ਅੰਮ੍ਰਿਤਸਰ, 31 ਮਈ (ਪੰਜਾਬ ਪੋਸਟ – ਸੰਧੂ) – ਸਿਡਾਨਾ ਇੰਸਟੀਚਿਊਟ ਆਫ ਐਜੂਕੇਸ਼ਨ ਵੱਲੋਂ ਸਾਬਕਾ ਵਿਦਿਆਰਥੀ ਸੰਗਠਨ ਦੀ ਆਧੁਨਿਕ ਆਨਲਾਈਨ
ਤਕਨੀਕ ਜੂਮ ਰਾਹੀਂ ਮੀਟਿੰਗ ਕੀਤੀ ਗਈ।ਜਿਸ ਵਿਚ ਸਾਬਕਾ ਵਿਦਿਆਰਥੀ ਸੰਗਠਨ ਦੇ ਸਾਰੇ ਹੀ ਮੈਂਬਰਾਂ ਨੇ ਭਾਗ ਲਿਆ।
ਮੀਟਿੰਗ ਦੀ ਸ਼ੁਰੂਆਤ ਸਿਡਾਨਾ ਇੰਸਟੀਚਿਊਟ ਆਫ ਐਜੂਕੇਸ਼ਨ ਦੇ ਅੰਗਰੇਜ਼ੀ ਵਿਸ਼ੇ ਦੇ ਅਧਿਆਪਕ ਦਰਸ਼ਪ੍ਰੀਤ ਸਿੰਘ ਭੁੱਲਰ ਨੇ ਸਵਾਗਤੀ ਭਾਸ਼ਣ ਨਾਲ ਕੀਤੀ।ਪ੍ਰਿੰਸੀਪਲ ਡਾ. ਜੀਵਨ ਜੋਤੀ ਸਿਡਾਨਾ ਨੇ ਸਾਰੇ ਹੀ ਮੈਬਰਾਂ ਨਾਲ ਕੋਵਿੰਡ-19/ਕੋਰੋਨਾ ਵਾਇਰਸ ਦੇ ਕਾਲਜ ਨੌਜਵਾਨਾਂ ਦੀ ਮਾਨਸਿਕ ਸਿਹਤ ਉਪਰ ਅਸਰ ਬਾਰੇ ਜਾਣਕਾਰੀ ਸਾਂਝੀ ਕੀਤੀ।ਉਨ੍ਹਾਂ ਕਿਹਾ ਕਿ ਅਜੌਕੇ ਦੌਰ ਵਿੱਚ ਵਿਦਿਆਰਥੀਆਂ ਨੇ ਕੁਦਰਤੀ ਤੇ ਗੈਰ ਕੁਦਰਤੀ ਮੁਸੀਬਤਾਂ ਦਾ ਸਾਹਮਣਾ ਸੰਜ਼ੀਦਗੀ ਨਾਲ ਕਰਦੇ ਹੋਏ ਆਪਣੀ ਵਿੱਦਿਅਕ ਪ੍ਰਣਾਲੀ ਨੂੰ ਵੀ ਸਰਲ ਬਣਾਉਣਾ ਹੈ।ਇਸ ਮਹਾਂਮਾਰੀ ਵਿੱਚ ਇੱਕ ਵਿਦਿਆਰਥੀ ਵਰਗ ਹੀ ਹੈ, ਜਿਸ ਨੇ ਬਹੁ ਖੇਤਰਾਂ ਵਿੱਚ ਆਪਣੀ ਯੋਗਤਾ ਦਾ ਪ੍ਰਤੱਖ ਪ੍ਰਮਾਣ ਦੇਣਾ ਹੈ।ਸਾਬਕਾ ਵਿਦਿਆਰਥੀ ਸੰਗਠਨ ਦੇ ਸਾਰੇ ਮੈਂਬਰਾਂ ਨੇ ਵੀ ਆਪੋ ਆਪਣੇ ਵਿਚਾਰ ਪੇਸ਼ ਕੀਤੇ।ਐਜੂਕੇਸ਼ਨ ਦੇ ਪ੍ਰਬੰਧਕੀ ਅਫਸਰ ਪੀ.ਐਸ ਗਿੱਲ ਨੇ ਵੀ ਆਪਣੇ ਵਿਚਾਰ ਰੱਖੇ।ਅਖੀਰ ਵਿੱਚ ਗੁਰਇਕਬਾਲ ਸਿੰਘ ਵੱਲੋਂ ਸਾਬਕਾ ਵਿਦਿਆਰਥੀ ਸੰਗਠਨ ਦੇ ਸਾਰੇ ਮੈਂਬਰਾਂ ਦਾ ਮੀਟਿੰਗ ਵਿੱਚ ਜੁੜਨ ਲਈ ਧੰਨਵਾਦ ਕੀਤਾ ਗਿਆ।