Friday, July 24, 2026

ਜ਼ਿਲ੍ਹੇ ’ਚੋਂ 75 ਮਰੀਜ਼ਾਂ ਨੂੰ ਆਈਸੋਲੇਸ਼ਨ ਵਾਰਡਾਂ ਤੋਂ ‘ਹੋਮ ਆਈਸੋਲੇਸ਼ਨ’ ’ਚ ਭੇਜਿਆ ਗਿਆ

ਨਵਾਂਸ਼ਹਿਰ, 16 ਮਈ (ਪੰਜਾਬ ਪੋਸਟ ਬਿਊਰੋ) – ਸਿਹਤ ਵਿਭਾਗ ਵਲੋਂ ਕੋਵਿਡ ਮਰੀਜ਼ਾਂ ਸਬੰਧੀ ਜਾਰੀ ਸੋਧੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ’ਚ ਬਣਾਏ ਆਈਸੋਲੇਸ਼ਨ ਵਾਰਡਾਂ ’ਚੋਂ 75 ਮਰੀਜ਼ਾਂ ਨੂੰ ਛੁੱਟੀ ਦੇ ਕੇ ‘ਹੋਮ ਆਈਸੋਲੇਸ਼ਨ’ ’ਚ ਭੇਜ ਦਿੱਤਾ ਗਿਆ ਹੈ।
                  ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਆਈਸੋਲੇਸ਼ਨ ਦੇ ਇੰਚਾਰਜ ਐਸ.ਐਮ.ਓ ਡਾ. ਹਰਵਿੰਦਰ ਸਿੰਘ ਅਨੁਸਾਰ ਉਨ੍ਹਾਂ ਵਲੋਂ ਅੱਜ ਆਈਸੋਲੇਸ਼ਨ ’ਚ ਦਾਖਲ ਸਾਰੇ 68 ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ।ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਇੰਚਾਰਜ਼ ਐਸ.ਐਮ.ਓ ਬੰਗਾ ਡਾ. ਕਵਿਤਾ ਭਾਟੀਆ ਅਨੁਸਾਰ ਸਿਹਤ ਵਿਭਾਗ ਦੀਆਂ ਕੋਵਿਡ ਮਰੀਜ਼ਾਂ ਸਬੰਧੀ ਸੋਧੀਆਂ ਹਦਾਇਤਾਂ ਅਨੁਸਾਰ ਇੱਥੇ ਦਾਖਲ 16 ਮਰੀਜ਼ਾਂ ’ਚੋਂ 7 ਨੂੰ ਘਰਾਂ ’ਚ 7 ਦਿਨ ਦਾ ਇਕਾਂਤਵਾਸ ਸਮਾਂ ਪੂਰਾ ਕਰਨ ਦੀ ਹਦਾਇਤ ਨਾਲ ਛੁੱਟੀ ਦਿੱਤੀ ਗਈ।ਉਨਾਂ ਕਿਹਾ ਕਿ ਘਰਾਂ ’ਚ 7 ਦਿਨ ਦਾ ‘ਆਈਸੋਲੇਸ਼ਨ’ ਸਮਾਂ ਪੂਰਾ ਕਰਨ ਲਈ ਇਨ੍ਹਾਂ ਘਰ ਭੇਜੇ ਗਏ ਵਿਅਕਤੀਆਂ ਪਾਸੋਂ ਲਿਖਤੀ ਰੂਪ ’ਚ ਅੰਡਰਟੇਕਿੰਗ ਵੀ ਲਈ ਹੈ।

Check Also

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ਨੂੰ ਮਿਲਿਆ ਭਰਵਾਂ ਹੁੰਗਾਰਾ

ਅੰਮ੍ਰਿਤਸਰ, 23 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ …