Sunday, June 15, 2025
Breaking News

ਆਸਟ੍ਰੇਲੀਆ ਵਾਸੀ ਗਿਆਨੀ ਸੰਤੋਖ ਸਿੰਘ ਵਲੋਂ ਰਾਗੀ ਭਾਈ ਜਸਬੀਰ ਸਿੰਘ ਖ਼ਾਲਸਾ ਨੂੰ ਕਿਤਾਬ ਭੇਟ

PPN11101424

ਆਸਟ੍ਰੇਲੀਆ ਵਾਸੀ ਗਿਆਨੀ ਸੰਤੋਖ ਸਿੰਘ ਉਹਨਾਂ ਨੂੰ ਆਪਣੀ ਪਹਿਲੀ ਕਿਤਾਬ ਦੀ ਪੰਜਵੀਂ ਐਡੀਸ਼ਨ ਅਤੇ ਛੇਵੀਂ ਕਿਤਾਬ ਦੀ ਪਹਿਲੀ ਐਡੀਸ਼ਨ ਭੇਟਾ ਕਰਨ ਸਮੇ ।

ਤਸਵੀਰ- ਤੇਜਿਸ਼ਦੀਪ ਸਿੰਘ ਅਜਨੌਦਾ

ਐਡੀਲੇਡ, 11 ਅਕਤੂਬਰ (ਗੁਰਮੀਤ ਸਿੰਘ ਵਾਲੀਆ) – ਇੰਗਲੈਂਡ ਵਾਸੀ ਪੰਥ ਪ੍ਰਸਿਧ ਰਾਗੀ ਜਥਾ, ਭਾਈ ਜਸਬੀਰ ਸਿੰਘ ਖ਼ਾਲਸਾ, ਸਾਬਕਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਇਹਨੀਂ ਦਿਨੀਂ ਆਸਟ੍ਰੇਲੀਆ ਦੀ ਯਾਤਰਾ ਸਮੇ, ਐਡੀਲੇਡ ਦੇ ਗੁਰਦੁਆਰਾ ਸਾਹਿਬ ਗੁਰੂ ਨਾਨਕ ਦਰਬਾਰ ਵਿਖੇ, ਸੰਗਤਾਂ ਨੂੰ ਮਨੋਹਰ ਕੀਰਤਨ ਦੁਆਰਾ ਨਿਹਾਲ ਕਰ ਰਹੇ ਹਨ।ਭਾਈ ਸਾਹਿਬ ਜੀ ਪੁਰਾਤਨ ਕੀਰਤਨ ਪ੍ਰੰਪਰਾ ਅਨੁਸਾਰ, ਗੁਰਬਾਣੀ ਦੇ ਨਿਰਧਾਰਤ ਰਾਗਾਂ ਵਿਚ ਕੀਰਤਨ ਕਰਦੇ ਹਨ। ਇਸ ਪ੍ਰਕਾਰ ਦੇ ਪੁਰਾਤਨ, ਕਲਾਸੀਕਲ ਸੰਗੀਤ ਪਧਤੀ ਅਨੁਸਾਰ ਕੀਰਤਨ ਦੀ, ਭਾਈ ਜਸਬੀਰ ਸਿੰਘ ਜੀ ਹੋਰਾਂ ਨੂੰ ਖਾਸ ਮੁਹਾਰਤ ਹਾਸਲ ਹੈ। ਸਤਿਗੁਰੂ ਰਾਮਦਾਸ ਜੀ ਦੀ ਅਪਾਰ ਕਿਰਪਾ ਦਾ ਸਦਕਾ, ਭਾਈ ਸਾਹਿਬ ਜੀ ਦੀ ਰਸਨਾ ਤੋਂ ਗੁਰਬਾਣੀ ਦੀ ਛਹਿਬਰ ਦਾ ਪ੍ਰਗਟਾਵਾ ਹੁੰਦਾ ਹੈ।
