Sunday, December 22, 2024

ਸਰੋਤਿਆਂ ਨੂੰ ਹਿੰਸਾਵਾਦੀ ਤੇ ਦਿਸ਼ਾਹੀਨ ਗੀਤ ਸੰਗੀਤ ਤੋਂ ਮਿਲੇਗਾ ਜਲਦ ਛੁੱਟਕਾਰਾ – ਰੰਧਾਵਾ, ਗਿੱਲ, ਕੰਬੋਜ਼

ਅੰਮ੍ਰਿਤਸਰ, 24 ਮਈ (ਪੰਜਾਬ ਪੋਸਟ – ਸੰਧੂ) – ਪੱਛਮੀ ਲੱਚਰਤਾ ਤੇ ਗੀਤ ਸੰਗੀਤ ਦੀ ਭੇਂਟ ਚੜ ਚੁੱਕੀ ਪੰਜਾਬ ਦੀ ਨੌਜਵਾਨੀ ਨੂੰ ਉਨ੍ਹਾਂ ਦੀਆਂ ਅਸਲ ਰਹੁ-ਰੀਤਾਂ, ਰਵਾਇਤਾਂ ਤੇ ਪਰੰਪਰਾਵਾਂ ਨਾਲ ਜੋੜਣ ਲਈ ਗੀਤ ਸੰਗੀਤ ਨਾਲ ਜੁੜੀ ਇੱਕ ਤਿਕੜੀ ਵਲੋਂ ਅਨੋਖੇ ਤੇ ਵਿਰਲੇ ਕਿਸਮ ਦੇ ਉਪਰਾਲੇ ਕੀਤੇ ਜਾਣਗੇ।ਜਿਸ ਵਿੱਚ ਗੀਤਕਾਰ ਲਵਰਾਜ ਰੰਧਾਵਾ, ਗਾਇਕ ਅਰਮਾਨ ਗਿੱਲ ਅਤੇ ਗਾਇਕਾ ਤੇ ਮਾਡਲ ਅਰਸ਼ ਕੰਬੋਜ਼ ਦਾ ਨਾਮ ਸ਼ਾਮਲ ਹੈ।ਤਿੰਨਾਂ ਵਲੋਂ ਕੁੱਝ ਵੱਖਰਾ ਤੇ ਵਿਲੱਖਣ ਕਰਨ ਦੀ ਸੋਚ ਸੋਚੀ ਗਈ ਹੈ।ਇਸ ਉਪਰਾਲੇ ਤਹਿਤ ਲਈ ਜਿਥੇ ਗੀਤਕਾਰ ਲਵਰਾਜ ਰੰਧਾਵਾ ਦੀ ਕਲਮ ਪੰਜਾਬ ਦੀ ਨੌਜ਼ਵਾਨੀ ਨੂੰ ਉਨ੍ਹਾਂ ਦੇ ਵਿਰਸੇ ਤੇ ਸੱਭਿਆਚਾਰ ਨਾਲ ਜੋੜਨ ਵਾਲੇ ਅਲਫਾਜ਼ਾਂ ਦੀ ਤਰਜ਼ਮਾਨੀ ਕਰਨ ਵਾਲੇ ਬੋਲ ਸਿਰਜੇਗੀ।ਉਥੇ ਗਾਇਕ ਜੋੜੀ ਅਰਮਾਨ ਗਿੱਲ ਤੇ ਅਰਸ਼ ਕੰਬੋਜ਼ ਉਸ ਨੂੰ ਮਾਖਿਓਂ ਮਿੱਠੀ ਆਵਾਜ਼ ਦੇਵੇਗੀ।ਜਦਕਿ ਸੰਗੀਤ ਲਈ ਨਾਮਵਰ ਸੰਗੀਤਕਾਰਾਂ ਤੇ ਕੰਪਨੀਆਂ ਦਾ ਸਹਿਯੋਗ ਲਿਆ ਜਾ ਰਿਹਾ ਹੈ।
                 ਲਵਰਾਜ ਰੰਧਾਵਾ, ਅਰਮਾਨ ਗਿੱਲ ਤੇ ਅਰਸ਼ ਕੰਬੋਜ਼ ਨੇ ਦੱਸਿਆ ਕਿ ਅਜੌਕੇ ਦੌਰ ਵਿੱਚ ਦਰਸ਼ਕ ਲੱਚਰਤਾ ਅਤੇ ਹਿੰਸਾ ਤੋਂ ਦੂਰੀ ਬਣਾਉਣ ਨੂੰ ਤਰਜ਼ੀਹ ਦੇ ਰਹੇ ਹਨ।ਬਸ਼ਰਤੇ ਕਿ ਉਨਾਂ ਨੂੰ ਇੱਕ ਚੰਗਾ ਬਦਲ ਮਿਲ ਸਕੇ।ਉਨ੍ਹਾਂ ਕਿਹਾ ਕਿ ਵੇਖਣ ਵਿੱਚ ਆਇਆ ਹੈ ਕਿ ਦਰਸ਼ਕ ਪੰਜਾਬੀ ਸੱਭਿਆਚਾਰਕ ਵੰਨਗੀਆਂ ਭਰਪੂਰ ਗੀਤ ਸੰਗੀਤ ਵਿੱਚ ਰੂਚੀ ਦਿਖਾ ਰਹੇ ਹਨ ਤੇ ਅਕਸਰ ਸ਼ੋਸ਼ਲ ਮੀਡੀਆ, ਯੂ-ਟਿਊਬ ਤੇ ਹੋਰਨਾਂ ਸਾਧਨਾਂ ‘ਤੇ ਅਜਿਹੀਆਂ ਕੋਸ਼ਿਸ਼ਾਂ ਕਰਦੇ ਰਹਿੰਦੇ ਹਨ।
                  ਅਜਿਹੇ ਵਿੱਚ ਉਨ੍ਹਾਂ ਤਿੰਨਾਂ ਨੇ ਕੁੱਝ ਦਿਲ ਟੁੰਬਵਾਂ ਤੇ ਵਿਰਲਾ ਕਰਨ ਦੀ ਠਾਨ ਲਈ ਹੈ।ਜਿਸ ਵਿੱਚ ਪੰਜਾਬ, ਪੰਜਾਬੀ, ਪੰਜਾਬੀਅਤ ਤੇ ਪੇਂਡੂ ਸੱਭਿਆਚਾਰ, ਪਰਿਵਾਰਿਕ ਰਿਸ਼ਤਿਆਂ ਅਤੇ ਮਨੁੱਖੀ ਕਦਰਾਂ ਕੀਮਤਾਂ ਦੀ ਗੱਲ ਹੋਵੇ।ਉਨ੍ਹਾਂ ਇਹ ਵੀ ਦੱਸਿਆ ਕਿ ਇਸ ਪ੍ਰੋਜੈਕਟ ਦੀਆਂ ਸਭ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਤੇ ਜਲਦ ਹੀ ਸਰੋਤਿਆਂ ਨੂੰ ਹਿੰਸਾਵਾਦੀ ਤੇ ਦਿਸ਼ਾਹੀਨ ਗੀਤ ਸੰਗੀਤ ਤੋਂ ਛੁੱਟਕਾਰਾ ਜਰੂਰ ਮਿਲੇਗਾ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …