਨ ਹੋਈ ਸਿੱਖ ਨਸਲਕੁਸ਼ੀ ਦੇ ਪੀੜਤਾਂ ਨੂੰ ਵੀ ਇਨਸਾਫ ਦਿਵਾਉਣ ਲਈ ਵੀ ਅੱਗੇ ਆਵੇ।ਉਨਾਂ ਕਿਹਾ ਕਿ ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ ਉਪਰ ਹੋਏ ਫੌਜੀ ਹਮਲੇ ਲਈ ਕਾਂਗਰਸ ਪਾਰਟੀ ਦੇ ਨਾਲ-ਨਾਲ ਅਕਾਲੀ ਦਲ ਤੋਂ ਇਲਾਵਾ ਤਤਕਾਲੀਨ ਕਾਂਗਰਸੀ ਪ੍ਰਧਾਨ ਮੰਤਰੀ ਨੂੰ ਫੌਜੀ ਹਮਲੇ ਲਈ ਮਜਬੂਰ ਕਰਨ ਲਈ ਭਾਜਪਾ ਵੀ ਬਰਾਬਰ ਦੀ ਜਿੰਮੇਵਾਰ ਹੈ । ਸ੍ਰ ਕਲਕੱਤਾ ਨੇ ਕਿਹਾ ਹੈ ਕਿ ਜੂਨ 84 ਦੇ ਫੌਜੀ ਹਮਲੇ ਲਈ ਸ਼੍ਰੋਮਣੀ ਅਕਾਲੀ ਦਲ ਵੀ ਜਿੰਮੇਵਾਰ ਹੈ ਕਿਉਂਕਿ ਦਲ ਦੇ ਲਗਾਏ ਧਰਮ ਯੁੱਧ ਮੋਰਚੇ ਨੂੰ ਖਤਮ ਕਰਨ ਲਈ ਹੀ ਇਹ ਘਿਨਾਉਣੀ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ।ਉਨਾਂ ਨੇ ਕਿਹਾ ਹੈ ਕਿ ਸ੍ਰੀ ਦਰਬਾਰ ਸਾਹਿਬ ਉਪਰ ਕਾਂਗਰਸ ਪਾਰਟੀ ਵਲੋਂ ਕਰਾਏ ਗਏ ਫੌਜੀ ਹਮਲੇ ਨੂੰ ਲੈਕੇ ਕੀਤੀ ਰਾਜਨੀਤੀ ਕਾਰਣ ਹੀ ਅਕਾਲੀ ਦਲ ਨੂੰ ਸਾਲ 1989,1997 ,2007 ਅਤੇ 2012 ਵਿੱਚ ਸੂਬੇ ਦੀ ਸੱਤਾ ਹਾਸਿਲ ਹੋਈ ਹੈ । ਉਨ੍ਹਾਂ ਦੱਸਿਆ ਕਿ ਸਾਕਾ ਨੀਲਾ ਤਾਰਾ ਦੇ ਸੰਤਾਪ ਵਿਚੋਂ ਹੀ ਜਜਬਾਤੀ ਸਿੱਖ ਨੌਜੁਆਨਾਂ ਨੇ ਹਥਿਆਰ ਚੁੱਕੇ ਜਿਸਨੂੰ ਖਤਮ ਕਰਨ ਦੇ ਨਾਮ ਪੰਜਾਬ ਪੁਲਿਸ ਨੇ ਹਜਾਰਾਂ ਬੇਗੁਨਾਹ ਨੋਜੁਆਨਾਂ ਨੂੰ ਮੋਤ ਦੇ ਘਾਟ ਉਤਾਰ ਦਿੱਤਾ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply