ਅੰਮ੍ਰਿਤਸਰ, 28 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਿੱਚ ਦਾਖਲ ਹੋਣ ਵਾਲੇ ਹਰੇਕ ਵਿਅਕਤੀ ਨੂੰ
ਲਾਜ਼ਮੀ ਤੌਰ ’ਤੇ ਇਕਾਂਤਵਾਸ ਕੀਤੇ ਜਾਣ ਸਬੰਧੀ ਕੀਤੇ ਐਲਾਨ ਤੋਂ ਬਾਅਦ ਸਿਹਤ ਵਿਭਾਗ ਵਲੋਂ ਹਵਾਈ, ਰੇਲ ਅਤੇ ਸੜਕ ਯਾਤਰਾ ਰਾਹੀਂ ਪੰਜਾਬ ਆਉਣ ਵਾਲੇ ਅੰਤਰਰਾਸ਼ਟਰੀ ਅਤੇ ਘਰੇਲੂ ਯਾਤਰੀਆਂ ਲਈ ਸਿਹਤ ਪ੍ਰੋਟੋਕੋਲ ਅਤੇ ਪ੍ਰਕਿਰਿਆ ਸਬੰਧੀ ਇੱਕ ਵਿਸਥਾਰਿਤ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ।
ਸਿਹਤ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਸਾਰੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਐਂਟਰੀ ਪੋਰਟ ’ਤੇ ਸਿਹਤ ਪ੍ਰ੍ਰਟੋਕਲ ਅਨੁਸਾਰ ਆਪਣੀ ਸਕਰੀਨਿੰਗ ਲਈ ਰਾਜ ਦੇ ਅਧਿਕਾਰੀਆਂ ਨੂੰ ਨਿੱਜੀ ਅਤੇ ਸਿਹਤ ਸਬੰਧੀ ਵੇਰਵਿਆਂ ਸਮੇਤ ਸਵੈ ਘੋਸ਼ਣਾ ਪੱਤਰ ਦੇਣਾ ਹੋਵੇਗਾ।ਸਕਰੀਨਿੰਗ ਦੌਰਾਨ ਕੋਰੋਨਾ ਲੱਛਣ ਪਾਏ ਜਾਣ ਵਾਲੇ ਅੰਤਰਾਸ਼ਟਰੀ ਯਾਤਰੀਆਂ ਨੂੰ ਟੈਸਟਿੰਗ ਲਈ ਸਿਹਤ ਸੰਸਥਾ ਵਿੱਚ ਲਿਜਾਇਆ ਜਾਵੇਗਾ ਅਤੇ ਕੋਵਿਡ ਟੈਸਟਿੰਗ ਲਈ ਆਈ.ਸੀ.ਐਮ.ਆਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਉਨ੍ਹਾਂ ਦੇ ਆਰਟੀ ਪੀ.ਸੀ.ਆਰ ਸੈਂਪਲ ਲਏ ਜਾਣਗੇ।ਉਨ੍ਹਾਂ ਅੱਗੇ ਦੱਸਿਆ ਕਿ ਜੋ ਵਿਅਕਤੀ ਪਾਜ਼ਟਿਵ ਪਾਏ ਗਏ ਜਾਣ, ਪਰ ਲੱਛਣ ਨਾ ਹੋਣ, 60 ਸਾਲ ਤੋਂ ਘੱਟ ਉਮਰ ਦੇ ਹੋਣ ਅਤੇ ਕਿਸੇ ਹੋਰ ਬਿਮਾਰੀ ਤੋਂ ਪੀੜਤ ਨਾ ਹੋਣ, ਨੂੰ ਕੋਵਿਡ ਕੇਅਰ ਸੈਂਟਰਾਂ ਵਿੱਚ ਰੱਖਿਆ ਜਾਵੇਗਾ।
ਜੋ ਵਿਅਕਤੀ ਪਾਜ਼ਟਿਵ ਹਨ ਅਤੇ ਮੈਡੀਕਲ ਨਿਗਰਾਨੀ ਲੋੜੀਂਦੀ ਹੈ (ਭਾਵੇਂ ਗੰਭੀਰ ਲੱਛਣ ਹੋਣ ਕਰਕੇ ਜਾਂ 60 ਸਾਲ ਤੋਂ ਵੱਧ ਉਮਰ ਹੋਣ ਕਰਕੇ ਜਾਂ ਹੋਰ ਬਿਮਾਰੀ ਤੋਂ ਪੀੜਤ ਹੋਣ ਕਰਕੇ), ਉਨਾਂ ਨੂੰ ਡਾਕਟਰੀ ਸਥਿਤੀ ਦੇ ਆਧਾਰ ’ਤੇ ਦਰਜ 2 ਜਾਂ ਦਰਜਾ 3 ਦੀਆਂ ਸਿਹਤ ਸਹੂਲਤਾਂ ਵਿੱਚ ਰੱਖਿਆ ਜਾਵੇਗਾ।ਇਸ ਤੋਂ ਇਲਾਵਾ ਜਿਨ੍ਹਾਂ ਯਾਤਰੀਆਂ ਵਿੱਚ ਲੱਛਣ ਨਹੀਂ ਪਾਏ ਜਾਂਦੇ ਅਤੇ ਜੋ ਨੈਗੇਟਿਵ ਪਾਏ ਜਾਂਦੇ ਹਨ, ਉਨ੍ਹਾਂ ਨੂੰ ਭੁਗਤਾਨ ਦੇ ਆਧਾਰ ’ਤੇ ਸੰਸਥਾਗਤ ਇਕਾਂਤਵਾਸ (ਸਰਕਾਰੀ/ਹੋਟਲ ਕੁਆਰੰਟੀਨ) ਵਿੱਚ ਰੱਖਿਆ ਜਾਵੇਗਾ ਅਤੇ 5ਵੇਂ ਦਿਨ ਉਨ੍ਹਾਂ ਦਾ ਟੈਸਟ ਕੀਤਾ ਜਾਵੇਗਾ।ਜੇ ਉਨ੍ਹਾਂ ਦੀ ਟੈਸਟ ਰਿਪੋਰਟ ਨੈਗੇਟਿਵ ਆਉਂਦੀ ਹੈ ਤਾਂ ਉਨ੍ਹਾਂ ਨੂੰ ਸੰਸਥਾਗਤ ਇਕਾਂਤਵਾਸ ਦੇ 7 ਦਿਨ ਪੂਰੇ ਹੋਣ ’ਤੇ ਘਰ ਜਾਣ ਦੀ ਆਗਿਆ ਦੇ ਦਿੱਤੀ ਜਾਵੇਗੀ ਅਤੇ ਉਨ੍ਹਾਂ ਨੂੰ ਅਗਲੇ 7 ਦਿਨ ਤੱਕ ਘਰੇਲੂ ਇਕਾਂਤਵਾਸ ਵਿੱਚ ਰਹਿਣ ਅਤੇ ਆਪਣੀ ਸਿਹਤ ਦੀ ਸਵੈ ਨਿਗਰਾਨੀ ਦੀ ਸਲਾਹ ਦਿੱਤੀ ਜਾਵੇਗੀ।ਇਸ ਸਬੰਧੀ ਲਿਖ਼ਤੀ ਘੋਸ਼ਣਾ ਸਿਹਤ ਅਧਿਕਾਰੀਆਂ/ਜ਼ਿਲ੍ਹਾ ਪ੍ਰਸ਼ਾਸਨ ਨੂੰ ਜਮ੍ਹਾਂ ਕਰਵਾਉਣੀ ਹੋਵੇਗੀ।
ਉਨਾਂ ਦੱਸਿਆ ਕਿ ਅਸਧਾਰਨ ਹਾਲਤਾਂ ਜਿਵੇਂ ਗਰਭ ਅਵਸਥਾ / ਪਰਿਵਾਰਕ ਮੈਂਬਰ ਦੀ ਮੌਤ / ਗੰਭੀਰ ਮਾਨਸਿਕ ਬਿਮਾਰੀ ਸਬੰਧੀ ਮਾਮਲਿਆਂ ਵਿੱਚ, ਡਿਪਟੀ ਕਮਿਸ਼ਨਰ ਸੰਸਥਾਗਤ ਕੁਆਰੰਟੀਨ ਦੀ ਬਜਾਏ 14 ਦਿਨਾਂ ਲਈ ਹੋਮ ਕੁਆਰੰਟੀਨ ਦੀ ਆਗਿਆ ਦੇ ਸਕਦੇ ਹਨ ਅਤੇ ਇਸ ਸਬੰਧੀ ਸਿਹਤ ਵਿਭਾਗ ਨੂੰ ਸੂਚਿਤ ਕਰਨਾ ਹੋਵੇਗਾ।
ਇਸ ਤੋਂ ਇਲਾਵਾ, ਅਜਿਹੇ ਸਾਰੇ ਯਾਤਰੀਆਂ ਨੂੰ ਕੋਵਾ ਐਪ ਡਾਊਨਲੋਡ ਕਰਨ ਦੀ ਜ਼ਰੂਰਤ ਹੋਵੇਗੀ ਜੋ ਕਿਰਿਆਸ਼ੀਲ ਰਹੇਗੀ।
ਉਨ੍ਹਾਂ ਕਿਹਾ ਕਿ ਘਰੇਲੂ ਯਾਤਰੀਆਂ ਲਈ ਹਵਾਈ ਜਹਾਜ਼ / ਰੇਲ / ਅੰਤਰ-ਰਾਜ ਯਾਤਰਾ ਦੁਆਰਾ ਸੜਕ ਰਾਹੀਂ ਪੰਜਾਬ ਵਿਚ ਦਾਖਲ ਹੋਣ ਵਾਲੇ ਸਾਰੇ ਵਿਅਕਤੀਆਂ ਦੀ ਐਂਟਰੀ ਪੁਆਇੰਟਾਂ ‘ਤੇ ਹੀ ਕੋਵਿਡ -19 ਦੇ ਲੱਛਣਾਂ ਸਬੰਧੀ ਸਕ੍ਰੀਨਿੰਗ ਵੀ ਕੀਤੀ ਜਾਵੇਗੀ।
ਸਕਰੀਨਿੰਗ ਦੌਰਾਨ ਪਾਜ਼ਟਿਵ ਪਾਏ ਗਏ ਯਾਤਰੀਆਂ ਨੂੰ ਜਾਂਚ ਲਈ ਸਿਹਤ ਕੇਂਦਰ ਲਿਜਾਇਆ ਜਾਏਗਾ। ਉਪਰ ਦੱਸੇ ਮਤਾਬਕ ਜੇਕਰ ਵਿਅਕਤੀ ਪਾਜ਼ੀਟਿਵ ਹਨ, ਉਨਾਂ ਨੂੰ ਡਾਕਟਰੀ ਲੋੜਾਂ ਮੁਤਾਬਕ ਦਰਜ 2 ਜਾਂ ਦਰਜਾ 3 ਦੀਆਂ ਸਿਹਤ ਸਹੂਲਤਾਂ ਵਿਚ ਰੱਖਿਆ ਜਾਵੇਗਾ।
ਜੇ ਕਿਸੇ ਵਿਅਕਤੀ ਵਿਚ ਕੋਵਿਡ ਸਬੰਧੀ ਲੱਛਣ ਨਾ ਹੋਣ ਜਾਂ ਟੈਸਟਿੰਗ ਨੈਗੇਟਿਵ ਹੈ, ਤਾਂ ਉਸ ਨੂੰ ਇੱਕ ਅੰਡਰਟੇਕਿੰਗ ਜਮ੍ਹਾਂ ਕਰਨ ਤੋਂ ਬਾਅਦ ਘਰ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ।ਇਸ ਅੰਡਰਟੇਕਿੰਗ ਵਿਚ 14 ਦਿਨਾਂ ਲਈ ਘਰ ’ਚ ਇਕਾਂਤਵਾਸ ,ਆਪਣੀ ਸਿਹਤ ਸਥਿਤੀ ਦੀ ਸਵੈ ਨਿਗਰਾਨੀ ਅਤੇ ਕੋਵਿਡ -19 ਸਬੰਧੀ ਕੋਈ ਵੀ ਲੱਛਣ ਨਜ਼ਰ ਆਉਣ ਤੇ ਨੇੜਲੀ ਸਿਹਤ ਸਹੂਲਤ ਨੂੰ ਸੂਚਿਤ ਕਰਨਾ ਲਾਜ਼ਮੀ ਹੋਵੇਗਾ।ਸਾਰੇ ਯਾਤਰੀਆਂ ਨੂੰ ਕੋਵਾ ਐਪ ਡਾਊਨਲੋਡ ਕਰਨਾ ਲਾਜ਼ਮੀ ਹੈ ਹਮੇਸ਼ਾਂ ਜੋ ਕਿਰਿਆਸ਼ੀਲ ਰਹੇਗੀ।
ਪੰਜਾਬ ਤੋਂ ਅਕਸਰ ਬਾਹਰ ਜਾਣ ਜਾਂ ਅੰਤਰਰਾਜੀ ਯਾਤਰਾ ਕਰਨ ਵਾਲੇ ਯਾਤਰੀ ਜਿਵੇਂ ਕਿ ਐਮ.ਪੀ / ਐਮ.ਐਲ.ਏ, ਡਾਕਟਰਾਂ, ਪੱਤਰਕਾਰਾਂ, ਇੰਜੀਨੀਅਰਾਂ, ਕਾਰਜਕਾਰੀ, ਵਪਾਰੀ, ਟਰਾਂਸਪੋਰਟਰਾਂ, ਸਲਾਹਕਾਰਾਂ ਆਦਿ ਨੂੰ ਹੋਮ ਕੁਅਰੰਟਾਈਨ ਰੱਖਣ ਦੀ ਜ਼ਰੂਰਤ ਨਹੀਂ ਹੈ।
ਡਿਪਟੀ ਕਮਿਸ਼ਨਰ ਅਤੇ ਸਬ-ਡਵੀਜ਼ਨਲ ਮੈਜਿਸਟ੍ਰੇਟ ਅਜਿਹੇ ਵਿਅਕਤੀਆਂ ਨੂੰ ਪਾਸ ਜਾਰੀ ਕਰਨ ਲਈ ਅਧਿਕਾਰਤ ਹਨ ਜੋ ਆਪਣੀ ਸਿਹਤ ਸਥਿਤੀ ਦੀ ਸਵੈ-ਨਿਗਰਾਨੀ ਲਈ ਇਕ ਅੰਡਰਟੇਕਿੰਗ ਪੇਸ਼ ਕਰਨਗੇ ਅਤੇ ਜੇ ਉਨ੍ਹਾਂ ਨੂੰ ਕੋਈ ਲੱਛਣ ਹੋਣ ਤਾਂ ਪ੍ਰਸ਼ਾਸਨ ਨੂੰ ਸੂਚਿਤ ਕਰਨਗੇ।ਬੁਲਾਰੇ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਕੋਵਾ ਐਪ ਡਾਊਨਲੋਡ ਕਰਨ ਦੀ ਵੀ ਲੋੜ ਹੈ ਜੋ ਕਿਰਿਆਸ਼ੀਲ ਰਹੇਗੀ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media