Wednesday, October 14, 2026

ਸਰਕਾਰ ਵਲੋਂ ਦਿੱਤੀ ਖੁੱਲ ਦਾ ਨਾਜ਼ਾਇਜ਼ ਫਾਇਦਾ ਨਾ ਲੈਣ ਲੋਕ – ਸੋਨੀ

ਕੇਂਦਰੀ ਹਲਕੇ ਦੇ 600 ਪਰਿਵਾਰਾਂ ਲਈ 3 ਟਰੱਕ ਸੁੱਕੇ ਰਾਸ਼ਨ ਦੇ ਤੋਰੇ

ਅੰਮ੍ਰਿਤਸਰ, 16 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਕੋਵਿਡ-19 ਦੇ ਮੱਦੇਨਜ਼ਰ ਪੰਜਾਬ ਅੰਦਰ ਲਗਾਇਆ ਗਿਆ ਕਰਫਿਊ ਫਿਲਹਾਲ ਜਾਰੀ ਹੈ, ਪਰ ਆਮ

ਲੋਕਾਂ ਦੀਆਂ ਲੋੜਾਂ ਨੂੰ ਵੇਖਦੇ ਹੋਏ ਸਰਕਾਰ ਵੱਲੋਂ ਕਰਫਿਊ ਵਿਚ ਢਿੱਲ ਦਿੱਤੀ ਗਈ ਹੈ।ਤਾਂ ਕਿ ਦੁਕਾਨਾਂ ਤੇ ਕਾਰੋਬਾਰੀ ਸੰਸਥਾਵਾਂ ਨੂੰ ਨਿਰਧਾਰਤ ਸਮੇਂ ਅਨੁਸਾਰ ਕੰਮ ਕਰਨ ਦੀ ਅਗਿਆ ਮਿਲ ਸਕੇ।ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓ.ਪੀ ਸੋਨੀ ਨੇ ਕਿਹਾ ਹੈ ਕਿ ਪਹਿਲਾਂ ਦੁਕਾਨਾਂ ਤੇ ਕਾਰੋਬਾਰੀ ਸੰਸਥਾਵਾਂ ਦਾ ਸਮਾਂ ਜੋ ਕਿ ਪਹਿਲਾਂ ਸਵੇਰੇ 7 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਰੱਖਿਆ ਗਿਆ ਸੀ।ਪਰ ਜ਼ਰੂਰਤਾਂ ਦੀ ਪੂਰਤੀ ਲਈ ਖਰੀਦਦਾਰੀ ਕਰਨ ਲਈ ਹੁਣ ਇਹ ਸਮਾਂ ਬਦਲ ਕੇ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਕਰ ਦਿੱਤਾ ਗਿਆ ਹੈ।
               ਇਸ ਲਈ ਲੋਕਾਂ ਨੂੰ ਇਸ ਖੁੱਲ ਦਾ ਨਾਜਾਇਜ਼ ਲਾਭ ਨਾ ਲੈ ਕੇ ਇਸ ਨੂੰ ਸਾਵਧਾਨੀ ਨਾਲ ਆਪਣੇ ਕੰਮ ਕਰਨੇ ਚਾਹੀਦੇ ਹਨ, ਤਾਂ ਕਿ ਵਾਇਰਸ ਤੋਂ ਬਚਿਆ ਜਾ ਸਕੇ।ਉਨਾਂ ਕਿਹਾ ਕਿ ਦੁਕਾਨ ‘ਤੇ ਖਰੀਦਦਾਰੀ ਸਮੇਂ ਲੋਕ ਮਾਸਕ ਜ਼ਰੂਰ ਪਾਉਣ, ਹੱਥਾਂ ਦੀ ਸਫਾਈ ਅਤੇ ਆਪਸੀ ਦੂਰੀ ਬਣਾਈ ਰੱਖਣ।ਉਨਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਸਿਹਤ ਵਿਭਾਗ ਦੀਆਂ ਹਦਾਇਤਾਂ ਪੂਰੀ ਤਰਾਂ ਅਮਲ ‘ਚ ਲ਼ਿਆਉਣ।
               ਸੋਨੀ ਨੇ ਅੱਜ ਆਪਣੇ ਕੇਂਦਰੀ ਹਲਕੇ ਦੇ 600 ਪਰਿਵਾਰਾਂ ਲਈ 3 ਟਰੱਕ ਸੁੱਕੇ ਰਾਸ਼ਨ ਦੇ ਵੀ ਤੋਰੇ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …