Friday, September 11, 2026

4 ਕੋਰੋਨਾ ਪੀੜਤ ਮਰੀਜ਼ ਘਰਾਂ ਨੂੰ ਪਰਤੇ

ਅੱਜ ਇੱਕ ਰਿਪੋਰਟ ਪੋਜ਼ਟਿਵ ਆਈ, ਜਿਲੇ ਵਿੱਚ ਹੁਣ 8 ਐਕਟਿਵ ਕੋਰੋਨਾ ਪੀੜਤ ਮਰੀਜ਼
ਗੁਰਦਾਸਪੁਰ, 30 ਮਈ (ਪੰਜਾਬ ਪੋਸਟ ਬਿਊਰੋ) – ਡਾ. ਕਿਸ਼ਨ ਚੰਦ ਸਿਵਲ ਸਰਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਰੋਨਾ ਪੀੜਤ 11 ਐਕਟਿਵ ਮਰੀਜਾਂ ਵਿਚੋਂ ਅੱਜ 04 ਕੋਰੋਨਾ ਵਾਇਰਸ ਪੀੜਤਾਂ ਨੂੰ ਘਰ ਭੇਜ ਦਿੱਤਾ ਗਿਆ ਹੈ। ਇਹ 4 ਗਰਭਵਤੀ ਔਰਤਾਂ ਸਨ, ਜੋ ਬਟਾਲਾ ਹਸਪਤਾਲ ਵਿਖੇ ਦਾਖਲ ਸਨ।
ਉਨਾਂ ਅੱਗੇ ਦੱਸਿਆ ਕਿ ਅੱਜ ਇਕ ਵਿਅਕਤੀ ਪਿੰਡ ਸਰਸਪੁਰ ਦਾ ਵਸਨੀਕ, ਜੋ ਮੁੰਬਈ ਤੋਂ ਆਇਆ ਸੀ ਦੀ ਰਿਪੋਰਟ ਪੋਜ਼ਟਿਵ ਆਉਣ ਕਾਰਨ, ਹੁਣ ਜਿਲੇ ਵਿਚ 08 ਐਕਟਿਵ ਕੋਰੋਨਾ ਪੀੜਤ ਮਰੀਜ਼ ਹੋ ਗਏ ਹਨ।
               ਸਿਵਲ ਸਰਜਨ ਨੇ ਅੱਗੇ ਦੱਸਿਆ ਕਿ ਜ਼ਿਲੇ ‘ਚ 140 ਕੋਰੋਨਾ ਪੀੜਤਾਂ ਵਿਚੋਂ 03 ਵਿਅਕਤੀਆਂ ਦੀ ਮੋਤ ਹੋ ਚੁੱਕੀ ਹੈ।129 ਮਰੀਜ਼ ਠੀਕ ਹੋਣ ‘ਤੇ ਘਰ ਨੂੰ ਭੇਜੇ ਗਏ ਹਨ (122 ਠੀਕ ਹੋਏ ਹਨ, 07 ਘਰਾਂ ਅੰਦਰ ਏਕਾਂਤਵਾਸ ਕੀਤੇ ਗਏ ਹਨ)।ਜਿਲੇ ਅੰਦਰ ਐਕਟਿਵ 08 ਕੋਰੋਨਾ ਪੀੜਤ ਹਨ।ਉਨਾਂ ਵਿਚ ਕੋਰੋਨਾ ਵਾਇਰਸ ਦੇ ਨਿਰਧਾਰਿਤ ਲੱਛਣ ਨਹੀਂ ਹਨ ਅਤੇ ਉਹ ਤੰਦਰੁਸਤ ਹਨ।
                  ਸਿਵਲ ਸਰਜਨ ਨੇ ਦੱਸਿਆ ਕਿ ਬਟਾਲਾ ਵਿਖੇ ਸਿਹਤ ਅਧਿਕਾਰੀਆਂ ਨੇ ਘਰਾਂ ਨੂੰ ਪਰਤ ਰਹੇ ਮਰੀਜਾਂ ਨੂੰ ਸਨਮਾਨਿਤ ਕੀਤਾ ਤੇ ਇਸ ਮੌਕੇ ਘਰ ਜਾ ਪਰਤ ਰਹੀਆਂ ਔਰਤਾਂ ਨੇ ਕਿਹਾ ਕਿ ਜਿਲਾ ਪ੍ਰਸ਼ਾਸਨ ਵਲੋਂ ਉਨਾਂ ਦੇ ਰਹਿਣ ਅਤੇ ਖਾਣੇ ਦੇ ਬਹੁਤ ਵਧੀਆਂ ਇੰਤਜ਼ਾਮ ਕੀਤੇ ਹੋਏ ਸਨ, ਜਿਸ ਲਈ ਉਹ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਨ।
                ਸਿਵਲ ਸਰਜਨ ਨੇ ਅੱਗੇ ਦੱਸਿਆ ਕਿ ਜਿਲੇ ਅੰਦਰ ਕੁੱਲ 3260 ਸ਼ੱਕੀ ਮਰੀਜ਼ਾਂ ਵਿੱਚੋਂ 3002 ਮਰੀਜ਼ਾਂ ਦੀ ਰਿਪੋਰਟ ਨੈਗਟਿਵ ਆਈ ਸੀ, 140 ਕੋਰੋਨਾ ਵਾਇਰਸ ਪੀੜਤ, 114 ਪੈਂਡਿੰਗ ਅਤੇ 04 ਸੈਂਪਲ ਰਿਜੈਕਟ ਕੀਤੇ ਗਏ ਹਨ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …