Sunday, April 26, 2026

ਸਵ. ਪੱਤਰਕਾਰ ਕੰਗ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏੇ ਗਏ

ਅੰਮ੍ਰਿਤਸਰ, 23 ਮਈ (ਪੰਜਾਬ ਪੋਸਟ – ਸੰਧੂ) – ਬੀਤੇ ਦਿਨੀ ਦਿਲ ਦਾ ਦੌਰਾ ਪੈਣ ਕਾਰਨ ਇਸ ਫਾਨੀ ਸੰਸਾਰ ਤੋਂ ਕੂਚ ਕਰਨ ਵਾਲੇ ਪੱਤਰਕਾਰ ਜਗਜੀਤ ਸਿੰਘ ਕੰਗ ਨਮਿਤ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਗੁਰਦੁਆਰਾ 6ਵੀਂ ਪਾਤਸ਼ਾਹੀ ਰਣਜੀਤ ਐਵਨਿਊ ਵਿਖੇ ਪਾਏ ਗਏ।ਰਾਗੀ ਸਿੰਘਾਂ ਵੱਲੋਂ ਵੈਰਾਗਮਈ ਕੀਰਤਨ ਉਪਰੰਤ ਅਰਦਾਸ ਕੀਤੀ ਗਈ।ਗੁਰਦੁਆਰਾ ਪ੍ਰਬੰਧਕੀ ਕਮੇਟੀ ਵੱਲੋਂ ਸਵ. ਜਗਜੀਤ ਸਿੰਘ ਕੰਗ ਦੇ ਪਰਿਵਾਰਿਕ ਮੈਂਬਰਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦਿੱਤੇ ਗਏ।ਕੋਰੋਨਾ ਵਾਇਰਸ ਕੋਵਿਡ-19 ਦੇ ਚੱਲਦਿਆਂ ਸਮਾਜਿਕ ਦੂਰੀ ਤੇ ਸੁਰੱਖਿਆ ਪਾਬੰਦੀਆਂ ਦਾ ਪਾਲਣ ਕਰਦਿਆਂ ਗੁਰਦੁਆਰਾ ਪ੍ਰਬੰਧਕਾਂ ਤੇ ਪਰਿਵਾਰਿਕ ਮੈਂਬਰਾਂ ਵਲੋਂ ਅੰਤਿਮ ਅਰਦਾਸ ਕਰਵਾਈ ਗਈ।
              ਸੁਖਮਨ ਸਿੰਘ ਕਾਹਲੋਂ ਨੇ ਕਿਹਾ ਕਿ ਸਵ. ਪੱਤਰਕਾਰ ਜਗਜੀਤ ਸਿੰਘ ਕੰਗ ਜਿੱਥੇ ਇੱਕ ਪੱਤਰਕਾਰੀ ਪੇਸ਼ੇ ਵਜੋਂ ਵਿਚਰਦੇ ਸਨ, ਉਥੇ ਉਹ ਇੱਕ ਚੰਗੇ ਤੇ ਨੇਕ ਦਿਲ ਇਨਸਾਨ ਸਨ।ਕੰਗ ਦੀ ਹੋਈ ਇਸ ਬੇਵਕਤੀ ਮੌਤ ਨਾਲ ਸਮਾਜ ਦੇ ਹਰੇਕ ਵਰਗ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਵੱਖ-ਵੱਖ ਪੱਤਰਕਾਰੀ ਭਰਾਤਰੀ ਜੱਥੇਬੰਦੀਆਂ, ਰਾਜਨੀਤਿਕ, ਗੈਰ ਰਾਜਨੀਤਿਕ ਤੇ ਹੋਰ ਸਭਾ ਸੁਸਾਇਟੀਆਂ ਦੇ ਅਹੁੱਦੇਦਾਰਾਂ ਨੇ ਹਾਜ਼ਰੀ ਭਰੀ।ਜਿੰਨਾਂ ਵਿੱਚ ਨਵਤੇਜ ਸਿੰਘ ਵਿਰਦੀ, ਅਵਿਨਾਸ਼ ਕਲਿਆਨ, ਸਰਬਜੀਤ ਸਿੰਘ ਵਡਾਲਾ, ਜਗਤਾਰ ਸਿੰਘ ਸੈਮੀ, ਅਸ਼ਵਨੀ ਨੈਯਰ, ਫੁਲਜੀਤ ਸਿੰਘ, ਹਰਪਾਲ ਸਿੰਘ, ਦੀਪਕ ਕੁਮਾਰ, ਗੌਰਵਪ੍ਰੀਤ ਸਿੰਘ, ਰਾਜੇਸ਼ ਡੈਣੀ, ਸਰਬਜੀਤ ਸਿੰਘ ਲਾਡਾ, ਗੁਰਪ੍ਰੀਤ ਸਿੰਘ ਮੱਲ੍ਹੀ, ਡੀ.ਐਨ ਰਾਣਾ, ਜੀ.ਐਸ ਸੰਧੂ ਆਦਿ ਸ਼ਾਮਲ ਸਨ।

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …