Wednesday, July 16, 2025
Breaking News

ਨੁੱਕੜ ਮੀਟਿੰਗਾਂ ਤੇ ਅਨਾਊੂਸਮੈਟਾਂ ਨਾਲ ਟਿੱਡੀ ਦਲ ਦੇ ਹਮਲੇ ਤੋਂ ਕਿਸਾਨਾਂ ਨੂੰ ਕੀਤਾ ਜਾ ਰਿਹਾ ਹੈ ਜਾਗਰੂਕ

ਭੀਖੀ/ਮਾਨਸਾ, 3 ਜੂਨ (ਪੰਜਾਬ ਪੋਸਟ – ਕਮਲ ਜ਼ਿੰਦਲ) – ਖੇਤਬਾੜੀ ਅਤੇ ਕਿਸਾਨ ਭਲਾਈ ਵਿਭਾਗ, ਮਾਨਸਾ ਵਲੋਂ ਡਾ: ਰਾਮ ਸਰੂਪ, ਮੁੱਖ ਖੇਤੀਬਾੜੀ ਅਫਸਰ, ਮਾਨਸਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲੇ ਭਰ ਦੇ ਪਿੰਡਾਂ ’ਚ ਪਿੰਡ ਪੱਧਰ ’ਤੇ ਨੁੱਕੜ ਮੀਟਿੰਗਾਂ ਅਤੇ ਗੁਰਦੁਆਰੇ/ਮੰਦਰਾਂ ਰਾਹੀਂ ਅਨਾਊਸਮੈਟਾਂ ਕਰਕੇ ਕਿਸਾਨਾਂ ਨੂੰ ਟਿੱਡੀ ਦਲ ਦੀ ਰੋਕਥਾਮ ਦੇ ਤਰੀਕਿਆਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।
                ਮੁੱਖ ਖੇਤੀਬਾੜੀ ਅਫ਼ਸਰ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ-ਆਪਣੇ ਖੇਤਾਂ ਦਾ ਲਗਾਤਾਰ ਸਰਵੇਖਣ ਕਰਦੇ ਰਹਿਣ।ਉਨਾਂ ਕਿਹਾ ਕਿ ਟਿੱਡੀ ਦਲ ਦੇ ਹਮਲੇ ਤੋਂ ਕੋਈ ਘਬਰਾਉਣ ਦੀ ਲੋੜ ਨਹੀਂ ਹੈ। ਉਨਾਂ ਦੱਸਿਆ ਕਿ ਮਾਨਸਾ ਜਿਲੇ ਵਿੱਚ ਟਿੱਡੀ ਦਲ ਦਾ ਅਜੇ ਤੱਕ ਕੋਈ ਹਮਲਾ ਨਹੀਂ ਹੈ।ਉਨਾਂ ਇਹ ਵੀ ਦੱਸਿਆ ਕਿ ਟਿੱਡੀ ਦਲ ਦਾ ਹਮਲਾ ਰਾਜਸਥਾਨ ਦੇ ਜਿਲਾ ਹਨੂੰਮਾਨਗੜ ਵਿਖੇ ਦੇਖਿਆ ਗਿਆ ਸੀ।ਪਰ ਹੁਣ ਟਿੱਡੀ ਦਲ ਹਵਾ ਦੇ ਨਾਲ ਵਾਪਿਸ ਚਲਾ ਗਿਆ ਹੈ।
                  ਉਨਾਂ ਕਿਸਾਨਾਂ ਨੂੰ ਦੱਸਿਆ ਕਿ ਖੇਤਾਂ ਵਿੱਚ ਕਿਤੇ-ਕਿਤੇ ਹਾਪਰ ਦੇਖਿਆ ਗਿਆ ਹੈ, ਲੇਕਿਨ ਉਹ ਟਿੱਡੀ ਦਲ ਨਹੀਂ ਹੈ।ਜੇਕਰ ਹਾਪਰ ਕਿਸੇ ਖੇਤ ਵਿੱਚ ਦੇਖਣ ਨੂੰ ਮਿਲਦਾ ਹੈ ਤਾਂ ਉਸ ਦੀ ਰੋਕਥਾਮ ਲਈ ਟਿੱਡੀ ਦਲ ਵਾਲੀਆਂ ਦਵਾਈਆਂ ਹੀ ਵਰਤੀਆਂ ਜਾ ਸਕਦੀਆਂ ਹਨ ਜਿਵੇ ਕਿ ਕਲੋਰੋਪੈਰੀਫਾਸ 20%ਈ.ਸੀ., 2.4 ਮਿ:ਲੀ: ਦਵਾਈ ਨੂੰ ਇੱਕ ਲੀਟਰ ਪਾਣੀ ਵਿੱਚ ਘੋਲ ਕੇ ਜਾਂ ਲੈਮਡਾ ਸਾਈਹੈਲੋਥਰਿਨ 5%, 1 ਮਿ:ਲੀ: ਨੂੰ ਇੱਕ ਲੀਟਰ ਪਾਣੀ ਵਿੱਚ ਘੋਲ ਕੇ ਜਿੱਥੇ ਕਿਤੇ ਹਾਪਰ ਦਿਖਦਾ ਹੈ ਉਥੇ ਸਪਰੇਅ ਕੀਤਾ ਜਾਵੇ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …