ਅੰਮ੍ਰਿਤਸਰ, 28 ਮਈ (ਪੰਜਾਬ ਪੋਸਟ ਬਿਊਰੋ) – ਮੁੱਖ ਖੇਤੀਬਾੜੀ ਅਫਸਰ ਡਾ: ਗੁਰਦਿਆਲ ਸਿੰਘ ਬੱਲ ਨੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ
ਯੋਜਨਾ ਤਹਿਤ 50 ਫੀਸਦੀ ਸਬਸਿਡੀ ਤੇ ਨਵੇਂ ਟਰੈਕਟਰ ਦੇਣ ਸਬੰਧੀ ਕੋਈ ਵੀ ਸਕੀਮ ਉਪਲਬਧ ਨਹੀ ਹੈ।
ਡਾ. ਗੁਰਦਿਆਲ ਨੇ ਦੱਸਿਆ ਕਿ ਇਸ ਸਬੰਧੀ ਸਕੱਤਰ ਖੇਤੀਬਾੜੀ ਕਾਹਨ ਸਿੰਘ ਪੰਨੂ ਨੇ ਪਹਿਲਾਂ ਵੀ ਅਖਬਾਰਾਂ ਰਾਹੀ ਸਪੱਸ਼ਟ ਕਰ ਦਿੱਤਾ ਸੀ।ਕਿਸਾਨਾਂ ਵਲੋਂ ਖੇਤੀਬਾੜੀ ਦਫਤਰ ਵਿੱਚ ਆ ਕੇ ਅਤੇ ਖੇਤੀਬਾੜੀ ਅਧਿਕਾਰੀਆਂ ਨਾਲ ਟੈਲੀਫੋਨ ਰਾਹੀ ਸੰਪਰਕ ਕਰਕੇ ਇਸ ਸਕੀਮ ਬਾਰੇ ਲਗਾਤਾਰ ਪੁੱਛਿਆ ਜਾ ਰਿਹਾ ਹੈ।ਸਮੂਹ ਕਿਸਾਨਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਰਕਾਰੀ ਤੌਰ ‘ਤੇ ਇਸ ਸਕੀਮ ਸਬੰਧੀ ਵਿਭਾਗ ਨੂੰ ਕੋਈ ਵੀ ਦਿਸ਼ਾ ਨਿਰਦੇਸ਼ ਪ੍ਰਾਪਤ ਨਹੀ ਹੋਇਆ ਹੈ।ਕਿਸਾਨਾਂ ਨੂੰ ਅਪੀਲ ਹੈ ਕਿ ਇਹ ਇਕ ਅਫਵਾਹ ਹੈ, ਕਿਸੇ ਵੀ ਸ਼ਰਾਰਤੀ ਅਨਸਰ ਦੇ ਝਾਂਸੇ ਵਿੱਚ ਨਾ ਆਇਆ ਜਾਵੇ ਅਤੇ ਕਿਸੇ ਵੀ ਆਨਲਾਈਨ ਪੋਰਟਲ ‘ਤੇ ਜਾ ਕੇ ਕੋਈ ਵੀ ਫਾਰਮ ਨਾ ਭਰਿਆ ਜਾਵੇ। ਸ਼ਰਾਰਤੀ ਅਨਸਰਾਂ ਵਲੋ ਕਿਸਾਨਾਂ ਨੂੰ ਸਬਸਿਡੀ ਤੇ ਟਰੈਕਟਰ ਦਿਵਾਉਣ ਦੇ ਝੂਠੇ ਪ੍ਰਚਾਰ ਵਿੱਚ ਨਾ ਆ ਕੇ ਆਰਥਿਕ ਲੁੱਟ ਹੋਣ ਤੋਂ ਬਚਿਆ ਜਾ ਸਕੇ।
Check Also
ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ
ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …
Punjab Post Daily Online Newspaper & Print Media