ਸੰਗਰੂਰ/ ਲੌਂਗੋਵਾਲ, 29 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕਰੋਨਾ ਮਹਾਂਮਾਰੀ ਨੂੰ ਲੈ ਕੇ ਪਿੰਡ ਉਭਾਵਾਲ ਵਿਖੇ ਲੋਕਾਂ ਦੀ ਸਬਜ਼ੀ ਸੇਵਾ ਕੇਂਦਰ ਰਾਹੀ 
ਸੇਵਾ ਕਰਨ ਤੇ ਸੰਤ ਸਮਾਜ ਅਤੇ ਇਲਾਕੇ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਂਵਾ ਵਲੋਂ ਉਚੇਚੇ ਤੌਰ ‘ਤੇ ਪਿੰਡ ਉਭਾਵਾਲ ਵਿਖੇ ਸੰਖੇਪ ਤੇ ਪ੍ਰਭਾਵਸ਼ਾਲੀ ਸਮਾਗਮ ਕਰਕੇ ਸਾਬਕਾ ਸਰਪੰਚ ਪਾਲੀ ਸਿੰਘ ਕਮਲ ਅਤੇ ਉਹਨਾਂ ਦੀ ਸਮੁੱਚੀ ਟੀਮ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ।
ਸਾਬਕਾ ਸਰਪੰਚ ਮੱਖਣ ਸ਼ਰਮਾ, ਬਾਬਾ ਅਵਤਾਰ ਸਿੰਘ ਤਾਰੀ ਅਤੇ ਹੋਰ ਪਿੰਡ ਦੀਆਂ ਮੋਹਤਵਰ ਸ਼ਖਸੀਅਤਾਂ, ਇਲਾਕੇ ਦੇ ਸੰਤਾਂ ਮਹਾਪੁਰਸ਼ਾਂ ਅਤੇ ਸਮਾਜ ਸੇਵੀ ਐਨ.ਜੀ.ਓ, ਕਲੱਬਾਂ ਵੈਲਫੇਅਰ ਸੰਸਥਾਵਾਂ ਨੇ ਪਾਲੀ ਸਿੰਘ ਕਮਲ ਦੀ ਅਗਵਾਈ ਵਿੱਚ ਸਮੁੱਚੀ ਸਬਜ਼ੀ ਸੇਵਾ ਕੇਂਦਰ ਦੀ ਟੀਮ ਵਲੋਂ ਕਰੋਨਾ ਮਹਾਂਮਾਰੀ ਦੇ ਲਾਕਡਾਊਣ ਤਹਿਤ ਲਗਾਤਾਰ 2 ਮਹੀਨੇ ਦੁੱਧ, ਪਨੀਰ, ਬਿਸਕੁੱਟ, ਫਰੂਟ, ਤਾਜ਼ੀਆਂ ਸਬਜ਼ੀਆਂ ਅੱਧੇ ਰੇਟਾਂ ‘ਤੇ ਮੁਹੱਈਆ ਕਰਵਾਏ ਜਾਣ ‘ਤੇ ਸਿਰੋਪਾਓ ਅਤੇ ਲੋਈਆਂ ਦੇ ਕੇ ਸਨਮਾਨਿਤ ਕੀਤਾ।
ਇਸ ਸਮੇਂ ਗੁਰਸਾਗਰ ਮਸਤੂਆਣਾ ਸਾਹਿਬ ਦੇ ਪ੍ਰਚਾਰਕ ਬਾਬਾ ਬਲਜੀਤ ਸਿੰਘ ਫੱਕਰ, ਬਾਬਾ ਸੁਖਦੇਵ ਸਿੰਘ ਸਿਧਾਣਾ ਸਾਹਿਬ, ਬਾਬਾ ਕੁਲਵਿੰਦਰ ਸਿੰਘ ਧੂਰੀ ਵਾਲੇ, ਬਾਬਾ ਬਚਿੱਤਰ ਸਿੰਘ ਛੀਨਾ, ਭਾਈ ਸਤਨਾਮ ਸਿੰਘ, ਮਾਤਾ ਦੁਰਗਾ ਗਿਰੀ ਜਵਾਲਾ ਜੀ ਵਾਲੇ, ਬ੍ਰਾਹਮਣ ਸਭਾ ਪੰਜਾਬ ਦੇ ਪ੍ਰਧਾਨ ਕੁਲਦੀਪ ਸ਼ਰਮਾ, ਐਡਵੋਕੇਟ ਵਿਕਰਮਜੀਤ ਸ਼ਰਮਾ, ਸੱਤਪਾਲ ਸ਼ਰਮਾ, ਜਸਪਾਲ ਸਿੰਘ ਬੇਦੀ ਅਤੇ ਕਰਮਜੀਤ ਸ਼ਰਮਾ ਹਾਜ਼ਰ ਸਨ।ਸਬਜ਼ੀ ਸੇਵਾ ਕੇਂਦਰ ਨੂੰ ਸਹਿਯੋਗ ਦੇਣ ਵਾਲੀ ਟੀਮ ਦੇ ਮੈਂਬਰ ਸਾਬਕਾ ਸਰਪੰਚ ਮੱਖਣ ਸਰਮਾ, ਸਾਬਕਾ ਪੰਚ ਬੀਬੀ ਪਰਮਜੀਤ ਕੌਰ ਕਮਲ, ਯੂਥ ਆਗੂ, ਅਮਨਦੀਪ ਸਿੰਘ ਕਮਲ, ਅਵਤਾਰ ਸਿੰਘ ਤਾਰੀ ਬਾਬਾ, ਸਮਾਜ ਸੇਵੀ ਹਰਜਿੰਦਰ ਸਿੰਘ ਗੋਰੀਆ, ਨਿਰਭੈ ਸਿੰਘ ਛੰਨਾ, ਸਾਬਕਾ ਪੰਚ ਹਰਬੰਸ ਸਿੰਘ ਖਾਲਸਾ, ਜਸਵੰਤ ਸਿੰਘ ਪੇਂਟਰ, ਭੋਲਾ ਸਿੰਘ ਦਰਜੀ, ਸੋਨੀ ਸਿੰਘ, ਸੰਦੀਪ ਸਿੰਘ ਗਹੀਰ, ਕਾਲਾ ਸਿੰਘ ਗਹੀਰ, ਹਰਜਿੰਦਰ ਸਿੰਘ ਬਰਾੜ ਹੋਰਾਂ ਦਾ ਸਨਮਾਨ ਵੀ ਕੀਤਾ ਗਿਆ।
Punjab Post Daily Online Newspaper & Print Media