Thursday, April 16, 2026

ਕੋਵਿਡ ਕੇਅਰ ਸੈਂਟਰਾਂ ‘ਚ ਇਲਾਜ਼ ਕਰਾ ਰਹੇ 42 ਮਰੀਜ਼ਾਂ ਨੂੰ ਘਰ ਭੇਜਿਆ

ਕੋਰੋਨਾ ਪਾਜ਼ਟਿਵ ਹੋਣ ’ਤੇ ਵੀ 10 ਦਿਨਾਂ ਤੋਂ ਕੋਰਨਾ ਦਾ ਕੋਈ ਲੱਛਣ ਨਹੀਂ

ਬਟਾਲਾ, 16 ਮਈ (ਪੰਜਾਬ ਪੋਸਟ ਬਿਊਰੋ) – ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਨਵੀਆਂ ਹਦਾਇਤਾਂ ਤਹਿਤ ਬਟਾਲਾ ਪ੍ਰਸ਼ਾਸਨ ਵਲੋਂ ਕੋਵਿਡ ਕੇਅਰ ਸੈਂਟਰਾਂ ਵਿੱਚ ਰਹਿ ਰਹੇ 42 ਮਰੀਜ਼ਾਂ ਨੂੰ ਅੱਜ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ। ਘਰ ਭੇਜੇ ਗਏ ਇਨ੍ਹਾਂ ਮਰੀਜ਼ਾਂ ਵਿੱਚ ਬਹੁਗਿਣਤੀ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਦੀ ਹੈ ਜੋ ਕਿ ਕੋਰੋਨਾ ਪਾਜ਼ਟਿਵ ਹੋ ਗਏ ਸਨ।ਇਨ੍ਹਾਂ ਕੋਰਨਾ ਪਾਜਿਟਿਵ ਮਰੀਜ਼ਾਂ ਦਾ ਆਰ.ਆਰ ਬਾਵਾ ਕਾਲਜ ਅਤੇ ਮਾਝਾ ਨਰਸਿੰਗ ਕਾਲਜ ਵਿਖੇ ਬਣਾਏ ਵਿਸ਼ੇਸ਼ ਕੋਵਿਡ ਕੇਅਰ ਸੈਂਟਰਾਂ ਵਿੱਚ ਇਲਾਜ਼ ਕੀਤਾ ਜਾ ਰਿਹਾ ਸੀ ਅਤੇ ਇਨ੍ਹਾਂ 42 ਮਰੀਜ਼ਾਂ ਵਿਚੋਂ 11 ਦੇ ਨਤੀਜੇ ਹੁਣ ਨੈਗਟਿਵ ਵੀ ਆ ਗਏ ਹਨ।
              ਇਸ ਤੋਂ ਇਲਾਵਾ ਜਿਹੜੇ ਮਰੀਜ਼ ਅਜੇ ਪਾਜਟਿਵ ਵੀ ਹਨ ਉਨ੍ਹਾਂ ਨੂੰ ਵੀ ਕੋਰੋਨਾ ਦੀ ਬਿਮਾਰੀ ਦਾ ਕੋਈ ਲੱਛਣ ਨਹੀਂ ਹੈ ਅਤੇ ਉਹ ਵੀ ਬਿਲਕੁੱਲ ਤੰਦਰੁਸਤ ਹਨ। ਸਰਕਾਰ ਨੇ ਇਹ ਫੈਸਲਾ ਕੀਤਾ ਹੈ ਕਿ ਜਿਨ੍ਹਾਂ ਕੋਰੋਨਾ ਪਾਜਿਟਵ ਮਰੀਜਾਂ ਨੂੰ 10 ਦਿਨਾਂ ਤੱਕ ਬਿਮਾਰੀ ਦਾ ਕੋਈ ਲੱਛਣ ਨਹੀਂ ਆਉਂਦਾ ਅਤੇ ਉਹ ਬਿਲਕੁੱਲ ਠੀਕ ਹਨ ਉਨ੍ਹਾਂ ਨੂੰ ਕੇਅਰ ਸੈਂਟਰਾਂ ਵਿਚੋਂ ਘਰ ਭੇਜ ਦਿੱਤਾ ਜਾਵੇ।
             ਐਸ.ਡੀ.ਐਮ ਬਟਾਲਾ ਬਲਵਿੰਦਰ ਸਿੰਘ, ਐਸ.ਐਮ.ਓ ਬਟਾਲਾ ਡਾ. ਸੰਜੀਵ ਕੁਮਾਰ ਭੱਲਾ, ਐਸ.ਪੀ ਜਸਬੀਰ ਸਿੰਘ ਰਾਏ, ਤਹਿਸੀਲਦਾਰ ਬਟਾਲਾ ਬਲਜਿੰਦਰ ਸਿੰਘ, ਨਾਇਬ ਤਹਿਸੀਲਦਾਰ ਬਟਾਲਾ ਜਸਕਰਨਜੀਤ ਸਿੰਘ ਅਤੇ ਹੋਰ ਅਧਿਕਾਰੀਆਂ ਨੇ ਘਰ ਜਾ ਰਹੇ ਮਰੀਜ਼ਾਂ ਨੂੰ ਸ਼ੁਭ ਇਛਾਵਾਂ ਦਿੰਦਿਆਂ ਰਵਾਨਾ ਕੀਤਾ।
                ਇਸ ਮੌਕੇ ਐਸ.ਡੀ.ਐਮ ਬਟਾਲਾ ਨੇ ਸਭ ਤੋਂ ਵੱਡੀ ਉਮਰ ਦੇ ਬਜ਼ੁਰਗ ਤੇ ਸਭ ਤੋਂ ਛੋਟੀ ਉਮਰ ਦੀ ਇੱਕ ਬੱਚੀ ਨੂੰ ਹਾਰ ਪਾ ਕੇ ਉਨ੍ਹਾਂ ਦੀ ਨਿਰੋਈ ਸਿਹਤ ਦੀ ਕਾਮਨਾ ਕੀਤੀ।ਡਾ. ਭੱਲਾ ਨੇ ਕਿਹਾ ਕਿ ਇਹ ਸਾਰੇ ਮਰੀਜ਼ ਬਿਲਕੁੱਲ ਠੀਕ ਹਨ ਅਤੇ ਆਪਣੇ ਘਰਾਂ ਵਿੱਚ ਜਾਣ ਕਰਕੇ ਇਨ੍ਹਾਂ ਦੀ ਸਿਹਤ ਉੱਪਰ ਹੋਰ ਵੀ ਚੰਗਾ ਪ੍ਰਭਾਵ ਪਵੇਗਾ।
ਓਧਰ ਆਪਣੇ ਘਰਾਂ ਵਿੱਚ ਵਾਪਸ ਜਾ ਸਾਰੇ ਮਰੀਜ਼ ਬਹੁਤ ਖੁਸ਼ ਸਨ ਅਤੇ ਉਨ੍ਹਾਂ ਨੇ ਕੋਵਿਡ ਕੇਅਰ ਸੈਂਟਰਾਂ ਵਿੱਚ ਕੀਤੇ ਇਲਾਜ ਤੇ ਖਾਤਰਦਾਰੀ ‘ਤੇ ਪੂਰੀ ਤਰਾਂ ਤਸੱਲੀ ਪ੍ਰਗਟ ਕੀਤੀ।

Check Also

ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …