ਪਟਿਆਲਾ, 2 ਜੂਨ (ਪੰਜਾਬ ਪੋਸਟ ਬਿਊਰੋ) – ਪਟਿਆਲਾ ਪੁਲਿਸ ਦੇ ਤਿੰਨ ਮੁਲਾਜਮਾਂ ਨੂੰ ਮਾੜੇ ਸੇਵਾ ਰਿਕਾਰਡ ਦੇ ਚੱਲਦਿਆਂ ਐਸ.ਐਸ.ਪੀ ਪਟਿਆਲਾ ਨੇ ਸਮੇਂ ਤੋਂ
ਪਹਿਲਾਂ ਸੇਵਾ ਮੁਕਤ ਕਰ ਦਿੱਤਾ ਹੈ।ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਨ੍ਹਾਂ ਮੁਲਾਜਮਾਂ ਵਲੋਂ ਡਿਊਟੀ ਤੋਂ ਗ਼ੈਰਹਾਜ਼ਰ ਰਹਿਣ ਸਮੇਤ ਮਾੜੇ ਸੇਵਾ ਰਿਕਾਰਡ ਕਰਕੇ ਵੱਡੀ ਸਜ਼ਾ ਦਿੱਤੀ ਗਈ ਹੈ।
ਸਿੱਧੂ ਨੇ ਬਾਕੀ ਮੁਲਾਜ਼ਮਾਂ ਨੂੰ ਵੀ ਹਦਾਇਤ ਕੀਤੀ ਕਿ ਉਹ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਕਿਉਂਕਿ ਜਿਥੇ ਪੁਲਿਸ ਵਲੋਂ ਮਾੜੀ ਕਾਰਗੁਜ਼ਾਰੀ ਬਦਲੇ ਸਜਾ ਦਿੱਤੀ ਜਾਂਦੀ ਹੈ, ਉਥੇ ਹੀ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਵਾਲਿਆਂ ਨੂੰ ਸਮੇਂ-ਸਮੇਂ `ਤੇ ਇਨਾਮ ਅਤੇ ਸਨਮਾਨ ਵੀ ਦਿੱਤਾ ਜਾਂਦਾ ਹੈ।
ਐਸ.ਐਸ.ਪੀ ਨੇ ਦੱਸਿਆ ਕਿ 1 ਫਰਵਰੀ 1992 ਨੂੰ ਭਰਤੀ ਸਿਪਾਹੀ ਸੁਖਵੰਤ ਸਿੰਘ ਨੰਬਰ 2950 ਪੀ.ਟੀ.ਐਲ ਲੰਮੇ ਸਮੇਂ ਤੋਂ ਡਿਊਟੀ ਤੋਂ ਗ਼ੈਰਹਾਜ਼ਰ ਸੀ ਅਤੇ ਇਸ ਦੀ ਸੇਵਾ ਦਾ ਮਾੜਾ ਰਿਕਾਰਡ ਕਰਕੇ ਇਸ ਦੀ ਵੱਡੀ ਸਜ਼ਾ ਵਜੋਂ 22 ਸਾਲਾਂ ਦੀ ਸੇਵਾ ਜ਼ਬਤ ਕੀਤੀ ਜਾ ਚੁੱਕੀ।
ਇਸੇ ਤਰ੍ਹਾਂ 13-09-1989 ਦੇ ਭਰਤੀ ਸਿਪਾਹੀ ਮੱਘਰ ਸਿੰਘ ਨੰਬਰ 1175 ਪੀ.ਟੀ.ਐਲ ਦੀ ਸੇਵਾ ਦਾ ਵੀ ਮਾੜਾ ਰਿਕਾਰਡ ਹੋਣ ਕਰਕੇ ਇਸ ਨੂੰ ਵੱਡੀ ਸਜ਼ਾ ਦਿੰਦਿਆਂ 27 ਸਾਲਾਂ ਦੀ ਸੇਵਾ ਕੱਟੀ ਜਾ ਚੁੱਕੀ ਸੀ। ਜਦੋਂਕਿ 08-09-1994 ਦੇ ਭਰਤੀ ਸਿਪਾਹੀ ਜੋਗਿੰਦਰ ਸਿੰਘ ਨੂੰ ਵੀ ਲੰਬੇ ਸਮੇਂ ਤੋਂ ਡਿਊਟੀ ਤੋਂ ਗ਼ੈਰਹਾਜ਼ਰ ਰਹਿਣ ਅਤੇ ਸੇਵਾ ਦੇ ਮਾੜੇ ਰਿਕਾਰਡ ਕਰਕੇ ਇਸ ਦੀ 29 ਸਾਲਾਂ ਦੀ ਸੇਵਾ ਕੱਟੀ ਜਾ ਚੁੱਕੀ ਸੀ।
ਐਸ.ਐਸ.ਪੀ ਸਿੱਧੂ ਨੇ ਦੱਸਿਆ ਕਿ ਇਨ੍ਹਾਂ ਦੀ ਸਾਲਾਨਾ ਤਰੱਕੀ ਤਾਂ ਪਹਿਲਾਂ ਹੀ ਬੰਦ ਸੀ ਅਤੇ ਇਨ੍ਹਾਂ ਦੇ ਮਾੜੇ ਸੇਵਾ ਰਿਕਾਰਡ ਨੂੰ ਵੇਖਦਿਆਂ ਇਨ੍ਹਾਂ ਨੂੰ ਸਮੇਂ ਤੋਂ ਪਹਿਲਾਂ ਰਿਟਾਇਰ ਕੀਤਾ ਗਿਆ ਹੈ।
Check Also
ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ
ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …
Punjab Post Daily Online Newspaper & Print Media