Thursday, August 7, 2025
Breaking News

ਸ਼ਿਵ ਸੈਨਾ ਬਾਲ ਠਾਕਰੇ ਨੇ ਫੂਕਿਆ ਪਾਕਿਸਤਾਨ ਦਾ ਝੰਡਾ

PPN12101433

ਛੇਹਰਟਾ, 12 ਅਕਤੂਬਰ (ਕੁਲਜਿੰਦਰ ਸਿੰਘ) – ਪਾਕਿਸਤਾਨ ਵਲੋਂ ਬੀਤੇ ਕੁੱਝ ਦਿਨਾਂ ਤੋਂ ਭਾਰਤ ਦੀ ਸੀਮਾਂ ਰੇਖਾਂ ਤੇ ਲਗਾਤਾਰ ਗੋਲੀਬਾਰੀ ਕੀਤੀ ਜਾਣ ਤੇ ਰੌਅ ਵਿਚ ਆਈ ਸ਼ਿਵ ਸੈਨਾ ਬਾਲ ਠਾਕਰੇ ਨੇ ਉੱਪ ਪ੍ਰਧਾਂਨ ਪੰਝਾਬ ਸੁਖਦੇਵ ਸੰਧੂ ਦੀ ਅਗਵਾਈ ਹੇਂਠ ਖੰਡਵਾਲਾ ਵਿਖੇ ਪਾਕਿਸਤਾਨ ਦਾ ਦੇ ਝੰਡੇ ਨੂੰ ਸਾੜ ਕੇ ਆਪਣਾ ਰੋਸ ਪ੍ਰਗਟ ਕੀਤਾ ਤੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਗਾਏ। ਸ਼ਿਵ ਸੈਨਾ ਉੱਪ ਪ੍ਰਧਾਨ ਸੁਖਦੇਵ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਕਿਸਤਾਨ ਵੱਲੋਂ ਸਰਹੱਦ ‘ਤੇ ਲਗਾਤਾਰ ਗੋਲੀਬਾਰੀ ਕੀਤੀ ਜਾ ਰਹੀ ਹੈ ਤੇ ਭਾਰਤ ਦੇ ਸਿਆਸਤਦਾਨ ਹੱਥ ‘ਤੇ ਹੱਥ ਰੱਖ ਕੇ ਬੈਠੇ ਹਨ। ਉਨ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਤੇ ਰੱਖਿਆ ਮੰਤਰੀ ਪਾਸੋਂ ਮੰਗ ਕੀਤੀ ਕਿ ਉਹ ਪਾਕਿਸਤਾਨ ਖਿਲਾਫ ਖੌਖਲੀ ਬਿਆਨਬਾਜੀ ਦੇਣ ਤੋਂ ਬਾਹਰ ਆਉਣ ਤੇ ਪਾਕਿਸਤਾਨ ਖਿਲਾਫ ਸਖਤ ਕਾਰਵਾਈ ਕਰਨ ਤੇ ਉਸ ਨੂੰ ਗੋਲੀ ਦਾ ਜਵਾਬ ਗੋਲੀ ਨਾਲ ਦੇ ਕੇ ਪਾਕਿਸਤਾਨ ਨੂੰ ਮੂੰਹ ਤੋੜਵਾਂ ਜਵਾਬ ਦੇਣ। ਉਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰੱਖਿਆ ਮੰਤਰੀ ਅਰੂਣ ਜੇਤਲੀ ਤੋਂ ਮੰਗ ਕੀਤੀ ਕਿ ਭਾਰਤ ਵੱਲੋਂ ਪਾਕਿਸਤਾਨ ਨਾਲ ਸਾਰੇ ਵਪਾਰਕ ਸਮਝੌਤੇ ਰੱਦ ਕੀਤੇ ਜਾਣ ਤੇ ਪਾਕਿਸਤਾਨ ਤੋਂ ਆਪਣੇ ਦੇਸ਼ ਦੇ ਰਾਜਦੂਤ ਨੂੰ ਵਾਪਸ ਬੁਲਾਇਆ ਜਾਵੇ ਤਾਂ ਜੋ ਪਾਕਿਸਤਾਨ ਨੂੰ ਉਸ ਦੀਆਂ ਅਣਮਨੁੱਖੀ ਹਰਕਤਾਂ ਦਾ ਢੁੱਕਵਾਂ ਜਵਾਬ ਦਿੱਤਾ ਜਾ ਸਕੇ।ਉਨ੍ਹਾਂ ਕਿਹਾ ਕਿ ਜੇਕਰ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਾ ਆਇਆ ਤਾਂ ਅਗਲੇ ਕੁਝ ਦਿਨਾਂ ਵਿੱਚ ਸ਼ਿਵ ਸੈਨਾ ਦੀ ਪੰਜਾਬ ਇਕਾਈ ਵੱਲੋਂ ਬਾਰਡਰ ਦੀ ਜ਼ੀਰੋ ਲਾਈਨ ‘ਤੇ ਜਾ ਕੇ ਪਾਕਿਸਤਾਨ ਖ਼ਿਲਾਫ਼ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਜ਼ਿਲਾ ਪ੍ਰਧਾਨ ਵਰੁਣ ਕਪੂਰ, ਪ੍ਰਿਤਪਾਲ ਸਿੰਘ, ਪ੍ਰੈਸ ਸਕੱਤਰ ਜੁਗਲ ਲੂੰਬਾ, ਵਿਨੇ ਕੁਮਾਰ, ਦੀਪਕ ਕੁਮਾਰ, ਗੁਰਵੇਲ ਨੀਟਾ, ਜਗਤਾਰ ਮਨੀ, ਨਿਤਿਨ ਪੰਡਤ, ਰਿਪੂ ਕੁਮਾਰ, ਵਨੀਤ ਸੋਨੀ, ਅਸ਼ਵਨੀ ਸ਼ਰਮਾ, ਰਾਮ ਕੁਮਾਰ, ਰਕੇਸ਼ ਲਵਲੀ, ਰਜੇਸ਼ ਮਹਾਜਨ, ਸੰਨੀ, ਆਸ਼ੂ, ਚਰਨਜੀਤ ਸ਼ਰਮਾ, ਸਾਹਿਲ ਸ਼ਰਮਾ ਆਦਿ ਹਾਜਰ ਸਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply