Saturday, October 10, 2026

ਡਾਇਨਾਮਿਕ ਹੋਮਿਓਪੈਥਿਕ ਸਟੋਰ ਨੇ ਰੈਡ ਕਰਾਸ ਨੂੰ ਭੇਂਟ ਕੀਤੀਆਂ ਦਵਾਈਆਂ

ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਡਾਇਨਾਮਿਕ ਹੋਮਿਓਪੈਥਿਕ ਸਟੋਰ ਵਲੋਂ ਅੱਜ ਵਧੀਕ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੂੰ ਕਰੋਨਾ ਮਹਾਂਮਾਰੀ ਨਾਲ ਨਿਪਟਣ ਲਈ ਆਯੂਸ਼ ਵਿਭਾਗ ਤੋਂ ਪ੍ਰਵਾਨਿਤ ਦਵਾਈਆਂ ਭੇਂਟ ਕੀਤੀਆਂ ਗਈਆਂ।
                   ਡਾਇਨਾਮਿਕ ਹੋਮਿਓਪੈਥਿਕ ਸਟੋਰ ਦੇ ਡਾਕਟਰ ਰਣਬੀਰ ਬੇਰੀ ਨੇ ਦੱਸਿਆ ਕਿ ਇਹ ਦਵਾਈਆਂ ਵਿਅਕਤੀ ਦੀ ਸਰੀਰਕ ਸਮਰੱਥਾ (ਇਮਊਨਟੀ) ਵਧਾਉਣ ‘ਚ ਕਾਫੀ ਕਾਰਗਰ ਹਨ।ਹਿਮਾਂਸ਼ੂ ਅਗਰਵਾਲ ਨੇ ਡਾ. ਬੇਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਜਿਹੇ ਦਾਨੀ ਸੱਜਣਾਂ ਦੀ ਮਦਦ ਨਾਲ ਹੀ ਰੈਡ ਕਰਾਸ ਵਲੋਂ ਲੋੜਵੰਦ ਵਿਅਕਤੀਆਂ ਦੀ ਮਦਦ ਕੀਤੀ ਜਾ ਰਹੀ ਹੈ।ਇਸ ਮੌਕੇ ਮੈਡਮ ਅਲਕਾ ਕਾਲੀਆ ਸਹਾਇਕ ਕਮਿਸ਼ਨਰ, ਡਾ: ਸ਼ੀਤਲ ਬੇਰੀ, ਰਜਤ ਸਲਹੋਤਰਾ ਹਾਜ਼ਰ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …