
ਫਾਜਿਲਕਾ, 11 ਅਕਤੂਬਰ (ਵਿਨੀਤ ਅਰੋੜਾ) – ਨੰਨੇ ਮੁੰਨੇ ਬੱਚਿਆਂ ਦੇ ਵਿਕਾਸ ਲਈ ਹਰ ਸਮੇਂ ਕੁੱਝ ਨਵਾਂ ਕਰਣ ਲਈ ਯਤਨਸ਼ੀਲ ਆਦਰਸ਼ ਨਗਰ ਵਿੱਚ ਸਥਿਤ ਜੋਤੀ ਕਿਡ ਕੇਅਰ ਪਲੇ ਵੇ ਹੋਮ ਦੁਆਰਾ ਨੌਨਿਹਾਲਾਂ ਨੂੰ ਮਲੋਟ ਸਥਿਤ ਫਨ ਸਿਟੀ ਦਾ ਭ੍ਰਮਣ ਕੀਤਾ ।ਜਾਣਕਾਰੀ ਦਿੰਦੇ ਸਕੂਲ ਦੇ ਪ੍ਰਿੰਸੀਪਲ ਰਿੰਪੂ ਖੁਰਾਨਾ ਨੇ ਦੱਸਿਆ ਕਿ ਬੱਚਿਆਂ ਨੂੰ ਮਲੋਟ ਵਿੱਚ ਸਥਿਤ ਫਨ ਸਿਟੀ ਦਾ ਭ੍ਰਮਣ ਕਰਵਾਇਆ ਗਿਆ।ਉੱਥੇ ਬੱਚਿਆਂ ਨੇ ਖੂਬ ਮਸਤੀ ਕੀਤੀ, ਝੂਲਾ ਝੂਿਲਆ, ਸਵੀਮਿੰਗ ਕੀਤੀ ਅਤੇ ਪਾਰਕ ਵਿੱਚ ਕਈ ਪ੍ਰਕਾਰ ਦੀਆਂ ਖੇਡਾਂ ਖੇਡੀਆਂ ।
ਪ੍ਰਿੰਸੀਪਲ ਨੇ ਦੱਸਿਆ ਕਿ ਬੱਚਿਆਂ ਨੂੰ ਝੂਲਿਆਂ ਦਾ ਮਹੱਤਵ ਦੱਸਿਆ ਅਤੇ ਰੇਨ ਡਾਂਸ ਵੀ ਕਰਵਾਇਆ ਅਤੇ ਸਵੀਮਿੰਗ ਵੀ ਸਿਖਾਈ ਗਈ।ਇਸ ਤੋਂ ਇਲਾਵਾ ਬਿਜਲੀ ਨਾਲ ਚਲਣ ਵਾਲੇ ਇਲੈਕਟਰੋਨਿਕ ਝੂਲਿਆਂ ਦੇ ਬਾਰੇ ਵਿੱਚ ਵੀ ਸਮੱਝਾਇਆ।ਪ੍ਰਿੰਸੀਪਲ ਨੇ ਦੱਸਿਆ ਕਿ ਸਮੇਂ-ਸਮੇਂ ਤੇ ਅਜਿਹੇ ਪਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ ਤਾਂ ਜੋ ਬੱਚਿਆਂ ਦਾ ਮਾਨਸਿਕ ਅਤੇ ਬੌਧਿਕ ਵਿਕਾਸ ਹੋ ਸਕ ।ਇਸ ਦੌਰਾਨ ਕਿਡਸ ਕੇਅਰ ਦੇ ਸਟਾਫ ਸ਼ਿਲਪਾ, ਕ੍ਰਿਰਤੀ, ਸ਼ਿਫਾਲੀ, ਰੰਜਨੀ, ਖੁਸ਼ਬੂ, ਸ਼ੀਨਮ, ਨੀਤੂ ਅਤੇ ਹੋਰਨਾਂ ਨੇ ਯੋਗਦਾਨ ਦਿੱਤਾ ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media