ਫਾਜ਼ਿਲਕਾ, 27 ਮਈ (ਪੰਜਾਬ ਪੋਸਟ ਬਿਊਰੋ) – ਰੋਜ਼ਗਾਰ ਉਤਪੱਤੀ ਅਤੇ ਸਿਖਲਾਈ ਵਿਭਾਗ ਪੰਜਾਬ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਮੁਹੱਈਆ
ਕਰਵਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਬੇਰੋਜ਼ਗਾਰ ਨੌਜਵਾਨ ਹੁਣ ਰੋਜ਼ਗਾਰ/ਸਵੈ ਰੋਜ਼ਗਾਰ ਲਈ ਘਰ ਬੈਠੇ ਹੀ ਬਹੁਤ ਸਾਰੀਆ ਸਕੀਮਾਂ ਦਾ ਫਾਇਦਾ ਲੈ ਸਕਦੇ ਹਨ।
ਜ਼ਿਲ੍ਹਾ ਰੋਜ਼ਗਾਰ ਜਨਰੇਸ਼ਨ ਤੇ ਟ੍ਰੇਨਿੰਗ ਅਫ਼ਸਰ ਕ੍ਰਿਸ਼ਨ ਲਾਲ ਨੇ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਜਨਰੇਸ਼ਨ ਬਿਊਰੋ ਵਲੋਂ ਈ-ਸਵੈ ਰੋਜ਼ਗਾਰ ਕਰਜ਼ਾ ਸੁਵਿਧਾ ਦੀ ਸ਼ੁਰੂਆਤ ਕਰ ਦਿੱਤੀ ਹੈ, ਜਿਸ ਤਹਿਤ ਪ੍ਰਾਰਥੀ ਆਪਣੇ ਘਰ ਤੋਂ ਹੀ ਸਵੈ-ਰੋਜ਼ਗਾਰ ਕਰਜ਼ ਲਈ ਅਪਲਾਈ ਕਰ ਸਕਦਾ ਹੈ।ਉਨ੍ਹਾਂ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰੋਨਾ ਮਹਾਂਮਾਰੀ ਕਾਰਨ ਪਬਲਿਕ ਡੀਲਿੰਗ ਬੰਦ ਹੋ ਜਾਣ ਕਰਕੇ ਕਈ ਲੋੜਵੰਦ ਪ੍ਰਾਰਥੀ ਰੋਜ਼ਗਾਰ ਨਾਲ ਸਬੰਧੰਤ ਸਕੀਮਾਂ ਦਾ ਲਾਹਾ ਲੈਣ ਤੋ ਵਾਂਝੇ ਰਹਿ ਗਏ ਹਨ, ਸੋ ਇਸ ਲਈ ਇਸ ਮੁਸ਼ਕਿਲ ਨੂੰ ਦੂਰ ਕਰਨ ਲਈ ਈ-ਸਵੈ ਰੋਜ਼ਗਾਰ ਲੋਨ ਸੁਵਿਧਾ ਦਾ ਲਾਭ ਉਠਾਉਣ।
ਇਸ ਸੁਵਿਧਾ ਲਈ ਪ੍ਰਾਰਥੀਆਂ ਨੂੰ ਨਿੱਜੀ ਤੋਰ ਤੇ ਕਿਸੇ ਦਫਤਰ ਜਾਣ ਦੀ ਜਰੂਰਤ ਨਹੀ, ਉਹ ਘਰ ਬੈੈਠੇ ਇੰਟਰਨੈਟ ਦੀ ਮਦਦ ਨਾਲ ਈ-ਫਾਰਮ ਭਰ ਸਕਦੇ ਹਨ।ਉਨ੍ਹਾਂ ਕਿਹਾ ਕਿ ਪ੍ਰਾਰਥੀ
<https://docs.google.com/forms/d/1afE5j401mE9brKuKUWEI_Dg-pQA9_xDcN7D821EBjfo/edit>
ਵਿਚ ਆਪਣਾ ਨਾਮ, ਪਤਾ, ਯੋਗਤਾ ਅਤੇ ਜਿਸ ਕੰਮ ਲਈ ਲੋਨ ਲੈਣਾ ਹੈ ਆਦਿ ਦੀ ਜਾਣਕਾਰੀ ਮੁਹੱਈਆ ਕਰਵਾ ਕੇ ਲੋਨ ਅਪਲਾਈ ਕਰ ਸਕਦੇ ਹਨ।ਇਹ ਅਰਜ਼ੀ ਸਿੱਧੀ ਰੋਜਗਾਰ ਦਫਤਰ ਕੋਲ ਚਲੀ ਜਾਵੇਗੀ ਅਤੇ ਸੋਧ ਕਰਨ ਤੋ ਬਾਅਦ ਇਹ ਅਰਜ਼ੀਆਂ ਸੰਬੰਧਤ ਵਿਭਾਗਾਂ ਨੂੰ ਅਗਲੇਰੀ ਕਾਰਵਾਈ ਲਈ ਭੇਜ਼ ਦਿੱਤੀਆ ਜਾਣਗੀਆ।
ਇਸ ਤੋ ਇਲਾਵਾ ਉਹਨਾਂ ਕਿਹਾ ਕਿ ਪਹਿਲਾਂ ਵੀ ਬਿਊਰੋ ਵਲੋਂ ਆਨਲਾਈਨ ਕਾਊਂਸਲਿੰਗ ਦੀ ਸਹੂਲਤ ਦਿੱਤੀ ਜਾ ਰਹੀ ਹੈ, ਜਿਸ ਦਾ ਲਾਹਾ ਸੈਕੜੇ ਨੌਜਵਾਨਾਂ ਵਲੋਂ ਲਿਆ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਪ੍ਰਾਰਥੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਪੇਸ਼ ਆਉਦੀ ਹੈ ਤਾਂ ਉਹ ਸਹਾਇਤਾ ਨੰਬਰ 89060-22220 ਅਤੇ ਈ-ਮੇਲ ਆਈ.ਡੀ
helplinedbeefazilka@gmail.com
ਨਾਲ ਸੰਪਰਕ ਕਰਕੇ ਸਹਾਇਤਾ ਪ੍ਰਾਪਤ ਕਰ ਸਕਦੇ ਹਨ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media