ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਕਿਹਾ ਕਿ ਸਿਹਤ ਵਿਭਾਗ ਵਲੋਂ ਪੰਜਾਬ ਵਾਸੀਆਂ ਨੂੰ
ਕੋਵਿਡ 19 ਤੋਂ ਬਚਾਉਣ ਲਈ ਜਨਤਕ ਥਾਵਾਂ ‘ਤੇ ਮਾਸਕ ਪਾਉਣਾ ਲਾਜ਼ਮੀ ਕਰਾਰ ਦਿੱਤਾ ਗਿਆ ਹੈ, ਤਾਂ ਕਿ ਵਾਇਰਸ ਦਾ ਫੈਲਾਅ ਨਾ ਹੋਵੇ।ਜੋ ਵਿਅਕਤੀ ਜਨਤਕ ਸਥਾਨ ਜਿੰਨਾਂ ਵਿੱਚ ਸੜਕਾਂ, ਗਲੀਆਂ, ਹਸਪਤਾਲ, ਦਫਤਰ, ਬਾਜ਼ਾਰ ਆਦਿ ਸ਼ਾਮਿਲ ਹਨ, ਮਾਸਕ ਨਹੀਂ ਪਾਵੇਗਾ, ਉਸ ਦਾ 500 ਰੁਪਏ ਦਾ ਚਲਾਨ ਕੱਟਿਆ ਜਾਵੇਗਾ।ਇਹ ਚਲਾਨ ਬੀ.ਡੀ.ਪੀ.ਓ, ਨਾਇਬ ਤਹਿਸੀਲਦਾਰ, ਏ.ਐਸ.ਆਈ ਜਾਂ ਇੰਨਾਂ ਤੋਂ ਵੱਡਾ ਕੋਈ ਵੀ ਅਧਿਕਾਰੀ ਅਤੇ ਕਾਰਪੋਰੇਸ਼ਨ ਵਲੋਂ ਨਿਯੁੱਕਤ ਕੀਤੇ ਅਧਿਕਾਰੀ ਕੱਟ ਸਕਦੇ ਹਨ।ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਜਨਤਕ ਥਾਵਾਂ ‘ਤੇ ਥੁੱਕਣ ਵਾਲੇ ਵਿਅਕਤੀ ਨੂੰ 500 ਰੁਪਏ ਅਤੇ ਘਰ ਇਕਾਂਤਵਾਸ ਦੀ ਉਲੰਘਣਾ ਕਰਨ ਵਾਲਿਆਂ ਨੂੰ 2000 ਰੁਪਏ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ।ਜਿੰਨਾਂ ਦੁਕਾਨਾ ਜਾਂ ਕਮਰਸ਼ੀਅਲ ਥਾਵਾਂ ‘ਤੇ ਸਮਾਜਿਕ ਨਿਯਮਾਂ ਦੀ ਉਲੰਘਣਾ ਸਾਹਮਣੇ ਆਏਗੀ ਤਾਂ ਵੀ 2000 ਰੁਪਏ ਜੁਰਮਾਨਾ ਹੋਵੇਗਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਮਾਜਿਕ ਦੂਰੀ ਦੇ ਨਿਯਮਾਂ ਦੀ ਅਵੱਗਿਆ ਹੋਣ ‘ਤੇ ਬੱਸਾਂ ਦਾ 3000 ਰੁਪਏ, ਕਾਰ ਚਾਲਕ ਦਾ 2000 ਰੁਪਏ, ਆਟੋ ਰਿਕਸ ਤੇ ਟੂ ਵੀਲਰ ਦਾ 500 ਰੁਪਏ ਦਾ ਚਲਾਨ ਕੀਤਾ ਜਾਵੇਗਾ।ਗੱਡੀ ਜਾਂ ਮੋਟਰ ਸਾਈਕਲ ‘ਤੇ ਸਫਰ ਕਰਦਾ ਵਿਅਕਤੀ, ਦਫਤਰਾਂ ਤੇ ਫੈਕਟਰੀਆਂ ਵਿੱਚ ਕੰਮ ਕਰਦੇ ਸਾਰੇ ਕਾਮੇ ਵੀ ਹਰ ਹਾਲਤ ਮਾਸਕ ਲਗਾਉਣ।ਮਾਸਕ ਸਧਾਰਨ ਕੱਪੜੇ ਦਾ ਘਰ ਦਾ ਬਣਿਆ ਵੀ ਹੋ ਸਕਦਾ ਹੈ, ਜੋ ਕਿ ਧੋਣ ਯੋਗ ਹੋਵੇ।ਮਾਸਕ ਨਾ ਹੋਣ ਦੀ ਸੂਰਤ ‘ਚ ਰੁਮਾਲ, ਦੁਪੱਟਾ, ਸਟੋਲ ਆਦਿ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।
Check Also
ਸੰਯੁਕਤ ਰਾਸ਼ਟਰ ਦੇ ਅੰਤਰ-ਧਰਮ ਸੰਵਾਦ ਵਿੱਚ ਗੂੰਜ਼ੀ ਸਿੱਖ ਸੋਚ
ਵਿਸ਼ਵ ਮੰਚ ’ਤੇ ਸਿੱਖ ਨੈਤਿਕ ਚਿੰਤਨ ਦੀ ਮਜ਼ਬੂਤ ਹਾਜ਼ਰੀ ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) …
Punjab Post Daily Online Newspaper & Print Media