
ਫਾਜਿਲਕਾ, 12 ਅਕਤੂਬਰ (ਵਿਨੀਤ ਅਰੋੜਾ)- ਈਟੀਟੀ ਅਧਿਆਪਕ ਯੂਨੀਅਨ ਜਿਲਾ ਫਾਜਿਲਕਾ ਦੀ ਇੱਕ ਅਹਿਮ ਬੈਠਕ ਪ੍ਰਤਾਪ ਬਾਗ ਵਿੱਚ ਹੋਈ ਜਿਸ ਵਿੱਚ ਯੂਨੀਅਨ ਦੇ ਸਾਰੇ ਮੈਂਬਰ ਅਤੇ ਅਧਿਆਪਕ ਮੌਜੂਦ ਸਨ।ਬੈਠਕ ਨੂੰ ਸੰਬੋਧਨ ਕਰਦੇ ਹੋਏ ਬਲਾਕ ਪ੍ਰਧਾਨ ਅਮਨਦੀਪ ਬਰਾੜ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਿਛਲੇ 8 ਸਾਲਾਂ ਤੋਂ ਈਟੀਟੀ ਅਧਿਆਪਕਾਂ ਦੀ ਪ੍ਰਮੁੱਖ ਮੰਗ ਜਿਲਾ ਪਰਿਸ਼ਦ ਸਕੂਲਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ ਕਰਣੀ ਚੱਲਦੀ ਆ ਰਹੀ ਸੀ, ਜੋਕਿ ਪੂਰੀ ਹੋ ਚੁੱਕੀ ਹੈ ।ਅਮਨਦੀਪ ਬਰਾੜ ਨੇ ਸਾਰੇ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਜਿੱਤ ਵਿੱਚ ਸਾਰੇ ਅਧਿਆਪਕਾਂ ਨੇ ਆਪਣਾ ਯੋਗਦਾਨ ਪਾਇਆ ਹੈ।ਇਸ ਤਰ੍ਹਾਂ ਸਾਰੇ ਅਧਿਆਪਕ ਹੁਣ ਜਿਲਾ ਪਰਿਸ਼ਦ ਅਤੇ ਸਿੱਖਿਆ ਵਿਭਾਗ ਵਿੱਚ ਮਰਜ ਕੀਤੇ ਜਾ ਚੁੱਕੇ ਹਨ ਅਤੇ ਹੁਣ ਸਿੱਖਿਆ ਵਿਭਾਗ ਦੇ ਕਰਮਚਾਰੀ ਹੈ ੲਸ ਸੰਬੰਧ ਵਿੱਚ ਸਿੱਖਿਆ ਵਿਭਾਗ ਵਿੱਚ ਆਉਣ ਉੱਤੇ ਜਿਲਾ ਫਾਜਿਲਕਾ ਦੇ ਡੀਈਓ ਪ੍ਰਾਇਮਰੀ ਹਰੀ ਚੰਦ ਕੰਬੋਜ ਦੁਆਰਾ ਸਵਾਗਤ ਕੀਤਾ ਗਿਆ।ਉਨ੍ਹਾਂ ਨੇ ਸਾਰੇ ਜਿਲਾ ਪਰਿਸ਼ਦ, ਜਿਲਾ ਫਾਜਿਲਕਾ ਦੇ ਸਾਰੇ ਅਧਿਆਪਕਾਂ ਨੂੰ ਜਵਾਇਨਿੰਗ ਆਰਡਰ ਦਿੱਤੇ।ਈਟੀਟੀ ਅਧਿਆਪਕ ਯੂਨੀਅਨ ਦੁਆਰਾ ਡੀਈਓ ਹਰੀ ਚੰਦ ਕੰਬੋਜ, ਸਾਰੇ ਬਲਾਕ ਦੇ ਬੀਪੀਓਜ ਅਤੇ ਸੀਐਚਟੀ ਦਾ ਵੀ ਧੰਨਵਾਦ ਕੀਤਾ ਗਿਆ ਅਤੇ ਅਮਨਦੀਪ ਬਰਾੜ ਦੁਆਰਾ ਡੀਈਓ ਹਰੀ ਚੰਦ ਕੰਬੋਜ ਨੂੰ ਵਿਸ਼ਵਾਸ ਦਵਾਇਆ ਕਿ ਸਾਰੇ ਸਕੂਲ ਅਧਿਆਪਕ ਜੋ ਜਿਲਾ ਪਰਿਸ਼ਦ ਨਾਲ ਸਿੱਖਿਆ ਵਿਭਾਗ ਵਿੱਚ ਆਏ ਹਾਂ ਆਪਣੇ ਸਕੂਲਾਂ ਨੂੰ ਬਹੁਤ ਸੋਹਣੇ ਢੰਗ ਨਾਲ ਚਲਾਓਣਗੇ ਅਤੇ ਪੂਰਨ ਸਹਿਯੋਗ ਦੇਣਗੇ।ਬੈਠਕ ਵਿੱਚ ਸਵੀਕਾਰ ਗਾਂਧੀ, ਸੰਜੀਵ ਅੰਗੀ, ਨਿਰੇਸ਼ ਕੁੱਕੜ, ਰਾਜੀਵ ਕੁਕੜੇਜਾ, ਸਾਹਿਬ ਰਾਜਾ, ਰਾਧੇ ਸ਼ਿਆਮ, ਰਵਿੰਦਰ ਨਾਗਪਾਲ, ਰਾਘਵ ਉਬਵੇਜਾ, ਕਵਿੰਦਰ ਆਦਿ ਯੂਨੀਅਨ ਨੇਤਾਵਾਂ ਨੇ ਡੀਈਓ ਹਰੀ ਚੰਦ ਕੰਬੋਜ ਦਾ ਧੰਨਵਾਦ ਕੀਤਾ ।
Punjab Post Daily Online Newspaper & Print Media