ਭੀਖੀ, 31 ਮਈ (ਪੰਜਾਬ ਪੋਸਟ – ਕਮਲ ਜ਼ਿੰਦਲ) – ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਘੋਸ਼ਿਤ ਬੀ.ਐਡ ਸਾਲ ਦੂਜਾ ਸਮੈਸਟਰ ਤੀਜਾ ਦੇ ਨਤੀਜਿਆਂ ਵਿੱਚ
ਭਗਵਤੀ ਕਾਲਜ ਆਫ ਐਜੂਕੇਸ਼ਨ ਭੀਖੀ ਦਾ ਨਤੀਜਾ ਸ਼ਾਨਦਾਰ ਰਿਹਾ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਚੇਅਰਮੈਨ ਸੋਮਨਾਥ ਮਹਿਤਾ ਨੇ ਦੱਸਿਆ ਕਿ ਭਗਵਤੀ ਕਾਲਜ ਆਫ ਐਜੂਕੇਸ਼ਨ ਦੀਆਂ ਸਾਰੀਆਂ ਹੀ ਵਿਦਿਆਰਥਣਾ 86 ਫੀਸਦ ਅੰਕ ਲੈ ਕੇ ਪਾਸ ਹੋਈਆਂ।ਵਿਦਿਆਰਥਣ ਜਯੋਤੀ ਪੁੱਤਰੀ ਰਾਜ ਕੁਮਾਰ ਅਤੇ ਜੋਤੀ ਰਾਣੀ ਪੁੱਤਰੀ ਸੁਭਾਸ਼ ਚੰਦਰ ਨੇ ਕੁੱਲ 300 ਵਿਚੋਂ 286 ਅੰਕ ਲੈ ਕੇ ਸਾਂਝੇ ਤੌਰ ‘ਤੇ ਪਹਿਲਾ, ਰਿਤੂ ਗੋਇਲ ਪੁੱਤਰੀ ਜਸਪਾਲ ਗੋਇਲ ਨੇ 285 ਅੰਕ ਲੈ ਕੇ ਦੂਜਾ ਅਤੇ ਅਮਨਜੌਤ ਕੌਰ ਪੁੱਤਰੀ ਰਾਜਿੰਦਰ ਸਿੰਘ ਨੇ 281 ਅੰਕ ਲੈਕੇ ਤੀਜਾ ਸਥਾਨ ਪ੍ਰਾਪਤ ਕੀਤਾ।ਇਸ ਮੌਕੇ ਕਾਲਜ ਦੇ ਚੇਅਰਮੈਨ ਸੋਮਨਾਥ ਮਹਿਤਾ, ਸਕੱਤਰ ਰਾਜ ਕੁਮਾਰ, ਪ੍ਰਿੰਸੀਪਲ ਅਤੇ ਸਾਰੇ ਅਧਿਆਪਕਾਂ ਵਲੋਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media