Saturday, September 19, 2026

ਅੱਕ (ਮਿੰਨੀ ਕਹਾਣੀ)

                   ‘ਸੁਰਜੀਤ ਸਿਹਾਂ, ਮੈਂ ਸੁਣਿਆ ਹੈ ਕਿ ਤੈਂ ਆਪਣੀ ਵੱਡੀ ਕੁੜੀ ਦਾ ਰਿਸ਼ਤਾ ਕਿਸੇ ਐਨ.ਆਰ.ਆਈ ਸੱਤਰਾਂ ਸਾਲਾਂ ਦੇ ਬੁੱਢੇ ਨਾਲ ਕਰਤਾ’, ਸੜਕ ਦੇ ਨਾਲ ਲੱਗਦੇ ਆਪਣੇ ਖੇਤ ’ਚ ਕੰਮ ਕਰ ਰਹੇ ਸੁਰਜੀਤ ਸਿੰਘ ਨੂੰ ਭਜਨ ਨੇ ਕਿਹਾ।
‘ਹਾਂ ਭਜਨ ਸਿਹਾਂ, ਤੈਂ ਠੀਕ ਹੀ ਸੁਣਿਆ ਏ।’
                 ‘ਇਹ ਤਾਂ ਤੈਂ ਫਿਰ ਬਹੁਤ ਮਾੜਾ ਕੰਮ ਕੀਤਾ, ਨਾ ਐਂ ਦੱਸ ਤੈਨੂੰ ਕੋਈ ਚੱਜ਼ ਦਾ ਮੁੰਡਾ ਹੀ ਨੀ ਲੱਭਿਆ, ਜੋ ਫੁੱਲਾਂ ਵਰਗੀ ਸੋਹਲ ਜਿਹੀ ਮਲੂਕ ਜਿੰਦੜੀ, ਦਹਾਜੂ ਲੜ ਲਾ ਕੇ ਤੋਰਤੀ’, ਭਜਨ ਥੋੜ੍ਹਾ ਜਿਹਾ ਗੁੱਸੇ ’ਚ ਬੋਲਿਆ।
                  ‘ਮੁੰਡੇ ਤਾਂ ਬਥੇਰੇ ਮਿਲਦੇ ਸੀ, ਪਰ ਓਹ ਮੂੰਹ ਹੀ ਬਹੁਤ ਅੱਡਦੇ ਸੀ, ਫਿਰ ਮੈਂ ਸੋਚਿਆ ਨਾਲੇ ਤਾਂ ਕੁੜੀ ਬਿਨਾਂ ਪੈਸੇ ਲਗਾਇਆਂ ਬਾਹਰਲੇ ਮੁਲਕ ’ਚ ਜਾ ਕੇ ਸੈਟ ਹੋਜੂ ਤੇ ਨਾਲੇ ਦਹੇਜ਼ ਨਾ ਦੇਣਾ ਪਊ, ਏਸੇ ਕਰਕੇ ਮੈਨੂੰ ਇਹ ਅੱਕ ਚੱਬਣਾ ਪਿਆ ਭਜਨ ਸਿਆਂ।’
                    ਇਹ ਕਹਿ ਕੇ ਸੁਰਜੀਤ ਵੱਟ ’ਤੇ ਖੜ੍ਹੇ ਅੱਕ ਦੇ ਬੂਟੇ ਨੂੰ ਕਹੀ ਨਾਲ ਵੱਢਣ ਲੱਗ ਪਿਆ।

Taswinder S

 

ਤਸਵਿੰਦਰ ਸਿੰਘ ਬੜੈਚ
ਪਿੰਡ ਦੀਵਾਲਾ, ਜਿਲ੍ਹਾ ਲੁਧਿਆਣਾ।
ਮੋ – 75279 31887

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …