Wednesday, July 8, 2026

ਇਕੋ ਪਿੰਡ ਨੰਗਲੀ ਜਲਾਲਪੁਰ ਦੇ 25 ਵਿਅਕਤੀ ਪਾਜ਼ੇਟਿਵ

ਲਖਵਿੰਦਰ ਸਿੰਘ ਦੇ ਸੰਪਰਕ ‘ਚ ਆਉਣ ‘ਤੇ 28 ਵਿਅਕਤੀ ਹੋਏ ਪਾਜ਼ੇਟਿਵ

ਹੁਸ਼ਿਆਰਪੁਰ, 1 ਜੂਨ (ਪੰਜਾਬ ਪੋਸਟ ਬਿਊਰੋ) – ਅੱਜ ਕੋਵਿਡ 19 ਵਾਇਰਸ ਦੇ ਸ਼ੱਕੀ ਲੱਛਣਾਂ ਵਾਲੇ ਵਿਅਕਤੀਆਂ ਦੇ ਲਏ ਗਏ 137 ਸੈਪਲਾਂ ਦੀ ਰਿਪੋਰਟ ਮਿਲਣ ‘ਤੇ ਜਿਲੇ ਵਿੱਚ 8 ਨਵੇ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ, ਜਿਸ ਨਾਲ ਕੋਰੋਨਾ ਬਿਮਾਰੀ ਤੋਂ ਪ੍ਰਭਾਵਿਤ ਕੇਸਾਂ ਦੀ ਕੁੱਲ ਗਿਣਤੀ 129 ਹੋ ਗਈ ਹੈ।ਨਵੇਂ ਪਾਜ਼ੇਟਿਵ ਕੇਸ ਟਾਂਡਾ ਸਿਹਤ ਬਲਾਕ ਦੇ ਪਿੰਡ ਨੰਗਲੀ ਜਲਾਲਪੁਰ ਨਾਲ ਸਬੰਧਿਤ ਹਨ।ਸਿਵਲ ਸਰਜਨ ਡਾ. ਜਸਬੀਰ ਸਿੰਘ ਵੱਲੋ ਦਿੰਨੇ ਦੱਸਿਆ ਕਿ ਜਿਲੇ ਵਿੱਚ ਅੱਜ ਤੱਕ ਲਏ ਗਏ ਕੁੱਲ ਸੈਂਪਲਾਂ ਦੀ ਗਿਣਤੀ 2649 ਹੋ ਗਈ ਹੈ ਅਤੇ ਲੈਬ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ 2210 ਨੈਗਟਿਵ 129 ਪਾਜ਼ੇਟਿਵ ਅਤੇ 281 ਦਾ ਇੰਤਜ਼ਾਰ ਹੈ ਅਤੇ 29 ਸੈਪਲ ਇਨਵੈਲਿਡ ਹਨ। ਸਿਵਲ ਸਰਜਨ ਨੇ ਸਿਹਤ ਐਡਵਾਈਜਰੀ ਜਾਰੀ ਕਰਦੇ ਹੋਏ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਘਰ ਤੋਂ ਬਾਹਰ ਨਿਕਲ ਸਮੇ ਮੂੰਹ ‘ਤੇ ਮਾਸਿਕ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨ।ਜੇਕਰ ਕੋਈ ਇਸ ਦੀ ਪਾਲਣਾ ਨਹੀ ਕਰਦਾ ਉਸ ਨੂੰ ਜੁਰਮਾਨਾ ਦੇਣਾ ਪਵੇਗਾ।

Check Also

ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ

ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …