Friday, July 10, 2026

ਪੀ.ਐਸ.ਈ.ਬੀ ਇੰਜੀਨੀਅਰ ਐਸੋਸੀਏਸ਼ਨ ਵੱਲੋਂ ਕਾਲੇ ਬਿਲੇ ਲਾ ਕੇ ਰੋਸ ਪ੍ਰਦਰਸ਼ਨ

ਸੰਗਰੂਰ,19 ਮਈ (ਜਗਸੀਰ ਲੌਂਗੋਵਾਲ ) – ਪੀ.ਐਸ.ਈ.ਬੀ ਇੰਜੀਨੀਅਰ ਐਸੋਸੀਏਸ਼ਨ ਸਰਕਲ ਸੰਗਰੂਰ ਵਲੋਂ ਲੁਧਿਆਣਾ ਜਿਲ੍ਹੇ ਦੇ ਪਾਵਰਕਾਮ ਇੰਜੀਨੀਅਰਾਂ ਦੀ ਹਮਾਇਤ ਵਿੱਚ ਅੱਜ ਕਾਲੇ ਬਿਲੇ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।ਇਹ ਪ੍ਰਦਰਸ਼ਨ ਜਿਲ੍ਹਾ ਲੁਧਿਆਣਾ ਦੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਵਲੋਂ ਪਾਵਰਕਾਮ ਦੇ ਇੰਜੀਨੀਅਰਾਂ ਨੂੰ ਜਾਰੀ ਕੀਤੇ ਗਏ ਕਾਰਨ ਦੱਸੋ ਨੋਟਿਸ ਦੇ ਖਿਲਾਫ ਰੋਸ ਪ੍ਰਗਟ ਕਰਨ ਲਈ ਕੀਤਾ ਗਿਆ।
            ਜਿਲ੍ਹਾ/ਤਹਿਸੀਲ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਪਾਵਰਕਾਮ ਦੇ ਇੰਜੀਨੀਅਰਾਂ ਦੀਆਂ ਵੱਖ-ਵੱਖ ਡਿਉਟੀਆਂ, ਜਿਵੇਂ ਕਿ ਮੰਡੀਆਂ ਵਿੱਚ ਕਣਕ ਦੇ ਖਰੀਦ ਪ੍ਰਬੰਧਾਂ ਤੇ ਨਾੜ ਨੂੰ ਅੱਗ ਲੱਗਣ ਦੀ ਘਟਨਾਵਾਂ ਸਬੰਧੀ, ਕੋਰਨਟਾਈਨ ਸੈਂਟਰਾਂ ਵਿੱਚ ਨੋਡਲ ਅਧਿਕਾਰੀਆਂ ਵਜੋਂ ਅਤੇ ਹੋਰ ਡਿਊਟੀਆਂ ਲਗਾਈਆਂ ਗਈਆਂ ਹਨ।ਜਦੋਂ ਕਿ ਪੰਜਾਬ ਸਰਕਾਰ ਵੱਲੋਂ ਪਾਵਰਕਾਮ ਦੇ ਇੰਜੀਨੀਅਰਾਂ ਨੂੰ ਕੋਵੀਡ-19 ਦੋਰਾਨ ਸਾਰੇ ਹਸਪਤਾਲਾਂ, ਲੈਬਾਂ ਅਤੇ ਕੋਰਨਟਾਈਨ ਸੈਟਰਾਂ ਦੀ ਬਿਜਲੀ ਸਪਲਾਈ ਨੂੰ ਨਿਰਵਿਘਨ ਚਲਾਉਣ ਲਈ ਖਾਸ ਤੌਰ ਤੇ ਕਿਹਾ ਗਿਆ ਹੈ।ਇਸ ਲਈ ਪਾਵਰਕਾਮ ਦੇ ਅਧਿਕਾਰੀ ਅਤੇ ਕਰਮਚਾਰੀ ਦਿਨ ਰਾਤ ਖਾਸ ਤੋਰ ਤੇ ਇਸ ਕੰਮ ਲਈ ਤਨ-ਮਨ ਨਾਲ ਲੱਗੇ ਹੋਏ ਹਨ।ਗਰਮੀਆਂ ਦਾ ਸੀਜ਼ਨ ਸ਼ੁਰੂ ਹੈ ਅਤੇ ਜੀਰੀ ਲਗਾਉਣ ਦਾ ਸੀਜ਼ਨ ਅਰੰਭ ਹੋਣ ਵਾਲਾ ਹੈ।ਬਿਜਲੀ ਅਧਿਕਾਰੀਆਂ/ਕਰਮਚਾਰੀਆਂ ਨੂੰ ਇਸ ਦੌਰਾਨ 24 ਘੰਟੇ ਬਿਜਲੀ ਸੁਚਾਰੂ ਰੂਪ ਵਿੱਚ ਚਲਾਉਣ ਲਈ ਦਿਨ ਰਾਤ ਡਿਉਟੀ ਦੇਣੀ ਪੈਂਦੀ ਹੈ। ਅੀਜਹੇ ਸਮੇਂ ਮੁਲਾਜ਼ਮਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾ ਰਹੇ ਹਨ।ਉਨਾਂ ਇਹ ਨੋਟਿਸ ਵਾਪਸ ਲੈਣ ਅਤੇ ਬਿਜਲੀ ਮੁਲਾਜਮਾਂ/ਅਧਿਕਾਰੀਆਂ ਦੀ ਹੋਰ ਕਾਰਜ਼ ‘ਤੇ ਡਿਉਟੀਆਂ ਨਾ ਲਗਾਉਣ ਦੀ ਅਪੀਲ ਕੀਤੀ ਤਾਂ ਜੋ ਸੂਬੇ ਦੇ ਲੋਕਾਂ ਨੂੰ ਇਸ ਗਰਮੀ ਦੇ ਸੀਜ਼ਨ ਵਿੱਚ ਬਿਜਲੀ ਦੀ ਨਿਰਵਿਘਨ ਸਪਲਾਈ ਦਿੱਤੀ ਜਾ ਸਕੇ।ਅਜਿਹਾ ਨਾ ਹੋਣ ‘ਤੇ ਪ੍ਰਦਰਸ਼ਨ ਤਿੱਖਾ ਕੀਤਾ ਜਾ ਸਕਦਾ ਹੈ।

Check Also

ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ …