Wednesday, September 30, 2026

ਐਸ.ਐਸ ਕਾਲਜ ਆਫ ਐਜੂਕੇਸ਼ਨ ਦਾ ਨਤੀਜਾ ਰਿਹਾ ਸ਼ਾਨਦਾਰ

ਭੀਖੀ, 31 ਮਈ (ਪੰਜਾਬ ਪੋਸਟ – ਕਮਲ ਜ਼ਿੰਦਲ) – ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਐਲਾਨੇ ਗਏ ਬੀ.ਐਡ ਸਾਲ ਦੂਜਾ ਸਮੈਸਟਰ ਤੀਜਾ ਦੇ ਨਤੀਜਿਆਂ ਵਿੱਚ  ਐਸ.ਐਸ. ਕਾਲਜ ਆਫ ਐਜੂਕੇਸ਼ਨ ਭੀਖੀ ਦਾ ਨਤੀਜਾ ਸ਼ਾਨਦਾਰ ਰਿਹਾ।ਸੰਸਥਾ ਦੇ ਚੇਅਰਮੈਨ ਸੋਮਨਾਥ ਮਹਿਤਾ ਨੇ ਦੱਸਿਆ ਕਿ ਐਸ.ਐਸ ਕਾਲਜ ਆਫ ਐਜੂਕੇਸ਼ਨ ਦੀਆਂ ਸਾਰੀਆਂ ਹੀ ਵਿਦਿਆਰਥਣਾਂ 88 ਪ੍ਰਤਿਸ਼ਤ ਅੰਕ ਲੈ ਕੇ ਪਾਸ ਹੋਈਆਂ ਹਨ।ਵਿਦਿਆਰਥਣ ਸੁਲੇਖਾ ਜਿੰਦਲ ਪੁੱਤਰੀ ਵਿਜੈ ਕੁਮਾਰ ਨੇ ਕੁੱਲ 300 ਵਿਚੋਂ 283 ਅੰਕ ਲੈ ਕੇ ਪਹਿਲਾ, ਦੀਪਇੰਦਰ ਰਾਣੀ ਪੁੱਤਰੀ ਜਸਪਾਲ ਸਿੰਘ ਨੇ 281 ਅੰਕ ਲੈ ਕੇ ਦੂਜਾ ਅਤੇ ਤਾਨੀਆ ਪੁੱਤਰੀ ਕ੍ਰਿਸ਼ਣ ਕੁਮਾਰ ਨੇ 279 ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ।
                      ਕਾਲਜ ਦੇ ਚੇਅਰਮੈਨ ਸੋਮਨਾਥ ਮਹਿਤਾ, ਸਕੱਤਰ ਰਾਜ ਕੁਮਾਰ, ਪ੍ਰਿੰਸੀਪਲ ਅਤੇ ਸਾਰੇ ਅਧਿਆਪਕਾਂ ਵਲੋਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …