Thursday, May 28, 2026

ਆਪਣੀ ਹਰਫਨਮੌਲਾ ਸੇਵਾਵਾਂ ਸਦਕਾ ਕੋਰੋਨਾ ਦੀ ਜੰਗ ਦੇ ਯੋਧੇ ਵਜੋਂ ਉਭਰਿਆ ਜਸਬੀਰ ਸਿੰਘ

ਐਸ.ਡੀ.ਐਮ ਬਟਾਲਾ ਨੇ ਵੀ ਵਧੀਆ ਸੇਵਾਵਾਂ ਲਈ ਜਸਬੀਰ ਸਿੰਘ ਨੂੰ ਦਿੱਤੀ ਸ਼ਾਬਾਸ਼

ਬਟਾਲਾ, 29 ਮਈ (ਪੰਜਾਬ ਪੋਸਟ ਬਿਊਰੋ) – ਕੋਰੋਨਾ ਮਹਾਮਾਰੀ ਖਿਲਾਫ ਲੜੀ ਜਾ ਰਹੀ ਜੰਗ ਵਿੱਚ ਬਟਾਲਾ ਦੇ ਸਰਕਾਰੀ ਬਹੁਤਕਨੀਕੀ ਕਾਲਜ ਦੇ ਲੈਕਚਰਾਰ ਜਸਬੀਰ ਸਿੰਘ ਦੀਆਂ ਸੇਵਾਵਾਂ ਕਾਬਲ-ਏ-ਤਾਰੀਫ਼ ਰਹੀਆਂ ਹਨ। ਹਿੰਮਤ ਤੇ ਜਜ਼ਬੇ ਨਾਲ ਨਿਭਾਈਆਂ ਸੇਵਾਵਾਂ ਦੇ ਬਦਲੇ ਲੈਕਚਰਾਰ ਜਸਬੀਰ ਸਿੰਘ ਕੋਰੋਨਾ ਜੰਗ ਵਿੱਚ ਅਸਲ ਯੋਧੇ ਵਜੋਂ ਉਭਰੇ ਹਨ।
               ਜਸਬੀਰ ਸਿੰਘ ਸਰਕਾਰੀ ਬਹੁਤਕਨੀਕੀ ਕਾਲਜ ਬਟਾਲਾ ਦੇ ਕੈਮੀਕਲ ਵਿਭਾਗ ਵਿੱਚ ਲੈਕਚਰਾਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ।ਜ਼ਿਲ੍ਹਾ ਪ੍ਰਸ਼ਾਸਨ ਵਲੋਂ ਉਨਾਂ ਨੂੰ ਕੋਰੋਨਾ ਦੀ ਜੰਗ ਵਿੱਚ ਸਪੈਸ਼ਲ ਅਗਜੈਕਟਿਵ ਮੈਜਿਸਟਰੇਟ-ਕਮ-ਕੋਰੋਨਾ ਵਿਜੀਲੈਂਸ ਅਫ਼ਸਰ ਨਿਯੁੱਕਤ ਕੀਤਾ ਗਿਆ ਸੀ ਅਤੇ ਉਸ ਨੇ ਆਪਣੀਆਂ ਇਹ ਜਿੰਮੇਵਾਰੀਆਂ ਪੂਰੀ ਇਮਾਨਦਾਰੀ, ਮਿਹਨਤ ਤੇ ਲਗਨ ਨਾਲ ਨਿਭਾਈਆਂ ਹਨ।
             22 ਮਾਰਚ 2020 ਨੂੰ ਜਦੋਂ ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਕਰਫਿਊ ਲਗਾਇਆ ਗਿਆ ਤਾਂ ਜਸਬੀਰ ਸਿੰਘ ਨੇ ਉਸੇ ਦਿਨ ਤੋਂ ਹੀ ਆਪਣਾ ਮੋਰਚਾ ਸੰਭਾਲ ਲਿਆ।ਜਸਬੀਰ ਸਿੰਘ ਨੇ ਆਪਣੀ ਟੀਮ ਨਾਲ ਸਭ ਤੋਂ ਪਹਿਲਾਂ ਬਟਾਲਾ ਸ਼ਹਿਰ ਦੇ ਗਰੀਬ ਤੇ ਲੋੜਵੰਦ ਪਰਿਵਾਰਾਂ ਦੀ ਸ਼ਨਾਖਤ ਕੀਤੀ ਤੇ ਫਿਰ ਹਰ ਕਿਸੇ ਦੇ ਘਰ ਖੁਦ ਜਾ ਕੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਦਿੱਤਾ ਗਿਆ ਰਾਸ਼ਨ ਪਹੁੰਚਾਇਆ। ਉਨਾਂ ਨੇ ਐਮਰਜੈਂਸੀ ਦੇ ਸਮੇਂ ਦਿਨ ਰਾਤ ਕੰਮ ਕੀਤਾ ਤੇ ਲੋੜਵੰਦਾਂ ਦੀ ਮਦਦ ਲਈ ਪਹੁੰਚੇ ਹਨ। ਜਸਬੀਰ ਸਿੰਘ ਅਤੇ ਉਸ ਦੀ ਬੀ.ਐਲ.ਓ ਦੀ ਟੀਮ ਦੇ ਸਦਕਾ ਕਰਫਿਊ ਦੌਰਾਨ ਬਟਾਲਾ ਸ਼ਹਿਰ ਦੇ ਅੰਦਰੂਨੀ ਹਿੱਸੇ ਵਿੱਚ ਇੱਕ ਵੀ ਗਰੀਬ ਪਰਿਵਾਰ ਭੁੱਖਾ ਨਹੀਂ ਰਿਹਾ ਹੈ ਅਤੇ ਉਨ੍ਹਾਂ ਦੀ ਟੀਮ ਵਲੋਂ ਹਰ ਲੋੜਵੰਦ ਤੱਕ ਰਾਸ਼ਨ ਪਹੁੰਚਦਾ ਕੀਤਾ ਗਿਆ ਹੈ।
                 ਦੂਸਰੇ ਰਾਜਾਂ ਅਤੇ ਬਾਹਰਲੇ ਦੇਸ਼ਾਂ ਵਿਚੋਂ ਆਏ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਇਕਾਂਤਵਾਸ ਕਰਨ ਤੇ ਸਮਾਜਿਕ ਦੂਰੀ ਦੀ ਪਾਲਣਾ ਕਰਵਾਉਣ ‘ਚ ਜਸਬੀਰ ਸਿੰਘ ਦਾ ਰੋਲ ਪ੍ਰਸ਼ੰਸਾ ਯੋਗ ਰਿਹਾ ਹੈ।ਉਸ ਨੇ ਕਿਹਾ ਕਿ ਉਹ ਆਪਣੇ ਕੰਮ ਤੋਂ ਪੂਰੀ ਤਰਾਂ ਸੰਤੁਸ਼ਟ ਹਨ ਅਤੇ ਭਵਿੱਖ ਵਿੱਚ ਵੀ ਆਪਣੀਆਂ ਇਹ ਸੇਵਾਵਾਂ ਜਾਰੀ ਰੱਖੇਗਾ।
                 ਓਧਰ ਐਸ.ਡੀ.ਐਮ ਬਟਾਲਾ ਬਲਵਿੰਦਰ ਸਿੰਘ ਨੇ ਲੈਕਚਰਾਰ ਜਸਬੀਰ ਸਿੰਘ ਵਲੋਂ ਕੋਰੋਨਾ ਦੀ ਜੰਗ ਵਿੱਚ ਨਿਭਾਈਆਂ ਵਧੀਆ ਸੇਵਾਵਾਂ ਦੀ ਪ੍ਰਸੰਸਾ ਕਰਦਿਆਂ ਸ਼ਾਬਾਸ਼ੀ ਦਿੱਤੀ ਹੈ।

Check Also

ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ

ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ …