Thursday, June 12, 2025
Breaking News

ਜਿਲ੍ਹਾ ਪਠਾਨਕੋਟ ਵਿੱਚ ਸੋਮਵਾਰ ਨੂੰ ਦੋ ਹੋੋਰ ਲੋਕਾਂ ਦੀ ਮੈਡੀਕਲ ਰਿਪੋਰਟ ਆਈ ਕਰੋਨਾ ਪਾਜ਼ੀਟਿਵ

ਕੁੱਲ 24 ਕਰੋਨਾ ਪਾਜ਼ੀਟਿਵ ਕੇਸਾਂ ਵਿਚੋਂ 1 ਦਾ ਮੋਹਾਲੀ, 2 ਦਾ ਅੰਮ੍ਰਿਤਸਰ ਅਤੇ 2 ਲੋਕਾਂ ਦਾ ਜਲੰਧਰ ‘ਚ ਹੋ ਰਿਹੈ ਇਲਾਜ਼

ਪਠਾਨਕੋਟ, 1 ਜੂਨ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਵਿੱਚ ਅੱਜ ਸੋਮਵਾਰ ਨੂੰ 2 ਲੋਕਾਂ ਦੇ ਕਰੋਨਾ ਪਾਜ਼ੀਟਿਵ ਹੋਣ ਦੀ ਰਿਪੋਰਟ ਪ੍ਰਾਪਤ ਹੋਈ ਜਿਨ੍ਹਾਂ ਵਿੱਚੋਂ ਇੱਕ ਵਿਅਕਤੀ ਜੋ ਇੰਦਰਾ ਕਾਲੋਨੀ ਨਿਵਾਸੀ ਹੈ ਜੋ ਕਿ ਪਹਿਲੇ ਇੰਦਰਾ ਕਾਲੋਨੀ ਨਿਵਾਸੀ ਕਰੋਨਾ ਪਾਜ਼ੀਟਿਵ ਵਿਅਕਤੀ ਦਾ ਭਰਾ ਹੈ ਜਿਸ ਦਾ ਇਲਾਜ ਆਈਸੋਲੇਸਨ ਹਸਪਤਾਲ ਵਿੱਚ ਚਲ ਰਿਹਾ ਹੈ ਅਤੇ ਦੂਸਰਾ ਵਿਅਕਤੀ ਮੋਹਾਲੀ ਵਿਖੇ ਦਾਖਲ ਹੈ ਜਿਸ ਦੀ ਰਿਪੋਰਟ ਕਾਰੋਨਾ ਪਾਜੀਟਿਵ ਆਈ ਹੈ।
                 ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਸੋਮਵਾਰ ਨੂੰ 2 ਲੋਕ ਕਰੋਨਾ ਪਾਜੀਟਿਵ ਆਏ ਹਨ।ਜਿਨ੍ਹਾਂ ਵਿੱਚੋਂ ਇੱਕ ਵਿਅਕਤੀ ਪਹਿਲਾਂ ਤੋਂ ਕਰੋਨਾ ਪਾਜ਼ੀਟਿਵ ਇੰਦਰਾ ਕਾਲੋਨੀ ਨਿਵਾਸੀ ਵਿਅਕਤੀ ਜਿਸ ਦਾ ਇਲਾਜ ਚੱਲ ਰਿਹਾ ਹੈ ਦਾ ਭਰਾ ਹੈ ਅਤੇ ਦੂਸਰਾ ਵਿਅਕਤੀ ਜੋ ਪਠਾਨਕੋਟ ਦਾ ਰਹਿਣ ਵਾਲਾ ਹੈ ਅਤੇ ਪਿਛਲੇ ਦਿਨ੍ਹਾਂ ਦੋਰਾਨ ਮੋਹਾਲੀ ਵਿਖੇ ਆਪਣੇ ਟੈਸਟ ਕਰਵਾਉਣ ਗਿਆ ਸੀ ਅਤੇ ਉਸ ਦੋਰਾਨ ਲਏ ਟੈਸਟਾਂ ਵਿੱਚ ਉਸ ਵਿਅਕਤੀ ਦੀ ਮੈਡੀਕਲ ਰਿਪੋਰਟ ਕਾਰੋਨਾ ਪਾਜੀਟਿਵ ਆਈ ਹੈ।
             ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦੱਸਿਆ ਕਿ ਪਿਛਲੇ ਦਿਨ ਤੱਕ ਜਿਲ੍ਹਾ ਪਠਾਨਕੋਟ ਵਿੱਚ 28 ਕਰੋਨਾ ਪਾਜ਼ੀਟਿਵ ਮਰੀਜ਼ ਸਨ ਜਿਨ੍ਹਾਂ ਵਿੱਚੋਂ 6 ਲੋਕਾਂ ਨੂੰ ਨਿਰਧਾਰਤ ਸਮੇਂ ਤੋਂ ਬਾਅਦ ਕੋਈ ਵੀ ਕਾਰੋਨਾ ਦਾ ਲੱਛਣ ਨਾ ਹੋਣ ‘ਤੇ ਡਿਸਚਾਰਜ ਪਾਲਿਸੀ ਅਧੀਨ ਆਪਣੇ ਘਰ੍ਹਾਂ ਨੂੰ ਭੇਜ ਦਿੱਤਾ ਗਿਆ ਹੈ ਬਾਕੀ 22 ਲੋਕ ਅਤੇ ਦੋ ਲੋਕਾਂ ਦਾ ਅੱਜ ਕਾਰੋਨਾ ਪਾਜ਼ੀਟਿਵ ਆਉਂਣ ਨਾਲ ਕੁੱਲ 24 ਲੋਕ ਜਿਲ੍ਹਾ ਪਠਾਨਕੋਟ ਵਿੱਚ ਕਾਰੋਨਾ ਪਾਜੀਟਿਵ ਹਨ।ਉਨ੍ਹਾਂ ਦੱਸਿਆ ਕਿ 24 ਕਾਰੋਨਾ ਪਾਜ਼ੀਟਿਵ ਲੋਕਾਂ ਵਿੱਚੋਂ 1 ਵਿਅਕਤੀ ਦਾ ਮੋਹਾਲੀ ਵਿੱਚ, 2 ਕਾਰੋਨਾ ਪਾਜੀਟਿਵ ਲੋਕਾਂ ਦਾ ਜਲੰਧਰ ਅਤੇ 2 ਕਾਰੋਨਾ ਪਾਜੀਟਿਵ ਲੋਕਾਂ ਦਾ ਅੰਮ੍ਰਿਤਸਰ ਵਿਖੇ ਇਲਾਜ਼ ਚੱਲ ਰਿਹਾ ਹੈ ਜਦ ਕਿ ਬਾਕੀ 19 ਲੋਕਾਂ ਦਾ ਇਲਾਜ ਦਾ ਇਲਾਜ ਆਈਸੋਲੇਸ਼ਨ ਹਸਪਤਾਲ ਚਿੰਤਪੂਰਨੀ ਮੈਡੀਕਲ ਕਾਲਜ ਵਿੱਚ ਕੀਤਾ ਜਾ ਰਿਹਾ ਹੈ।

Check Also

ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਵੱਲੋਂ “ਕੁਦਰਤੀ ਆਫ਼ਤਾਂ ਪ੍ਰਬੰਧਨ ਤੇ ਪੰਜਾਬੀਆਂ ਦੀ ਭੂਮਿਕਾ” ਕਿਤਾਬ ਰਿਲੀਜ਼

ਅੰਮ੍ਰਿਤਸਰ, 12 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਵੱਲੋਂ …