ਗੁਰਦਾਸਪੁਰ, 23 ਮਈ (ਪੰਜਾਬ ਪੋਸਟ ਬਿਊਰੋ) – ਡਾ. ਕਿਸ਼ਨ ਚੰਦ ਸਿਵਲ ਸਰਜਨ ਨੇ ਦੱਸਿਆ ਹੈ ਕਿ ਜ਼ਿਲੇ ‘ਚ ਕੋਰੋਨਾ ਵਾਇਰਸ ਬਿਮਾਰੀ ਦੇ 2512 ਸ਼ੱਕੀ
ਮਰੀਜ਼ਾਂ ਵਿਚੋਂ 2231 ਮਰੀਜਾਂ ਦੀ ਰਿਪੋਰਟ ਨੈਗਟਿਵ ਆਈ ਹੈ, 133 ਕੋਰੋਨਾ ਪੀੜਤ, 138 ਪੈਂਡਿਗ ਅਤੇ 10 ਸੈਂਪਲ ਰਿਜੈਕਟ ਹੋਏ ਹਨ।
ਉਨਾਂ ਨੇ ਅੱਗੇ ਦੱਸਿਆ ਕਿ ਜ਼ਿਲੇ ‘ਚ 133 ਕੋਰੋਨਾ ਪੀੜਤਾਂ ਵਿਚੋਂ 03 ਵਿਅਕਤੀਆਂ ਦੀ ਮੋਤ ਹੋ ਚੱਕੀ ਹੈ।ਜਿਨਾਂ ਵਿੱਚ ਇਕ ਪਿੰਡ ਭੈਣੀ ਪਸਵਾਲ ਦਾ ਸੀ ਅਤੇ 01 ਪਿੰਡ ਠੀਕਰਵਾਲ ਅਤੇ 01 ਕ੍ਰਿਸ਼ਨਾ ਨਗਰ ਬਟਾਲਾ ਦਾ, ਜਿਨਾਂ ਦੀ ਬੀਤੀ ਦਿਨੀਂ ਲਧਿਆਣਾ ਵਿਖੇ ਮੌਤ ਹੋ ਗਈ ਸੀ।122 ਮਰੀਜਾਂ ਠੀਕ ਹੋ ਕੇ ਘਰ ਨੂੰ ਭੇਜੇ ਗਏ ਹਨ (114 ਠੀਕ ਹੋਏ ਹਨ, 08 ਘਰਾਂ ਅੰਦਰ ਏਕਾਂਤਵਾਸ ਕੀਤੇ ਗਏ ਹਨ)।
ਅੱਜ ਪਿੰਡ ਜਾਗੋਵਾਲ ਬਾਂਗਰ ਦੇ ਰਹਿਣ ਵਾਲੇ ਵਿਅਕਤੀ ਦੀ ਰਿਪੋਰਟ ਪੋਜ਼ਟਿਵ ਆਈ ਹੈ, ਜੋ ਬੀਤੇ ਦਿਨੀਂ ਮੁੰਬਈ ਤੋਂ ਆਇਆ ਸੀ।ਇਸ ਤੋਂ ਪਹਿਲਾਂ 07 ਪੀੜਤ ਜਿੰਨਾਂ ਦੀ ਰਿਪੋਰਟ ਪੌਜ਼ਟਿਵ ਆਈ ਹੈ, ਪਰ ਉਨਾਂ ਵਿਚ ਕੋਰੋਨਾ ਵਾਇਰਸ ਦੇ ਨਿਰਧਾਰਿਤ ਲੱਛਣ ਨਹੀਂ ਹਨ ਅਤੇ ਉਹ ਤੰਦਰੁਸਤ ਹਨ।ਇਸ ਤਰਾਂ ਹੁਣ 03 ਪੀੜਤ ਧਾਰੀਵਾਲ ਅਤੇ 05 ਪੀੜਤ ਬਟਾਲਾ ਵਿਖੇ ਰੱਖੇ ਗਏ ਗਨ।
Check Also
ਵਿਰਸਾ ਵਿਹਾਰ ਦੇ ਫਾਊਂਡਰ ਮੈਂਬਰ ਤੇ ਸ਼਼੍ਰੋਮਣੀ ਕਵੀ ਹੁੰਦਲ ਨੂੰ ਸਮਰਪਿਤ ਪੰਜਾਬੀ ਨਾਟਕ ‘ਤੂੰ ਬੁੱਲੇ ਵਾਂਗੂੰ ਬੋਲ’ ਦਾ ਮੰਚਣ
ਅੰਮ੍ਰਿਤਸਰ, 31 ਅਕਤੂਬਰ (ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਸੁਸਾਇਟੀ ਅੰਮ੍ਰਿਤਸਰ ਵੱਲੋਂ ਮੰਚ-ਰੰਗਮੰਚ ਅੰਮ੍ਰਿਤਸਰ ਦੇ …
Punjab Post Daily Online Newspaper & Print Media