Monday, July 27, 2026

ਟੀ.ਬੀ ਪੀੜਤ ਮਰੀਜ਼ ਨੂੰ ਛੱਡ ਕੇ ਬਾਕੀ ਸਾਰੇ ਪਾਜ਼ਟਿਵ ਵਿਅਕਤੀ ਹੋਏ ਤੰਦਰੁਸਤ

ਜਿਲ੍ਹਾ ਸੰਗਰੂਰ ਦੇ 34 ਹੋਰ ਨਾਗਰਿਕਾਂ ਨੇ ਪਾਈ ਕੋਰੋਨਾ ‘ਤੇ ਫ਼ਤਿਹ

ਸੰਗਰੂਰ, 16 ਮਈ (ਪੰਜਾਬ ਪੋਸਟ ਬਿਊਰੋ) – ਬੀਤੇ ਦਿਨੀਂ ਕੋਵਿਡ ਕੇਅਰ ਸੈਂਟਰਾਂ ਤੋਂ ਜ਼ਿਲ੍ਹੇ ਦੇ 51 ਨਾਗਰਿਕਾਂ ਦੇ ਤੰਦਰੁਸਤ ਹੋ ਕੇ ਘਰਾਂ ਵਿੱਚ ਪਰਤਣ ਤੋਂ ਬਾਅਦ ਅੱਜ ਸੰਗਰੂਰ ਵਾਸੀਆਂ ਲਈ ਇੱਕ ਵੱਡੀ ਰਾਹਤ ਵਾਲੀ ਖ਼ਬਰ ਹੈ ਕਿ ਇੱਕ ਟੀ.ਬੀ ਪੀੜਤ ਮਰੀਜ਼ ਨੂੰ ਛੱਡ ਕੇ ਸਾਰੇ ਨਾਗਰਿਕ ਤੰਦਰੁਸਤ ਹੋਣ ਮਗਰੋਂ ਘਰਾਂ ਨੂੰ ਚਲੇ ਗਏ ਹਨ।
            ਡਿਪਟੀ ਕਮਿਸ਼ਨਰ ਘਨਸ਼ਅਿਾਮ ਥੋਰੀ ਨੇ ਦੱਸਿਆ ਕਿ ਸਾਡੇ ਕੋਵਿਡ ਯੋਧਿਆਂ ਨੇ ਦਿਨ ਰਾਤ ਦੀਆਂ ਅਣਥੱਕ ਕੋਸ਼ਿਸ਼ਾਂ ਕੀਤੀਆਂ ਅਤੇ ਇਨ੍ਹਾਂ ਕੋਸ਼ਸ਼ਿਾਂ ਦੇ ਸਦਕਾ ਇਹ ਮਰੀਜ਼ ਇਸ ਨਾਮੁਰਾਦ ਬਿਮਾਰੀ ਤੋਂ ਮੁਕਤ ਹੋ ਗਏ ਹਨ।ਉਨ੍ਹਾਂ ਦੱਸਿਆ ਕਿ ਅੱਜ ਜ਼ਿਲ੍ਹਾ ਸੰਗਰੂਰ ਤੋਂ 34 ਹੋਰ ਮਰੀਜ਼ ਤੰਦਰੁਸਤ ਹੋ ਕੇ ਘਰਾਂ ਨੂੰ ਪਰਤੇ ਹਨ।
ਉਨ੍ਹਾਂ ਦੱਸਿਆ ਕਿ ਕੁੱਲ 91 ਮਰੀਜ਼ਾਂ ਵਿਚੋਂ 56 ਪਹਿਲਾਂ ਠੀਕ ਹੋ ਗਏ ਸਨ।ਅੱਜ ਠੀਕ ਹੋਏ ਲੋਕਾਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦਾ ਤਹਿ ਦਿਲੋਂ ਧੰਨਵਾਦ ਕੀਤਾ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …