ਫਰੀਦਕੋਟ, 19 ਮਈ (ਪੰਜਾਬ ਪੋਸਟ ਬਿਊਰੋ) – ਸਿਹਤ ਮੰਤਰੀ ਪੰਜਾਬ ਬਲਵੀਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਿਪਟੀ ਕਮਿਸ਼ਨਰ ਫਰੀਦਕੋਟ ਕੁਮਾਰ ਸੌਰਭ ਰਾਜ ਆਈ.ਏ.ਐਸ ਦੀ ਯੋਗ ਅਗਵਾਈ ਹੇਠ ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਅਤੇ ਵਿਭਾਗ ਦੇ ਮੈਡੀਕਲ, ਪੈਰਾ-ਮੈਡੀਕਲ ਅਤੇ ਰੂਰਲ ਮੈਡੀਕਲ ਅਫਸਰ ਤਨਦੇਹੀ ਨਾਲ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ।ਡਾ. ਰਜਿੰਦਰ ਨੇ ਦੱਸਿਆ ਕਿ ਕੋਵਿਡ-19 ਦੀਆਂ ਅੱਜ ਤੱਕ 3564 ਸੈਂਪਲ ਲੈਬ ਵਿੱਚ ਭੇਜੇ ਜਾ ਚੁੱਕੇ ਹਨ।ਜਿੰਨਾਂ ਵਿਚੋਂ 193 ਸੈਂਪਲਾਂ ਦੇ ਨਤੀਜੇ ਆਉਣੇ ਬਾਕੀ ਹਨ।
ਪ੍ਰਾਪਤ ਨਤੀਜਿਆਂ ਵਿੱਚ 3234 ਰਿਪੋਰਟਾਂ ਨੈਗੇਟਿਵ ਆਈਆਂ ਹਨ।ਪਹਿਲਾਂ ਹਜ਼ੂਰ ਸਹਿਬ ਦੇ ਕੋਰੋਨਾ ਪਾਜ਼ਟਿਵ ਆਏ ਮਰੀਜ਼ਾਂ ਦੇ ਨਾਲ ਪ੍ਰਸ਼ਾਸਨ ਵਲੋਂ ਸਥਾਪਿਤ ਇਕਾਂਤਵਾਸ ਸੈਂਟਰ ਵਿੱਚ ਰਹਿ ਰਹੇ ਦੂਸਰੇ ਸ਼ਰਧਾਲੂਆਂ ਦੇ ਸਿਹਤ ਵਿਭਾਗ ਵਲੋਂ ਦੁਬਾਰਾ ਕੁੱਝ ਸੈਂਪਲ ਇਕੱਤਰ ਕੀਤੇ ਗਏ ਸਨ।ਜਿੰਨਾਂ ਵਿਚੋਂ ਪ੍ਰਾਪਤ ਹੋਈਆਂ ਪਾਜ਼ਟਿਵ ਰਿਪੋਰਟਾਂ ਵਾਲੇ ਕੇਸਾਂ ਵਿੱਚ 2 ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂ ਹੀ ਹਨ।ਜੋ ਪਿੰਡ ਸੰਧਵਾਂ ਤੇ ਸਰਾਵਾਂ ਦੇ ਰਹਿਣ ਵਾਲੇ ਹਨ।ਹੁਣ ਫਰੀਦਕੋਟ ਜ਼ਿਲੇ ਦੇ ਕੋਵਿਡ-19 ਤਹਿਤ 44 ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦਿੱਤੀ ਜਾ ਚੁੱਕੀ ਹੈ।ਹੁਣ ਫਰੀਦਕੋਟ ਦੇ 18 ਐਕਟਿਵ ਕੇਸ ਹਨ।17 ਮਰੀਜ਼ ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਖੇ ਜੇਰੇ ਇਲਾਜ ਹਨ, ਜਦਕਿ 1 ਕੇਸ ਲੁਧਿਆਣਾ ਦੇ ਡੀ.ਐਮ.ਸੀ ਹਸਪਤਾਲ ਵਿਖੇ ਦਾਖਲ ਹੈ।
ਕੋਵਿਡ-19 ਦੇ ਜ਼ਿਲਾ ਨੋਡਲ ਅਫਸਰ ਡਾ. ਮਨਜੀਤ ਕ੍ਰਿਸ਼ਨ ਭੱਲਾ ਨੇ ਸਿਹਤ ਵਿਭਾਗ ਦੇ ਮਾਸ ਮੀਡੀਆ ਇੰਚਾਰਜ ਡਾ. ਪ੍ਰਭਦੀਪ ਸਿੰਘ ਚਾਵਲਾ ਨੂੰ ਹਦਾਇਤ ਕੀਤੀ ਕਿ ਆਮ ਲੋਕਾਂ ਤੱਕ ਕੋਰੋਨਾ ਮਰੀਜ਼ਾਂ ਸਬੰਧੀ ਅੰਕੜੇ ਆਈ.ਡੀ.ਐਸ.ਪੀ ਸਟਾਫ ਐਪੇਡਿਮੋਜੋਜਿਸਟ ਡਾ. ਵਿਕਰਮਜੀਤ ਸਿੰਘ ਤੇ ਡਾ. ਅਨੀਤਾ ਚੌਹਾਨ ਨਾਲ ਤਾਲਮੇਲ ਕਰਕੇ ਹੀ ਸਾਂਝੇ ਕੀਤੇ ਜਾਣ।ਉਨਾਂ ਕਿਹਾ ਕਿ ਜਿਹੜੇ ਵਿਅਕਤੀ ਇਕਾਂਤਵਾਸ ਸੈਂਟਰਾਂ ਤੋਂ ਘਰ ਭੇਜੇ ਜਾ ਰਹੇ ਹਨ, ਉਨਾਂ ਦੇ ਮੋਬਾਇਲ ਤੇ ਕੋਵਾ ਐਪ ਡਾਊਨਲੋਡ ਕਰਵਾਉਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਘਰ ਇਕਾਂਤਵਾਸ ਦੌਰਾਨ ਉਹ ਵਿਕਤੀ ਆਪਣਾ ਰੋਜਾਨਾਂ ਸਿਹਤ ਸਬੰਧੀ ਹਾਲ-ਚਾਲ ਐਪ ਤੇ ਭੇਜ ਸਕੇ।ਉਨਾਂ ਕੋਰੋਨਾ ਤੋਂ ਬਚਾਅ ਸਬੰਧੀ ਸਰਕਾਰ ਦੁਆਰਾ ਜਾਰੀ ਅਡਵਾਇਜ਼ਰੀਆਂ, ਜਾਗਰੂਕਤਾ ਸਮੱਗਰੀ ਅਤੇ ਸੁਨੇਹਾ ਭੇਜਣ ਲਈ ਫੀਲਡ ਸਟਾਫ, ਲੋਕ ਸੰਪਰਕ ਵਿਭਾਗ, ਪੰਚਾਇਤਾਂ ਅਤੇ ਮੀਡੀਆ ਨਾਲ ਤਾਲਮੇਲ ਬਣਾ ਕੇ ਰੱਖਣਾ ਅਤਿ ਜਰੂਰੀ ਹੈ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …