Monday, March 30, 2026

ਗਰਭਵਤੀ ਮਹਿਲਾਵਾਂ ਲਈ ਗਾਇਨੀਕੋਲੋਜਿਸਟ ਦੀ ਸਲਾਹ 1 ਜੂਨ ਤੋਂ ਹੋਵੇਗੀ ਸ਼ੁਰੂ

ਈ-ਸੰਜੀਵਨੀ ਓ.ਪੀ.ਡੀ ਸਬੰਧੀ ਜਾਗਰੂਕਤਾ ਪੈਂਫਲਿਟ ਜਾਰੀ

ਕਪੂਰਥਲਾ, 22 ਮਈ (ਪੰਜਾਬ ਪੋਸਟ ਬਿਊਰੋ) – ਸਥਾਨਕ ਸਿਵਲ ਹਸਪਤਾਲ ਵਿਖੇ ਸਿਵਲ ਸਰਜਨ ਡਾ. ਜਸਮੀਤ ਬਾਵਾ ਵੱਲੋਂ ਅੱਜ ਈ-ਸੰਜੀਵਨੀ ਓ.ਪੀ.ਡੀ  ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਹਿੱਤ ਪੈਂਫਲਿਟ ਜਾਰੀ ਕੀਤਾ ਗਿਆ।ਡਾ. ਜਸਮੀਤ ਬਾਵਾ ਨੇ ਦੱਸਿਆ ਕਿ ਲਾਕਡਾੳੂਨ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੇ ਅਹਿਮ ਉਪਰਾਲੇ ਤਹਿਤ ਮਾਹਿਰ ਡਾਕਟਰਾਂ ਵੱਲੋਂ ਹੁਣ ਘਰ ਬੈਠੇ ਹੀ ਡਾਕਟਰੀ ਜਾਂ ਸਿਹਤ ਸਬੰਧੀ ਸਲਾਹ ਪ੍ਰਾਪਤ ਕੀਤੀ ਜਾ ਸਕਦੀ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਸਾਰੇ ਪੰਜਾਬ ਵਿਚ ਚੱਲ ਰਹੀ ਇਸ ਸੇਵਾ ਰਾਹੀਂ ਮਰੀਜ਼ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਸਰਕਾਰੀ ਸਿਹਤ ਕੇਂਦਰਾਂ ਦੇ ਮਾਹਿਰ ਡਾਕਟਰਾਂ ਕੋਲੋਂ ਆਪਣੀ ਸਮੱਸਿਆ ਦੇ ਸਬੰਧੀ ਵਿਚ ਸਲਾਹ ਲੈ ਸਕਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਗਰਭਵਤੀ ਮਹਿਲਾਵਾਂ ਲਈ ਇਸ ਮਾਧਿਆਮ ਰਾਹੀਂ ਇਲਾਜ ਦੀ ਸਹੂਲਤ 1 ਜੂਨ ਤੋਂ ਸ਼ੁਰੂ ਹੋ ਜਾਵੇਗੀ, ਜਿਸ ਲਈ ਗਾਇਨੀ ਓ.ਪੀ.ਡੀ ਦਾ ਸਮਾਂ ਸਵੇਰੇ 8 ਵਜੇ ਤੋਂ 9.30 ਵਜੇ ਤੱਕ ਹੋਵੇਗਾ। ਉਨ੍ਹਾਂ ਲੋਕਾਂ ਨੂੰ ਇਸ ਸੇਵਾ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ ਹੈ।
                ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਾਰਿਕਾ ਦੁੱਗਲ ਨੇ ਦੱਸਿਆ ਕਿ ਹਸਪਤਾਲਾਂ ਵਿਚ ਸੋਸ਼ਲ ਡਿਸਟੈਂਸ ਯਕੀਨੀ ਬਣਾਉਣ ਅਤੇ ਭੀੜ ਨੂੰ ਘੱਟ ਕਰਨ ਲਈ ਸਰਕਾਰ ਵੱਲੋਂ ਇਹ ਸੇਵਾ ਸ਼ੁਰੂ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਕੋਵਾ ਪੰਜਾਬ ਐਪ ਵਿਚ ਵੀ ਇਸ ਆਪਸ਼ਨ ’ਤੇ ਜਾ ਕੇ ਇਸ ਸੇਵਾ ਦਾ ਲਾਭ ਲਿਆ ਜਾ ਸਕਦਾ ਹੈ।
             ਸਿਵਲ ਹਸਪਤਾਲ ਦੇ ਕਾਰਜਕਾਰੀ ਸੀਨੀਅਰ ਮੈਡੀਕਲ ਅਫ਼ਸਰ ਡਾ. ਸੰਦੀਪ ਧਵਨ ਨੇ ਦੱਸਿਆ ਕਿ ਕੋਵਿਡ ਦੇ ਚੱਲਦਿਆਂ ਘਰ ਬੈਠੇ ਹੀ ਮਾਹਿਰ ਡਾਕਟਰਾਂ ਤੋਂ ਸਲਾਹ ਹਰ ਤਰ੍ਹਾਂ ਦੇ ਮਰੀਜ਼ਾਂ, ਖਾਸ ਕਰਕੇ ਬਜ਼ੁਰਗਾਂ ਲਈ ਲਾਹੇਵੰਦ ਹੈ।
              ਈ-ਸੰਜੀਵਨੀ ਦੇ ਨੋਡਲ ਅਫ਼ਸਰ ਡਾ. ਗੁਰਦੇਵ ਭੱਟੀ ਨੇ ਦੱਸਿਆ ਕਿ ਲੈਪਟਾਪ, ਆਈ ਪੈਡ, ਸਮਾਰਟ ਫੋਨ ਰਾਹੀਂ ਮੋਬਾਈਲ ਨੰਬਰ ਤਸਦੀਕ ਹੋਣ ਤੋਂ ਬਾਅਦ ਨਵੇਂ ਮਰੀਜ਼ ਦੀ ਰਜਿਸਟ੍ਰੇਸ਼ਨ ਹੁੰਦੀ ਹੈ ਤੇ ਟੋਕਨ ਜਨਰੇਟ ਹੁੰਦਾ ਹੈ।ਨੋਟੀਫਿਕੇਸ਼ਨ ਪ੍ਰਾਪਤ ਹੋਣ ਤੋਂ ਬਾਅਦ ਲਾਗਇਨ ਕਰਕੇ ਆਪਣੀ ਵਾਰੀ ਆਉਣ ’ਤੇ ਡਾਕਟਰ ਦੀ ਸਲਾਹ ਲਈ ਜਾ ਸਕਦੀ ਹੈ ਅਤੇ ਪ੍ਰਿਸਕ੍ਰਿਪਸ਼ਨ (ਪਰਚੀ) ਡਾਊਨਲੋਡ ਕਰਕੇ ਕੈਮਿਸਟ ਤੋਂ ਦਵਾਈ ਲਈ ਜਾ ਸਕਦੀ ਹੈ।

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …