Sunday, December 22, 2024

ਇਸ਼ਮੀਤ ਸਿੰਘ ਸੰਗੀਤ ਅਕਾਦਮੀ ਵਲੋਂ ਆਨਲਾਈਨ ਤੇ ਆਫ਼ਲਾਈਨ ਸੰਗੀਤ ਕਲਾਸਾਂ ਆਰੰਭ

ਲੁਧਿਆਣਾ, 26 ਮਈ (ਪੰਜਾਬ ਪੋਸਟ ਬਿਊਰੋ) – ਨੋਵੇਲ ਕੋਰੋਨਾ ਵਾਇਰਸ (ਕੋਵਿਡ 19) ਬਿਮਾਰੀ ਦੇ ਚੱਲਦਿਆਂ ਇਸ਼ਮੀਤ ਸਿੰਘ ਸੰਗੀਤ ਅਕਾਦਮੀ ਵਲੋਂ ਆਪਣੇ ਵਿਦਿਆਰਥੀਆਂ ਲਈ ਆਨਲਾਈਨ ਅਤੇ ਆਫ਼ਲਾਈਨ ਸੰਗੀਤ ਕਲਾਸਾਂ ਅਰੰਭ ਕਰ ਕਰਕੇ ਇਨਾਂ ਕਲਾਸਾਂ ਦਾ ਦਾਖ਼ਲਾ ਵੀ ਸ਼ੁਰੂ ਕਰ ਦਿੱਤਾ ਗਿਆ ਹੈ।
ਅਕਾਦਮੀ ਦੇ ਡਾਇਰੈਕਟਰ ਡਾ. ਚਰਨ ਕਮਲ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ ਵਿਭਾਗ ਵਲੋਂ ਚਲਾਈ ਜਾ ਰਹੀ ਇਸ ਅਕਾਦਮੀ ਵਿੱਚ ਵਿਦਿਆਰਥੀ ਵੋਕਲ, ਇੰਸਟਰੂਮੈਂਟਲ, ਡਾਂਸ, ਆਡੀਓ-ਵੀਡੀਓ ਅਤੇ ਪ੍ਰਸਨੈਲਟੀ ਡਿਵੈਲਪਮੈਂਟ ਕੋਰਸਾਂ ‘ਚ ਦਾਖ਼ਲਾ ਲੈ ਸਕਦੇ ਹਨ।ਵੋਕਲ ਸਟਰੀਮ ਵਿੱਚ ਬਾਲੀਵੁੱਡ, ਕਲਾਸੀਕਲ/ਸੈਮੀ ਕਲਾਸੀਕਲ, ਪੰਜਾਬੀ ਫੋਕ, ਸੂਫੀ, ਗੁਰਬਾਣੀ ਕੀਰਤਨ, ਇਸਾਈ ਭਜਨ ਕੋਰਸ ਤੋਂ ਇਲਾਵਾ ਇੰਸਟਰੂਮੈਂਟਲ ‘ਚ ਕੀ-ਬੋਰਡ, ਗਿਟਾਰ, ਤਬਲਾ, ਡਰੱਮ, ਔਕਟਾਪੈਡ, ਵਾਇਲਨ, ਸੈਕਸੋਫੋਨ, ਬੋਂਗੋਜ਼, ਯੂਕੂਲੇਲੇ ਅਤੇ ਢੋਲਕ ਕੋਰਸ ਕਰਵਾਏ ਜਾਂਦੇ ਹਨ।
                ਇਸੇ ਤਰਾਂ ਡਾਂਸ ਵਿੱਚ ਬਾਲੀਵੱਡ, ਕੱਥਕ/ਸੈਮੀ ਕਲਾਸੀਕਲ, ਫਿਟਨੈਸ ਡਾਂਸ, ਗਿੱਧਾ ਤੇ ਭੰਗੜਾ, ਹਿਪ-ਹੌਪ, ਕੰਟੈਂਪਰੇਰੀ ਆਦਿ ਕਲਾਸਾਂ ਲਗਾਈਆਂ ਜਾਂਦੀਆਂ ਹਨ।ਆਡੀਓ ਵੀਡੀਓ ਵਿੱਚ ਆਡੀਓ ਰਿਕਾਰਡਿੰਗ, ਮਿਕਸਿੰਗ ਅਤੇ ਮਾਸਟਰਿੰਗ, ਸਿਨੇਮਾਟੋਗ੍ਰਾਫੀ, ਵੀਡੀਓ ਐਡੀਟਿੰਗ ਅਤੇ ਪ੍ਰਸਨੈਲਿਟੀ ਡਿਵੈਲਪਮੈਂਟ ਕੋਰਸ ਵਿੱਚ ਮੇਕਅਪ ਦਾ ਕੋਰਸ ਕਰਵਾਇਆ ਜਾਂਦਾ ਹੈ।
                ਡਾ. ਚਰਨ ਕਮਲ ਸਿੰਘ ਨੇ ਦੱਸਿਆ ਕਿ ਇਛੁੱਕ ਵਿਦਿਆਰਥੀ ਅਕਾਦਮੀ ਦੇ ਰਾਜਗੁਰੂ ਨਗਰ ਲੁਧਿਆਣਾ ਸਥਿਤ ਦਫ਼ਤਰ ਵਿਖੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।ਇਸ ਤੋਂ ਇਲਾਵਾ 8968321000, 8872504005, 9501244777, 01614625625 ਨੰਬਰਾਂ `ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …