ਅੰਮ੍ਰਿਤਸਰ, 23 ਮਈ (ਪੰਜਾਬ ਪੋਸਟ – ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਜੀ.ਟੀ ਰੋਡ ਵਲੋਂ ‘ਹੈਲਥ ਵਾਰੀਅਰ ਕੇਅਰ ਫ਼ਾਰ ਨੇਸ਼ਨ ਬਿਲਡਰ’ ਜਿਹੇ
harਵਿਲੱਖਣ ਵਿਸ਼ੇ ’ਤੇ ਅਮਨਦੀਪ ਹਸਪਤਾਲ ਦੇ ਸਹਿਯੋਗ ਨਾਲ 7 ਰੋਜ਼ਾ ਰਾਸ਼ਟਰੀ ਵੈਬੀਨਾਰ ਸੀਰੀਜ਼ ਦਾ ਆਯੋਜਨ ਕੀਤਾ ਗਿਆ।ਸਮੂਹ ਭਾਰਤ ’ਚ ਲਾਕਡਾਊਨ ਦੇ ਸਮੇਂ ਇੰਟਰਨੈਟ ਅਤੇ ਆਨਲਾਈਨ ਐਪਸ ਇਕ ਅਹਿਮ ਭੂਮਿਕਾ ਅਦਾ ਕਰ ਰਹੀਆਂ ਹਨ।ਅਜਿਹੀ ਸਥਿਤੀ ’ਚ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਦੀਆਂ ਜਾਰੀ ਹਦਾਇਤਾਂ ’ਤੇ ਇਕ ਨਿਵੇਕਲਾ ਉਪਰਾਲਾ ਕਰਦਿਆਂ ਹੋਇਆ ਕਾਲਜ ਪਿ੍ਰੰਸੀਪਲ ਡਾ. ਹਰਪ੍ਰੀਤ ਕੌਰ ਵਲੋਂ 16 ਤੋਂ 22 ਮਈ ਤੱਕ ਇਹ ਵੈਬੀਨਾਰ ਸੀਰੀਜ਼ ਕਰਵਾਈ ਗਈ।
ਵੈਬੀਨਾਰ ਦੀ ਸ਼ੁਰੂਆਤ ’ਚ ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਨੇ ਸਰੋਤਿਆਂ ਨੂੰ ਸੰਬੋਧਨ ਕਰਦਿਆਂ ਆਪਣੇ ਸਵਾਗਤੀ ਭਾਸ਼ਣ ’ਚ ਕਿਹਾ ਕਿ ‘ਫ਼ਿਟ ਰਹੇਗਾ ਇੰਡੀਆ, ਤਬੀ ਤੋਂ ਪੜ੍ਹੇਗਾ ਇੰਡੀਆ, ਪੜ੍ਹੇਗਾ ਤਬੀ ਤੋਂ ਆਗੇ ਬੜੇਗਾ ਇੰਡੀਆ’ ਸਲੋਗਨ ਪੂਰਾ ਕਰਨ ਦੀ ਜਰੂਰਤ ਹੈ ਕਿ ਹਰੇਕ ਪੜ੍ਹਿਆ ਲਿਖਿਆ ਨਾਗਰਿਕ ਘਰ ਬੈਠ ਕੇ ਹੀ ਡਾਕਟਰਾਂ ਦੇ ਰੂਬਰੂ ਹੁੰਦਿਆਂ ਆਪਣੀਆਂ ਸਿਹਤ ਸਬੰਧੀ ਮੁਸ਼ਕਿਲਾਂ ਦੇ ਹੱਲ ਲੱਭ ਸਕੇ ਅਤੇ ਆਪਣੇ ਗਿਆਨ ’ਚ ਵਾਧਾ ਕਰ ਸਕੇ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਸਮੇਂ ਡਾਕਟਰ ਇਕ ਅਹਿਮ ਭੂਮਿਕਾ ਅਦਾ ਕਰ ਰਹੇ ਹਨ ਅਤੇ ਅਸੀ ਉਨ੍ਹਾਂ ਦੀਆਂ ਸੇਵਾਵਾਂ ਅਤੇ ਅਣਥੱਕ ਕੋਸ਼ਿਸ਼ਾਂ ਨੂੰ ਸਲਾਮ ਕਰਦੇ ਹਾਂ।
ਇਸ ਵੈਬੀਨਾਰ ਸੀਰੀਜ਼ ’ਚ ਵੱਖ-ਵੱਖ ਵਿਸ਼ੇ ਜਿਵੇਂ ਕਿ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣਾ, ਪਿੱਠ ਅਤੇ ਗਿੱਟੇ ਦੀ ਦਰਦ, ਬੱਚਿਆਂ ਦੀ ਸਿਹਤ ਅਤੇ ਭੋਜਨ, ਕਾਸਮੈਟਿਕ ਸਰਜਰੀ ਆਦਿ ’ਤੇ ਯੋਗ ਅਤੇ ਤਜ਼ਰਬੇਕਾਰ ਡਾਕਟਰ ਜਿਵੇਂ ਕਿ ਡਾ. ਰਵੀ ਮਹਾਜਨ, ਡਾ. ਅਮੀਸ਼ਾ, ਡਾ. ਵੋਹਰਾ, ਡਾ. ਜਸਲੀਨ, ਡਾ. ਅਨੂਪ੍ਰੀਤ, ਡਾ. ਨਿਧੀ, ਡਾ. ਏ.ਏ ਮਹਿਰਾ ਨੇ ਸਰੋਤਿਆਂ ਦੇ ਰੂਬਰੂ ਹੁੰਦਿਆਂ ਆਪਣੇ ਵਿਚਾਰ ਉਨ੍ਹਾਂ ਦੇ ਸਨਮੁੱਖ ਰੱਖੇ ਅਤੇ ਸਰੋਤਿਆਂ ਦੇ ਪ੍ਰਸ਼ਨਾਂ ਦੇ ਉਤਰ ਵੀ ਦਿੱਤੇ। ਵੈਬੀਨਾਰ ਦੇ ਅੰਤ ’ਚ ਪ੍ਰਿੰ: ਡਾ. ਹਰਪ੍ਰੀਤ ਕੌਰ ਅਤੇ ਡਾ. ਅਮਨਦੀਪ ਕੌਰ (ਮੈਨੇਜ਼ਿੰਗ ਡਾਇਰੈਕਟਰ, ਅਮਨਦੀਪ ਗਰੁੱਪ ਆਫ਼ ਹਾਸਪਿਟਲਜ਼) ਨੇ ਦੇਸ਼ ਭਰ ਤੋਂ ਵੈਬੀਨਾਰ ’ਚ ਹਿੱਸਾ ਲੈਣ ਵਾਲੇ ਭਾਈਵਾਲਾਂ, ਅਧਿਆਪਕਾਂ, ਡਾਕਟਰਾਂ ਅਤੇ ਵੈਬੀਨਾਰ ਕੋਆਰਡੀਨੇਟਰਾਂ ਦਾ ਧੰਨਵਾਦ ਕੀਤਾ।
Check Also
ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ
ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …
Punjab Post Daily Online Newspaper & Print Media