
ਜਲੰਧਰ, 10 ਅਕਤੂਬਰ (ਹਰਦੀਪ ਸਿੰਘ ਦਿਓਲ ਪਵਨਦੀਪ ਸਿੰਘ ਭੰਡਾਲ)-ਸਿਆਸੀ ਪਾਰਟੀਆਂ ਨੁ ਸਿਰਫ ਅਲੋਚਨਾ ਕਰਨ ਦੀ ਵਜਾਏ ਦੇਸ਼ ਹਿਤ ਦੀ ਵੀ ਗੱਲ ਕਰਨੀ ਚਾਹੀਦੀ ਹੈ ਉਨਖ਼ਾਂ ਦੇ ਸ਼ਬਦਾ ਨਾਲ ਫੋਜੀਆਂ ਦੇ ਮਨਾਂ ਤੇ ਕੀ ਗੁਜਰਦੀ ਹੈ ਉਸਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਉਕੱਤ ਸ਼ਬਦ ਰਾਕੇਸ਼ ਰਾਠੌਰ (ਭਾਰਤੀ ਜਨਤਾ ਪਾਰਟੀ, ਪੰਜਾਬ ਦੇ ਜਨਰਲ ਸਕੱਤਰ ਅਤੇ ਜੰਮੂ ਵਿਧਾਨਸਭਾ ਚੋਣਾਂ ਦੇ ਇੰਚਾਰਜ ) ਨੇ ਕਹੇ ਉਨਾਂ ਕਿਹਾ ਕਿ ਪਾਕਿਸਤਾਨ ਅਪਣੇ ਦੇਸ਼ ਦੇ ਅੰਦਰੂਨੀ ਹਲਾਤਾ ਤੋਂ ਧਿਆਨ ਖਿਡਾਉਣ ਲਈ ਬਾਰ-ਬਾਰ ਗੋਲੀ ਬੰਦੀ ਦਾ ਉਲੰਘਨ ਕਰ ਰਿਹਾ ਹੈ, ਪਰ ਕੁਝ ਸਿਆਸੀ ਆਗੂ ਆਪਣੀਆਂ ਸਿਆਸੀ ਰੋਟਿਆਂ ਸੇਕਣ ਲਈ ਬਾਰ -ਬਾਰ ਅਨਾਪ ਸ਼ਨਾਪ ਬਿਆਨ ਬਾਜੀ ਕਰ ਰਹੇ ਜੋਕਿ ਨਿੰਦਨ ਯੋਗ ਹਨ । ਉਨਾ ਕਿਹਾ ਕਿ ਸਾਡੇ ਜਵਾਨ ਸਰਹਦਾਂ ਤੇ ਸੁੱਰਖਿਆ ਲਈ ਪੂਰੀ ਤਰਾਂ ਮੁਸਤੈਦ ਹਨ ਅਤੇ ਉਹ ਆਪਣੀ ਗੱਲ ਬੰਦੂਕ ਦਾ ਘੋੜਾ ਦਬਾਕੇ ਕਹਿ ਰਹੇ ਹਨ ਅੱਜ ਬੋਰਡਰ ਤੇ ਚਿਖ ਚਿਆੜਾ ਸੁਨਾਈ ਦੇ ਰਿਹਾ ਹੈ, ਪਰ ਉਹ ਭਾਰਤ ਦਾ ਨਾ ਹੋ ਕ,ੇ ਪਾਕਿਸਤਾਨ ਦਾ ਹੈ।ਸ਼੍ਰੀ ਰਾਕੇਸ਼ ਰਾਠੌਰ ਨੇ ਕਿਹਾ ਕਿ ਚੋਣਾਂ ਆਉਣਗੀਆ, ਹੋ ਜਾਣਗੀਆ ਪਰ ਸਿਆਸੀ ਲਾਭ ਲਈ ਆਧਾਰ ਹੀਨ ਬਹਿਸ ਨਾਲ ਬੋਰਡਰ ਦੇ ਤੈਨਾਤ ਜਵਾਨਾਂ ਦੇ ਹੋਸਲੇ ਨੂੰ ਨਹੀਂ ਤੋੜਨਾ ਚਾਹੀਦਾ।ਉਨਾ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਹੜਖ਼ ਆਉਣ ਮਗਰੋਂ ਘਾਟੀ ਖੇਤਰ ਵਿੱਚ ਬੰਦ ਪਈਆਂ ਅੱਤਵਾਦ ਦੀਆਂ ਘਟਨਾਵਾਂ ਨੂੰ ਤੇਜ਼ ਕਰਨ ਦੇ ਮੰਤਵ ਨਾਲ ਪਾਕਿਸਤਾਨੀ ਫੌਜ ਵੱਲੋ ਗੋਲਾਬਾਰੀ ਦੀ ਆੜ ਵਿੱਚ ਅਤਵਾਦੀਆ ਦੀ ਘੁਸਪੈਠ ਦੇ ਉਪਰਾਲੇ ਕੀਤੇ ਜਾ ਰਹੇ ਹਨ ਜਿਸਨੂੰ ਭਾਰਤੀ ਫੌਜ ਸਫਲ ਨਹੀਂ ਹੋਣ ਦੇਵੇਗੀ।ਸ਼੍ਰੀ ਰਾਠੌਰ ਨੇੇ ਕਿਹਾ ਕਿ ਹਰਿਆਣਾ ਵਿੱਚ ਭਾਰਤੀ ਜਨਤਾ ਪਾਰਟੀ ਸ਼ਪਸ਼ਟ ਬਹੁਮਤ ਨਾਲ ਸਰਕਾਰ ਬਨਾਏਗੀ ਇਸ ਲਈ ਕਾਰਜਕਰਤਾ ਪੂਰੀ ਮੁਸਤੈਦੀ ਅਤੇ ਇਮਾਨਦਾਰੀ ਨਾਲ ਰੁੱਝੇ ਹੋਏ ਹਨ।
Check Also
ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 17 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ …
Punjab Post Daily Online Newspaper & Print Media