ਅੰਮ੍ਰਿਤਸਰ, 31 (ਪੰਜਾਬ ਪੋਸਟ – ਸੰਧੂ) – ਸਮਾਜ ਸੇਵੀ ਸੰਸਥਾ ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰੱਸਟ (ਰਜਿ.) ਸੁਲਤਾਨਵਿੰਡ ਨੂੰ ਸਮਾਜ ਸੇਵੀਆਂ ਵੱਲੋਂ
ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੇ ਕਸਬਿਆਂ ਤੋਂ ਕਣਕ ਭੇਜੀ ਗਈ ਹੈ।ਟਰੱਸਟ ਦੀ ਮੁੱਖ ਸੇਵਾਦਾਰ ਬੀਬੀ ਸੰਦੀਪ ਕੌਰ ਖਾਲਸਾ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਦੇ ਪਿੰਡ ਮਹੌਲੀ ਕਲਾ ਦੀ ਸੰਗਤ ਵੱਲੋਂ 30 ਕੁਇੰਟਲ ਕਣਕ, ਜ਼ਿਲ੍ਹਾ ਮੋਗਾ ਦੇ ਪਿੰਡ ਕੋਕਰੀ ਫੂਲਾ ਸਿੰਘ ਦੀ ਸੰਗਤ ਦੇ ਵੱਲੋਂ 27 ਤੋੜੇ, ਜ਼ਿਲ੍ਹਾ ਲੁਧਿਆਣਾ ਦੇ ਪਿੰਡ ਜੁੜਾਹਾ ਦੀ ਸੰਗਤ ਵੱਲੋਂ 14 ਤੋੜੇ ਜਦੋਂ ਕਿ ਜ਼ਿਲ੍ਹਾ ਅੰਮਿਤਸਰ ਦੇ ਪਿੰਡ ਕਲੇਰ ਮਾਂਗੇਟ ਦੀ ਸੰਗਤ ਵੱਲੋਂ ਕਣਕ ਅਤੇ ਕੁੱਝ ਨਗਦ ਰਾਸ਼ੀ ਭੇਜੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਸ ਸਮੇਂ ਸੈਂਕੜਿਆਂ ਦੀ ਗਿਣਤੀ ਵਿੱਚ ਸ਼ੰਘਰਸ਼ੀ ਯੋਧਿਆਂ ਦੀਆਂ ਬਜ਼ੁਰਗ ਮਾਤਾਵਾਂ ਤੇ ਬੱਚੀਆਂ ਆਦਿ ਦਾ ਟਰੱਸਟ ਵੱਲੋਂ ਪਾਲਣ ਪੋਸ਼ਣ ਕੀਤਾ ਜਾ ਰਿਹਾ ਹੈ ਅਤੇ ਧੀਆਂ ਨੂੰ ਸਕੂਲੀ ਵਿੱਦਿਆਂ ਤੋਂ ਇਲਾਵਾ ਉਚ ਸਿਖਿਆ ਦਿਵਾਈ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਵੱਖ-ਵੱਖ ਜ਼ਿਲਿਆਂ ਦੇ ਸਮਾਜ ਸੇਵਕਾਂ ਤੇ ਗੁਰੂ ਘਰ ਦੇ ਸੇਵਕਾਂ ਵੱਲੋਂ ਭੇਜੀ ਗਈ ਕਣਕ ਲਈ ਟਰੱਸਟ ਉਨਾਂ ਦਾ ਸ਼ੁਕਰਗੁਜ਼ਾਰ ਹੈ।ਇਸ ਮੌਕੇ ਭਾਈ ਗੁਰਦੇਵ ਸਿੰਘ, ਭਾਈ ਹਰਨੇਕ ਸਿੰਘ ਆਦਿ ਮੌਜੂਦ ਸਨ।
Check Also
ਭੱਟਾਂ ਦੇ ਗੁਰੂ ਸਾਹਿਬ ਨਾਲ ਮਿਲਾਪ ਸਬੰਧੀ ਗੁਰਦੁਆਰਾ ਸ੍ਰੀ ਮੰਜ਼ੀ ਸਾਹਿਬ ਵਿਖੇ ਗੁਰਮਤਿ ਸਮਾਗਮ
ਅੰਮ੍ਰਿਤਸਰ, 17 ਸਤੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੱਟ ਸਾਹਿਬਾਨ ਦੇ ਗੁਰੂ …
Punjab Post Daily Online Newspaper & Print Media