Friday, July 3, 2026

ਪਿੰਡ ਕੋਟਗੁਰੂ ਵਿੱਚ ਡੀਪੂ ਹੋਲਡਰ ਨੇ ਵਿਧਵਾ ਨੂੰ ਦਿੱਤੀ ਗਲੀ-ਸੜੀ ਕਣਕ

PPN13101407

ਬਠਿੰਡਾ, 12 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਪਿੰਡ ਕੋਟਗੁਰੂ ਵਿਖੇ ਪਿੰਡ ਦੇ ਹੀ ਇਕ ਡੀਪੂ ਹੋਲਡਰ ਵਲੋਂ ਵਿਧਵਾ ਬਲਵੀਰ ਕੌਰ ਨੂੰ ਅਜਿਹੀ ਗਲੀ ਸੜੀ ਕਣਕ ਦੇ ਦਿੱਤੀ ਜਿਸ ਵਿੱਚੋਂ ਬਦਬੂ ਮਾਰ ਰਹੀ ਸੀ। ਵਿਧਵਾ ਬਲਬੀਰ ਕੌਰ ਨੇ ਵਿਹੜੇ ਵਿੱਚ ਪਈ ਗਲੀ ਸੜੀ ਕਣਕ ਵਿਖਾਉਦਿਆਂ ਕਿਹਾ ਕਿ ਜਦ ਉਹ ਉਕਤ ਕਣਕ ਡੀਪੂ ਹੋਲਡਰ ਜਗਤਾਰ ਸਿੰਘ ਕੋਲ ਲੈ ਕੇ ਗਈ ਤਾਂ ਅੱਗੋ ਉਸ ਨੇ ਸਾਫ ਕਹਿ ਦਿੱਤਾ ਕਿ ਉਹ ਕਿਹਾੜਾ ਕਣਕ ਘਰੇ ਬਣਾਉਦਾ ਜਿਸ ਤਰ੍ਹਾਂ ਦੀ ਆਈ ਹੈ ਉਸੇ ਤਰ੍ਹਾਂ ਦੀ ਉਸ ਨੇ ਦੇ ਦਿੱਤੀ। ਬਲਬੀਰ ਕੌਰ ਜਦ ਇਹ ਕਣਕ ਆਟਾ ਪੀਸਣ ਵਾਲੀ ਚੱਕੀ ਵਾਲੀ ਚੱਕੀ ‘ਤੇ ਲੈ ਕੇ ਗਈ ਤਾਂ ਚੱਕੀ ਵਾਲੇ ਨੇ ਵੀ ਕਣਕ ਖ਼ਰਾਬ ਹੋਣ ਦੀ ਸੂਰਤ ਵਿੱਚ ਇਸ ਕਣਕ ਨੂੰ ਪੀਸਣ ਤੋਂ ਜੁਆਬ ਦੇ ਦਿੱਤਾ। ਵਿਧਵਾ ਨੇ ਭਰੇ ਮਨ ਨਾਲ ਕਿਹਾ ਕਿ ਮਸਾ ਉਸ ਨੂੰ ਡੀਪੂ ਤੋਂ ਦੋ ਕੁਇੰਟਲ ਕਣਕ ਮਿਲੀ ਜਿਸ ਨਾਲ ਕਿ ਉਸ ਦੀ ਦੋ ਵਕਤ ਦੀ ਰੋਟੀ ਦਾ ਜੁਗਾੜ ਹੋ ਸਕੇ ਪ੍ਰੰਤੂ ਕਣਕ ਖ਼ਰਾਬ ਮਿਲਣ ਕਾਰਨ ਉਸ ਦੀ ਉਹ ਆਸ ਵੀ ਟੁੱਟ ਗਈ। ਜਦ ਇਸ ਸਬੰਧੀ ਡੀਪੂ ਹੋਲਡਰ ਜਗਤਾਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੋ ਕਣਕ ਦੇ 40 ਗੱਟੇ ਖ਼ਰਾਬ ਆਏ ਸਨ ਉਹ ਉਨ੍ਹਾਂ ਨੇ ਵਾਪਸ ਕਰ ਦਿੱਤੇ ਪਰ ਫਿਰ ਵੀ ਜੇਕਰ ਕਿਸੇ ਨੂੰ ਖ਼ਰਾਬ ਕਣਕ ਚਲੀ ਗਈ ਹੈ ਤਾਂ ਉਹ ਵਾਪਸ ਕਰ ਦੇ ਦੇਵੇ ਉਹ ਦੁਬਾਰਾ ਤੋਂ ਵਧੀਆਂ ਕਣਕ ਦੇ ਦੇਣਗੇ। ਜਦ ਇਸ ਸਬੰਧੀ ਫੂਡ ਸਪਲਾਈ ਦੇ ਅਫ਼ਸਰ ਜਸਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੇਕਰ ਗਲਤੀ ਨਾਲ ਕਿਸੇ ਨੂੰ ਕਣਕ ਖ਼ਰਾਬ ਚਲੀ ਗਈ ਹੈ ਤਾਂ ਉਹ ਡੀਪੂ ‘ਤੇ ਵਾਪਸ ਕਰ ਦੇਵੇ ਉਨ੍ਹਾਂ ਨੂੰ ਵਧੀਆਂ ਕਣਕ ਦੇ ਦਿੱਤੀ ਜਾਵੇਗੀ।

Check Also

ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ

ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …

Leave a Reply