ਭਾਈ ਜਸਬੀਰ ਸਿੰਘ ਖ਼ਾਲਸਾ ਜੀ ਦੇ ਹੋਣਹਾਰ ਸਪੁੱਤਰ, ਭਾਈ ਕਰਨਜੀਤ ਸਿੰਘ ਭਾਈ ਸਾਹਿਬ ਜੀ ਦਾ ਕੀਰਤਨ ਵਿਚ ਸਾਥ ਦਿੰਦੇ ਹਨ। ਭਾਈ ਕਰਨਜੀਤ ਸਿੰਘ ਛੋਟੀ ਉਮਰ ਵਿਚ ਹੀ ਸੰਗੀਤ ਕਲਾ ਅਤੇ ਕੀਰਤਨ ਦਾ ਪ੍ਰਭਾਵਸ਼ਾਲੀ ਗਿਆਨ ਰੱਖਦੇ ਹਨ। ਇਹ ਪਰਵਾਰ ਪੀੜ੍ਹੀ ਦਰ ਪੀੜ੍ਹੀ ਕੀਰਤਨ ਪ੍ਰੰਪਰਾ ਅਤੇ ਪ੍ਰਚਾਰ ਨੂੰ ਸਮੱਰਪਤ ਹੈ। ਭਾਈ ਸਾਹਿਬ ਜੀ, ਪਦਮ ਸ਼੍ਰੀ ਭਾਈ ਨਿਰਮਲ ਸਿੰਘ ਖ਼ਾਲਸਾ ਜੀ ਦੇ ਛੋਟੇ ਭਰਾ ਹਨ।ਕਲਾਸੀਕਲ ਸੰਗੀਤ ਦੀਆਂ ਸੂਝਵਾਨ ਸੰਗਤਾਂ ਵੱਲੋਂ ਅਜਿਹੀ ਕੀਰਤਨ ਪ੍ਰਣਾਲੀ ਦੀ ਭਰਪੂਰ ਪ੍ਰਸੰਸਾ ਕੀਤੀ ਜਾ ਰਹੀ ਹੈ।ਭਾਈ ਸਾਹਿਬ ਜੀ ਪਹਿਲੀ ਵਾਰ ਇਕ ਮਹੀਨੇ ਵਾਸਤੇ ਆਸਟ੍ਰੇਲੀਆ ਦੀ ਯਾਤਰਾ ਉਪਰ ਆਏ ਹਨ। ਇਸ ਦੌਰਾਨ ਸਿਡਨੀ, ਮੈਲਬਰਨ ਅਤੇ ਐਡੀਲੇਡ ਦੇ ਵੱਖ ਵੱਖ ਗੁਰਦੁਆਰਾ ਸਾਹਿਬਾਨ ਵਿਖੇ ਕੀਰਤਨ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਹੈ। ਸੰਗਤਾਂ ਨੂੰ ਇਹ ਜਾਣ ਕੇ ਭਾਰੀ ਪ੍ਰਸੰਨਤਾ ਹੋਵੇਗੀ ਕਿ ਭਾਈ ਸਾਹਿਬ ਜੀ ਦੇ ਦੋਨੋ ਸਪੁੱਤਰ, ਇਕ ਸਪੁੱਤਰੀ ਅਤੇ ਸੁਪਤਨੀ ਵੀ, ਦੁਨਿਆਵੀ ਅਕੈਡਮਿਕ ਐਜੂਕੇਸ਼ਨ ਤੋਂ ਇਲਾਵਾ ਨਿਰਧਾਰਤ ਰਾਗਾਂ ਵਿਚ ਕਲਾਸੀਕਲ ਕੀਰਤਨ ਵੀ ਕਰਦੇ ਹਨ। ਭਾਈ ਸਾਹਿਬ ਜੀ ਨਾਲ ਵਿਚਾਰ ਵਟਾਂਦਰਾ ਕਰਦਿਆਂ ਇਹ ਜਾਣਕਾਰੀ ਪ੍ਰਾਪਤ ਹੋਈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply