Saturday, August 22, 2026

ਅੰਮ੍ਰਿਤਸਰ ‘ਚ 28 ਕੋਰੋਨਾ ਪਾਜ਼ਟਿਵ ਕੇਸ ਆਏ ਸਾਹਮਣੇ

ਅੰਮ੍ਰਿਤਸਰ, 6 ਜੂਨ (ਪੰਜਾਬ ਪੋਸਟ ਬਿੳਰੋ) – ਗੁਰੂ ਨਗਰੀ ਵਿੱਚ ਅੱਜ 28 ਹੋਰ ਕੋਰੋਨਾ ਪਾਜ਼ਟਿਵ ਕੇਸ ਆਉਣ ਨਾਲ ਜਿਲੇ ਵਿੱਚ ਕੁੱਲ ਪਾਜ਼ਟਿਵ ਮਾਮਲਿਆਂ ਦੀ ਗਿਣਤੀ 468 ਹੋ ਗਈ ਹੈ।ਸਿਹਤ ਵਿਭਾਗ ਦੇ ਬੁਲਾਰੇ ਮੁਤਾਬਿਕ ਅੱਜ ਤੱਕ 344 ਮਰੀਜ਼ ਤੰਦਰੁਸਤ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ ਅਤੇ ਹੁਣ ਤੱਕ 8 ਮੌਤਾਂ ਹੋੲਆਂ ਹਨ ਤੇ 116 ਕੋਰੋਨਾ ਮਰੀਜ਼ ਜ਼ੇਰੇ ਇਲਾਜ਼ ਹਨ।
          ਅੱਜ ਸਾਹਮਣੇ ਆਏ 28 ਕੋਰੋਨਾ ਪਾਜ਼ਟਿਵ ਮਾਮਲਿਆਂ ‘ਚ ਜਿਆਦਾ ਆਪਸੀ ਸੰਪਰਕ ਦੇ ਹਨ ।ਸਿਹਤ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਇੱਕ ਕੇਸ ਛੇਹਰਟਾ, ਇੱਕ ਕਟੜਾ ਸੰਤ ਸਿੰਘ, ਇੱਕ ਟੁੰਡਾ ਤਾਲਾਬ, ਇੱਕ ਬਾਜ਼ਾਰ ਜੱਟਾਂ ਵਾਲਾ, ਇੱਕ ਕੋਟ ਖਾਲਸਾ, ਇੱਕ ਕਟੜਾ ਚੜਤ ਸਿੰਘ, ਇੱਕ ਸ਼ਾਸਤਰੀ ਮਾਰਕੀਟ ਅਤੇ ਇੱਕ ਜੰਡਿਆਲਾ ਗੁਰੂ ਤੋਂ ਹੈ।ਕਟੜਾ ਸ਼ੇਰ ਸਿੰਘ ਮਰੀਜ਼ ਦੇ ਸੰਪਰਕ ‘ਚ ਆਏ ਤਿੰਨ, ਇੱਕ ਫੈਜ਼ਪੁਰਾ, ਇੱਕ ਗਲੀ ਕੇਸਰ ਦਾ ਢਾਬਾ, ਇਕ ਰਣਜੀਤ ਅੇਵਨਿਊ ਈ-ਬਲਾਕ, ਦੋ ਆਰ,ਬੀ ਅਸਟੇਟ, ਦੋ ਕਟੜਾ ਮੋਤੀ ਰਾਮ ਅਤੇ ਫੁੱਲਾਂ ਵਾਲਾ ਮਰੀਜ਼ ਦਾ ਸੰਪਰਕ ਇੱਕ ਪਾਜ਼ਟਿਵ ਕੇਸ ਸ਼ਾਮਲ ਹਨ।

Check Also

ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ

ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …