ਜਿਲ੍ਹਾ ਪਠਾਨਕੋਟ ਵਿੱਚ ਇਸ ਸਮੇਂ ਕਰੋਨਾ ਪਾਜੀਟਿਵ ਮਰੀਜ਼ਾਂ ਦੀ ਸੰਖਿਆ 28
ਪਠਾਨਕੋਟ, 30 ਮਈ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਵਿੱਚ ਅੱਜ ਸਨੀਵਾਰ ਨੂੰ 8 ਲੋਕਾਂ ਦੀ ਕਰੋਨਾ ਰਿਪੋਰਟ ਪਾਜੀਟਿਵ ਆਉਣ ਨਾਲ ਜਿਲ੍ਹਾ
ਪਠਾਨਕੋਟ ਵਿੱਚ ਕਰੋਨਾ ਪਾਜੀਟਿਵ ਮਰੀਜਾਂ ਦੀ ਸੰਖਿਆ 28 ਹੋ ਗਈ ਹੈ। ਜਿਕਰਯੋਗ ਹੈ ਕਿ ਪਿਛਲੇ ਦਿਨ ਸੁਕਰਵਾਰ ਨੂੰ ਇੱਕ ਵਿਅਕਤੀ ਜਿਸ ਦੀ ਮੋਤ ਕਰੀਬ 3 ਦਿਨ ਪਹਿਲਾ ਹੋ ਗਈ ਸੀ ਅਤੇ ਜਿਸ ਦੀ ਰਿਪੋਰਟ ਕਰੋਨਾ ਪਾਜ਼ੀਟਿਵ ਆਈ ਸੀ ਅਤੇ 2 ਲੋਕਾਂ ਨੂੰ ਪੰਜਾਬ ਸਰਕਾਰ ਦੀ ਡਿਸਚਾਰਜ ਪਾਲਿਸੀ ਅਧੀਨ ਸਮਾਂ ਪੂਰਾ ਹੋਣ ਤੇ ਘਰ ਭੇਜ ਦਿੱਤਾ ਗਿਆ ਸੀ।20 ਕਰੋਨਾ ਪਾਜ਼ੀਟਿਵ ਲੋਕਾਂ ਦਾ ਆਈਸੋਲੇਸ਼ਨ ਹਸਪਤਾਲ ਚਿੰਤਪੂਰਨੀ ਮੈਡੀਕਲ ਕਾਲਜ ਵਿੱਚ ਇਲਾਜ ਕੀਤਾ ਜਾ ਰਿਹਾ ਹੈ ਅਤੇ ਅੱਜ ਜਿਨ੍ਹਾ ਲੋਕਾਂ ਦੀ ਰਿਪੋਰਟ ਕਰੋਨਾ ਪਾਜ਼ੀਟਿਵ ਆਈ ਹੈ ਉਨ੍ਹਾਂ ਨੂੰ ਵੀ ਜਲਦੀ ਆਈਸੋਲੇਸ਼ਨ ਹਸਪਤਾਲ ਵਿੱਚ ਪਹੁਚਾਇਆ ਜਾਵੇਗਾ।
ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਜਿਨ੍ਹਾਂ 8 ਲੋਕਾਂ ਦੀ ਅੱਜ ਕਰੋਨਾ ਪਾਜ਼ੀਟਿਵ ਰਿਪੋਰਟ ਆਈ ਹੈ।ਉਨ੍ਹਾਂ ਵਿੱਚੋਂ 4 ਲੋਕ ਉਨ੍ਹਾਂ ਦੋ ਨੋਜਵਾਨਾਂ ਦੇ ਸੰਪਰਕ ਵਿੱਚ ਸਨ।ਜਿਨ੍ਹਾਂ ਦੇ ਪਿਛਲੇ ਦਿਨ੍ਹਾਂ ਦੋਰਾਨ ਜਲੰਧਰ ਵਿੱਚ ਕਰੋਨਾ ਪਾਜੀਟਿਵ ਰਿਪੋਰਟ ਆਈ ਸੀ।ਇਸ ਤੋਂ ਇਲਾਵਾ 3 ਲੋਕ ਅੰਦਰੂਨ ਬਜ਼ਾਰ ਪਠਾਨਕੋਟ ਦੇ ਰਹਿਣ ਵਾਲੇ ਹਨ ਅਤੇ ਇੱਕ ਓਬਰਾਏ ਗਲੀ ਦਾ ਨਿਵਾਸੀ ਹੈ।ਇਨ੍ਹਾ ਚਾਰ ਲੋਕਾਂ ਦੀ ਮੈਡੀਕਲ ਰਿਪੋਰਟ ਵੀ ਕਰੋਨਾ ਪਾਜ਼ੀਟਿਵ ਆਈ ਹੈ।ਉਨ੍ਹਾਂ ਦੱਸਿਆ ਕਿ ਹੁਣ ਜਿਲ੍ਹਾ ਪਠਾਨਕੋਟ ਵਿੱਚ 28 ਲੋਕ ਕਰੋਨਾ ਪਾਜ਼ੀਟਿਵ ਹੋ ਗਏ ਹਨ।
ਜਿਕਰਯੋਗ ਹੈ ਕਿ ਪਿਛਲੇ ਦਿਨ੍ਹਾਂ ਦੋਰਾਨ ਮੀਰਪੁਰ ਕਾਲੋਨੀ ਤੋਂ ਇਹ ਵਿਅਕਤੀ ਜਿਸ ਦੀ ਮੋਤ ਹੋ ਗਈ ਸੀ ਅਤੇ ਉਸ ਵਿਅਕਤੀ ਨੂੰ ਕਰੋਨਾ ਦੇ ਲੱਛਣ ਹੋਣ ਕਾਰਨ ਉਸ ਦੀ ਮੈਡੀਕਲ ਜਾਂਚ ਲਈ ਸੈਂਪਲਿੰਗ ਕੀਤੀ ਗਈ ਸੀ ਇਸ ਨਾਲ ਹੀ ਇਸ ਵਿਅਕਤੀ ਦੇ ਪਰਿਵਾਰਿਕ ਮੈਂਬਰਾਂ ਦੀ ਵੀ ਸੈਂਪਲਿੰਗ ਕੀਤੀ ਗਈ ਸੀ।ਰਿਪੋਰਟ ਆਉਣ ਤੇ ਉਪਰੋਕਤ ਵਿਅਕਤੀ ਜਿਸ ਦੀ ਮੋਤ ਹੋ ਗਈ ਸੀ ਦੀ ਮੈਡੀਕਲ ਰਿਪੋਰਟ ਕਰੋਨਾ ਪਾਜੀਟਿਵ ਆਈ ਅਤੇ ਉਸ ਦੇ ਪਰਿਵਾਰ ਦੇ 3 ਮੈਂਬਰਾਂ ਦੀ ਮੈਡੀਕਲ ਰਿਪੋਰਟ ਵੀ ਕਰੋਨਾ ਪਾਜ਼ੀਟਿਵ ਆਈ ਸੀ, ਇਸ ਤੋਂ ਇਲਾਵਾ ਇੱਕ ਮਹਿਲਾ ਜੋ ਮਾਧੋਪੁਰ ਨਿਵਾਸੀ ਸੀ ਅਤੇ ਕਰੋਨਾ ਲੱਛਣ ਹੋਣ ‘ਤੇ ਉਸ ਦੀ ਵੀ ਮੈਡੀਕਲ ਰਿਪੋਰਟ ਲਈ ਸੈਂਪਲਿੰਗ ਕੀਤੀ ਗਈ ਸੀ, ਉਸ ਦੀ ਵੀ ਮੈਡੀਕਲ ਰਿਪੋਰਟ ਪਾਜ਼ੀਟਿਵ ਪਾਈ ਗਈ ਸੀ।
ਉਨ੍ਹਾਂ ਦੱਸਿਆ ਕਿ 2 ਦਿਨ ਪਹਿਲਾਂ ਜੋ ਜਲੰਧਰ ਵਿਖੇ ਪਠਾਨਕੋਟ ਨਿਵਾਸੀ 2 ਲੋਕਾਂ ਦੀ ਮੈਡੀਕਲ ਰਿਪੋਰਟ ਵੀ ਕਰੋਨਾ ਪਾਜ਼ੀਟਿਵ ਆਈ ਸੀ।ਉਨ੍ਹਾਂ ਦੱਸਿਆ ਕਿ ਉਪਰੋਕਤ ਕਰੋਨਾ ਪਾਜੀਟਿਵ ਲੋਕਾਂ ਨਾਲ ਜਿਲ੍ਹਾ ਪਠਾਨਕੋਟ ਵਿੱਚ ਕਰੋਨਾ ਪਾਜੀਟਿਵ ਲੋਕਾਂ ਦੀ ਸੰਖਿਆ 23 ਹੋ ਗਈ ਸੀ ਜਿਨ੍ਹਾਂ ਵਿੱਚੋਂ ਇੱਕ ਦੀ ਮੋਤ ਹੋ ਗਈ ਹੈ ਅਤੇ ਬਾਕੀ 22 ਲੋਕਾਂ ਵਿੱਚੋਂ 2 ਲੋਕਾਂ ਨੂੰ ਪੰਜਾਬ ਸਰਕਾਰ ਦੀ ਡਿਸਚਾਰਜ਼ ਪਾਲਿਸੀ ਦੇ ਆਧਾਰ ਤੇ ਘਰ੍ਹਾਂ ਨੂੰ ਭੇਜ ਦਿੱਤਾ ਹੈ।ਉਨ੍ਹਾਂ ਦੱਸਿਆ ਕਿ ਇਸ ਸਮੇਂ ਪਠਾਨਕੋਟ ਵਿਖੇ 28 ਕਰੋਨਾ ਪਾਜ਼ੀਟਿਵ ਲੋਕਾਂ ਦਾ ਇਲਾਜ਼ ਕੀਤਾ ਜਾ ਰਿਹਾ ਹੈ।
Punjab Post Daily Online Newspaper & Print Media